ਬਾਲੀਵੁੱਡ ਦਾ ਮਸ਼ਹੂਰ ਜੋੜਾ ਬਣਿਆ ਮੰਮੀ-ਡੈਡੀ, ਘਰ ਆਈ ਨੰਨ੍ਹੀ ਪਰੀ

Monday, Apr 20, 2026 - 09:29 AM (IST)

ਬਾਲੀਵੁੱਡ ਦਾ ਮਸ਼ਹੂਰ ਜੋੜਾ ਬਣਿਆ ਮੰਮੀ-ਡੈਡੀ, ਘਰ ਆਈ ਨੰਨ੍ਹੀ ਪਰੀ

ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰਾ ਸ਼ਿਵਾਲੀਕਾ ਓਬਰਾਏ ਅਤੇ ਮਸ਼ਹੂਰ ਫਿਲਮ ਨਿਰਮਾਤਾ ਅਭਿਸ਼ੇਕ ਪਾਠਕ ਮਾਤਾ-ਪਿਤਾ ਬਣ ਗਏ ਹਨ। ਜੋੜੇ ਨੇ ਐਤਵਾਰ, 19 ਅਪ੍ਰੈਲ 2026 ਨੂੰ ਆਪਣੇ ਪਹਿਲੇ ਬੱਚੇ ਦੇ ਰੂਪ ਵਿੱਚ ਧੀ ਦਾ ਸਵਾਗਤ ਕੀਤਾ ਹੈ। ਇਸ ਜੋੜੇ ਸਾਂਝੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਆਪਣੀ ਨਵਜਨਮੀ ਧੀ ਨੂੰ "ਸਾਡੀ ਛੋਟੀ ਦੇਵੀ ਲਕਸ਼ਮੀ" ਦੱਸਿਆ। ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ, "ਇੱਕ ਪਲ ਵਿੱਚ ਸਾਡੇ ਦਿਲਾਂ ਨੂੰ ਇੱਕ ਨਵਾਂ ਅਰਥ ਮਿਲ ਗਿਆ ਹੈ! ਬਹੁਤ ਸਾਰੇ ਪਿਆਰ ਅਤੇ ਸ਼ੁਕਰਾਨੇ ਦੇ ਨਾਲ, ਅਸੀਂ ਆਪਣੀ ਪਿਆਰੀ ਧੀ ਦਾ ਸਵਾਗਤ ਕਰਦੇ ਹਾਂ"।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

PunjabKesari

ਜ਼ਿਕਰਯੋਗ ਹੈ ਕਿ ਇਸ ਜੋੜੇ ਨੇ ਦਸੰਬਰ 2025 ਵਿੱਚ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਪ੍ਰਸ਼ੰਸਕਾਂ ਨਾਲ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ। ਸ਼ਿਵਾਲੀਕਾ ਅਤੇ ਅਭਿਸ਼ੇਕ ਨੇ ਕਈ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 9 ਫਰਵਰੀ 2023 ਨੂੰ ਗੋਆ ਵਿੱਚ ਵਿਆਹ ਕਰਵਾਇਆ ਸੀ। 

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਪਾਸ ਕੀਤੀ CBSE 10ਵੀਂ ਬੋਰਡ ਪ੍ਰੀਖਿਆ, ਜਾਣੋ ਕਿੰਨੇ ਅੰਕ ਕੀਤੇ ਪ੍ਰਾਪਤ

PunjabKesari

ਜੇਕਰ ਕੰਮ ਦੀ ਗੱਲ ਕਰੀਏ ਤਾਂ ਸ਼ਿਵਾਲੀਕਾ ਓਬਰਾਏ ਨੂੰ 'ਯੇ ਸਾਲੀ ਆਸ਼ਿਕੀ' ਅਤੇ 'ਖੁਦਾ ਹਾਫਿਜ਼' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਅਭਿਸ਼ੇਕ ਪਾਠਕ ਇੱਕ ਸਫਲ ਨਿਰਦੇਸ਼ਕ ਅਤੇ ਨਿਰਮਾਤਾ ਹਨ। ਉਨ੍ਹਾਂ ਨੇ 'ਦ੍ਰਿਸ਼ਯਮ 2' ਅਤੇ 'ਉਜੜਾ ਚਮਨ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਨ੍ਹਾਂ ਨੇ 'ਪਿਆਰ ਕਾ ਪੰਚਨਾਮਾ', 'ਪਿਆਰ ਕਾ ਪੰਚਨਾਮਾ 2', 'ਸੈਕਸ਼ਨ 375' ਅਤੇ 'ਖੁਦਾ ਹਾਫਿਜ਼' ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ।

ਇਹ ਵੀ ਪੜ੍ਹੋ: ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News