ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ ਅਦਾਲਤ ਨੇ ਸੁਣਾਇਆ ਅਹਿਮ ਫੈਸਲਾ

Wednesday, Jul 29, 2026 - 03:52 PM (IST)

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ ਅਦਾਲਤ ਨੇ ਸੁਣਾਇਆ ਅਹਿਮ ਫੈਸਲਾ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਤਾਮਿਲ ਅਦਾਕਾਰ ਰਵੀ ਮੋਹਨ ਅਤੇ ਉਨ੍ਹਾਂ ਦੀ ਪਤਨੀ ਆਰਤੀ ਰਵੀ ਦੇ ਚੱਲ ਰਹੇ ਤਲਾਕ ਦੇ ਮਾਮਲੇ ਦਰਮਿਆਨ ਫੈਮਿਲੀ ਵੈੱਲਫੇਅਰ ਕੋਰਟ ਨੇ ਹੁਣ ਗੁਜ਼ਾਰਾ ਭੱਤਾ ਰਾਸ਼ੀ ਬਾਰੇ ਇੱਕ ਅੰਤਰਿਮ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਆਰਤੀ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਰਵੀ ਮੋਹਨ ਨੂੰ ਹਰ ਮਹੀਨੇ ਅੰਤਰਿਮ ਗੁਜ਼ਾਰੇ ਭੱਤੇ ਵਜੋਂ 40 ਲੱਖ ਰੁਪਏ ਦੇਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਉਸਨੇ ਕਿਹਾ ਸੀ ਕਿ ਤਲਾਕ ਦਾ ਮਾਮਲਾ ਚੱਲਣ ਦੌਰਾਨ ਉਸ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਲਈ ਇਨ੍ਹਾਂ ਪੈਸਿਆਂ ਦੀ ਲੋੜ ਹੈ।

ਇਹ ਵੀ ਪੜ੍ਹੋ: 'ਸ਼ਵੇਤਾ ਦਾ ਹਰ ਕਿਸੇ ਨਾਲ ਅਫੇਅਰ ਸੀ...ਸੀਜ਼ੇਨ ਖਾਨ ਨੂੰ ਵੀ ਕੀਤਾ ਡੇਟ'; ਸਾਬਕਾ ਪਤੀ ਨੇ ਲਾਏ ਗੰਭੀਰ ਦੋਸ਼

PunjabKesari

ਆਰਤੀ ਨੇ ਪਹਿਲਾਂ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਤੇ ਕਿਹਾ ਸੀ ਕਿ ਫੈਮਿਲੀ ਵੈੱਲਫੇਅਰ ਕੋਰਟ ਵਿੱਚ ਉਸਦੀ ਗੁਜ਼ਾਰਾ ਭੱਤਾ ਪਟੀਸ਼ਨ 'ਤੇ ਸੁਣਵਾਈ ਵਿੱਚ ਦੇਰੀ ਹੋ ਰਹੀ ਹੈ, ਜਿਸ ਤੋਂ ਬਾਅਦ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਮਾਮਲੇ ਦੀ ਜਲਦੀ ਸੁਣਵਾਈ ਕਰਨ ਅਤੇ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਆਦੇਸ਼ ਪਾਸ ਕਰਨ ਦੇ ਨਿਰਦੇਸ਼ ਦਿੱਤੇ। ਹੁਣ ਇਸ ਪਟੀਸ਼ਨ 'ਤੇ ਸੁਣਵਾਈ ਕਰਿਦਆਂ ਫੈਮਿਲੀ ਵੈੱਲਫੇਅਰ ਕੋਰਟ ਨੇ ਆਪਣਾ ਅੰਤਰਿਮ ਫੈਸਲਾ ਸੁਣਾਉਂਦਿਆਂ ਆਰਤੀ ਦੀ 40 ਲੱਖ ਰੁਪਏ ਪ੍ਰਤੀ ਮਹੀਨਾ ਦੀ ਮੰਗ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ। ਇਸ ਦੀ ਬਜਾਏ ਅਦਾਲਤ ਨੇ ਰਵੀ ਮੋਹਨ ਨੂੰ ਤਲਾਕ ਦੀ ਕਾਰਵਾਈ ਪੂਰੀ ਹੋਣ ਤੱਕ ਹਰ ਮਹੀਨੇ ਅੰਤਰਿਮ ਗੁਜ਼ਾਰੇ ਭੱਤੇ ਵਜੋਂ 3 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: 'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ ਸੱਸ ਨੇ ਸਾਂਝੀਆਂ ਕੀਤੀਆਂ ਪੋਸਟਾਂ

PunjabKesari

ਦੱਸ ਦੇਈਏ ਕਿ ਰਵੀ ਮੋਹਨ ਅਤੇ ਆਰਤੀ ਰਵੀ ਨੇ ਕਈ ਸਾਲਾਂ ਤੱਕ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ 2009 ਵਿੱਚ ਵਿਆਹ ਕੀਤਾ ਸੀ ਅਤੇ ਲੱਗਭਗ 15 ਸਾਲ ਤੱਕ ਨਾਲ ਰਹਿਣ ਤੋਂ ਬਾਅਦ ਇਸ ਜੋੜੇ ਨੇ ਤਲਾਕ ਲੈਣ ਦਾ ਐਲਾਨ ਕਰ ਦਿੱਤਾ। ਤਲਾਕ ਦਾ ਮਾਮਲਾ ਅਜੇ ਵੀ ਚੇਨਈ ਫੈਮਿਲੀ ਵੈੱਲਫੇਅਰ ਕੋਰਟ ਵਿੱਚ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ: ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ ਲਏ ਆਖਰੀ ਸਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News