ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ ''ਚ ਸੋਗ ਦੀ ਲਹਿਰ
Wednesday, Aug 05, 2026 - 10:34 AM (IST)
ਐਂਟਰਟੇਨਮੈਂਟ ਡੈਸਕ - ਮਨੋਰੰਜਨ ਅਤੇ ਕਾਮੇਡੀ ਦੀ ਦੁਨੀਆ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਅਤੇ ਵਿਲੱਖਣ ਪੇਸ਼ਕਾਰ ਨਾਲ ਲਗਭਗ 5 ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਦਿੱਗਜ ਬ੍ਰਿਟਿਸ਼ ਕਾਮੇਡੀਅਨ ਅਤੇ ਅਦਾਕਾਰ ਜਿੰਮੀ ਕ੍ਰਿਕਟ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ ਟੀਵੀ, ਰੇਡੀਓ ਅਤੇ ਲਾਈਵ ਪ੍ਰਦਰਸ਼ਨਾਂ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਸੀ। 80 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਅੰਤਰਰਾਸ਼ਟਰੀ ਮਨੋਰੰਜਨ ਜਗਤ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਹੈ।
ਇਹ ਵੀ ਪੜ੍ਹੋੋ: ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ ਦਿਹਾਂਤ, ਮੌਤ ਦਾ ਕਾਰਨ ਆਇਆ ਸਾਹਮਣੇ

ਉਨ੍ਹਾਂ ਦੇ ਪਰਿਵਾਰ ਨੇ ਫੇਸਬੁੱਕ 'ਤੇ ਇੱਕ ਭਾਵਕ ਸੰਦੇਸ਼ ਸਾਂਝਾ ਕਰਕੇ ਦੱਸਿਆ ਕਿ ਕੁੱਝ ਸਮੇਂ ਤੋਂ ਸਿਹਤ ਖਰਾਬ ਰਹਿਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਦੇ ਅਨੁਸਾਰ, ਉਨ੍ਹਾਂ ਨੇ ਆਪਣੇ ਆਖਰੀ ਪਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾਏ।
ਇਹ ਵੀ ਪੜ੍ਹੋ: ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ

ਕਾਮੇਡੀ ਲਈ ਸਨ ਮਸ਼ਹੂਰ
ਸਾਲ 1945 ਵਿੱਚ ਉੱਤਰੀ ਆਇਰਲੈਂਡ ਵਿੱਚ ਜਨਮੇ, ਜਿੰਮੀ ਕ੍ਰਿਕਟ ਦਾ ਅਸਲ ਨਾਮ ਜੇਮਸ ਮਲਗ੍ਰੂ ਸੀ। ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਆਪਣਾ ਮਨੋਰੰਜਨ ਕਰੀਅਰ ਸ਼ੁਰੂ ਕੀਤਾ ਸੀ। 1980 ਦੇ ਦਹਾਕੇ ਵਿੱਚ ਪ੍ਰਸਾਰਿਤ ਉਨ੍ਹਾਂ ਦੇ ਪ੍ਰਸਿੱਧ ਟੀਵੀ ਸ਼ੋਅ ਨੇ ਜਿੰਮੀ ਕ੍ਰਿਕਟ ਨੂੰ ਘਰ-ਘਰ ਵਿੱਚ ਪ੍ਰਸਿੱਧੀ ਦਿਵਾਈ। 1990 ਦੇ ਦਹਾਕੇ ਵਿੱਚ, ਉਨ੍ਹਾਂ ਨੇ ਬੀਬੀਸੀ ਰੇਡੀਓ 'ਤੇ ਇੱਕ ਸਫਲ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ, ਜਿਸਨੂੰ ਸਰੋਤਿਆਂ ਦੁਆਰਾ ਖੂਬ ਪਸੰਦ ਕੀਤਾ ਗਿਆ। ਆਪਣੇ ਲਗਭਗ ਪੰਜ ਦਹਾਕੇ ਲੰਬੇ ਕਰੀਅਰ ਦੌਰਾਨ, ਉਨ੍ਹਾਂ ਨੇ ਕਈ ਵੱਡੇ ਲਾਈਵ ਕਾਮੇਡੀ ਟੂਰ 'ਤੇ ਕੀਤੇ ਅਤੇ ਕਈ ਮਸ਼ਹੂਰ ਕਲਾਕਾਰਾਂ ਨਾਲ ਸਟੇਜ ਸਾਂਝੀ ਕੀਤੀ।
ਇਹ ਵੀ ਪੜ੍ਹੋ: ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
