2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ ਨਾਂਹ, 9 ਸਾਲ ਤੋਂ ਸੁੰਨੀ ਹੈ ਗੋਦ

Monday, Aug 03, 2026 - 01:00 PM (IST)

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ ਨਾਂਹ, 9 ਸਾਲ ਤੋਂ ਸੁੰਨੀ ਹੈ ਗੋਦ

ਐਂਟਰਟੇਨਮੈਂਟ ਡੈਸਕ - "ਪੀਆ ਬਸੰਤੀ ਰੇ" ਗਾਣੇ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਅਤੇ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਨੌਹੀਦ ਸਾਇਰਸੀ ਨੇ ਪਿਛਲੇ ਕੁੱਝ ਸਾਲਾਂ ਤੋਂ ਗਲੈਮਰ ਦੀ ਦੁਨੀਆ ਤੋਂ ਦੂਰੀ ਬਣਾਈ ਹੋਈ ਹੈ। ਹਾਲਾਂਕਿ ਵੱਡੇ ਪਰਦੇ ਤੋਂ ਦੂਰ ਹੋਣ ਦੇ ਬਾਵਜੂਦ ਨੌਹੀਦ ਨੇ ਅਜੇ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਦਿਲਾਂ ਵਿਚ ਇਕ ਖਾਸ ਜਗ੍ਹਾ ਰੱਖਦੀ ਹੈ। 

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੁੱਖ ਰੁਪਏ ਕਿਰਾਇਆ

PunjabKesari

ਹਾਲ ਹੀ ਵਿੱਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਖੁਲਾਸਾ ਕੀਤਾ ਹੈ ਕਿ ਉਹ 2 ਵਾਰ ਮਿਸਕੈਰੇਜ (ਗਰਭਪਾਤ) ਦਾ ਦਰਦ ਝੱਲ ਚੁੱਕੀ ਹੈ ਅਤੇ ਮਿਰਕੈਰੇਜ ਤੋਂ ਬਾਅਦ ਉਸਨੂੰ ਆਪਣੀ ਜ਼ਿੰਦਗੀ ਵਿੱਚ ਮਿਲੇ ਇੱਕ ਨਵੇਂ ਮਕਸਦ ਬਾਰੇ ਵੀ ਉਸ ਨੇ ਜਾਣਕਾਰੀ ਦਿੱਤੀ ਹੈ। ਨੌਹੀਦ ਨੇ ਦੱਸਿਆ ਕਿ 2 ਵਾਰ ਗਰਭਪਾਤ ਦਾ ਦਰਦ ਸਹਿਣ ਤੋਂ ਬਾਅਦ ਉਸਨੇ ਅਤੇ ਉਸਦੇ ਪਤੀ ਨੇ ਜਾਨਵਰਾਂ ਦੀ ਭਲਾਈ ਲਈ ਇਕੱਠੇ ਕੰਮ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ ਕੁੱਟਮਾਰ ਕਰਨ ਦੇ ਦੋਸ਼, FIR ਦਰਜ

 
 
 
 
 
 
 
 
 
 
 
 
 
 
 
 

A post shared by Nauheed Cyrusi (@nauheedc)

ਨੌਹੀਦ ਨੇ ਆਪਣੇ ਮਿਸਕੈਰੇਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸਦਾ ਅਤੇ ਉਸਦੇ ਪਤੀ ਦਾ ਵਿਆਹ 2017 ਵਿੱਚ ਹੋਇਆ ਸੀ ਅਤੇ ਵਿਆਹ ਦੇ 1 ਸਾਲ ਬਾਅਦ ਯਾਨੀ 2018 ਵਿੱਚ ਉਹ ਗਰਭਵਤੀ ਹੋ ਗਈ। ਹਾਲਾਂਕਿ, ਉਨ੍ਹਾਂ ਦੀ ਇਹ ਖੁਸ਼ੀ ਜਲਦੀ ਹੀ ਦਰਦ ਵਿੱਚ ਬਦਲ ਗਈ, ਕਿਉਂਕਿ ਉਸਦੀ ਗਰਭ ਅਵਸਥਾ ਦੇ ਤੀਜੇ ਮਹੀਨੇ ਵਿੱਚ ਉਸਦਾ ਮਿਸਕੈਰੇਜ ਹੋ ਗਿਆ ਸੀ। ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਬਾਹਰ ਜਾ ਕੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਾਂ, ਕਿਉਂਕਿ ਅਸੀਂ ਜਾਂਚ ਲਈ ਹਸਪਤਾਲ ਗਏ ਹੋਏ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੀ ਧੜਕਣ ਰੁੱਕ ਚੁੱਕੀ ਸੀ। ਇਸ ਤੋਂ ਬਾਅਦ ਅਸੀਂ ਜੋਜੋ (ਪਾਲਤੂ ਕੁੱਤਾ) ਨੂੰ ਗੋਦ ਲੈ ਲਿਆ।"

ਇਹ ਵੀ ਪੜ੍ਹੋ: 'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਦੂਜੀ ਵਾਰ ਵੀ ਹੋ ਗਿਆ ਮਿਸਕੈਰੇਜ

ਨੌਹੀਦ ਨੇ ਖੁਲਾਸਾ ਕੀਤਾ ਕਿ ਇਸ ਤੋਂ ਬਾਅਦ ਉਹ ਕੋਵਿਡ ਦੌਰਾਨ ਦੁਬਾਰਾ ਗਰਭਵਤੀ ਹੋਈ, ਪਰ ਬਦਕਿਸਮਤੀ ਨਾਲ, ਇਸ ਵਾਰ ਵੀ ਉਸਦਾ ਮਿਸਕੈਰੇਜ ਹੋ ਗਿਆ ਪਰ ਉਦੋਂ ਤੱਕ, ਅਸੀਂ ਜ਼ਿੰਦਗੀ ਦੇ ਆਪਣੇ ਉਦੇਸ਼ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਮੰਨਣਾ ਹੈ ਕਿ ਸਮਾਜ ਵਿੱਚ ਔਰਤਾਂ 'ਤੇ ਮਾਂ ਬਣਨ ਦਾ ਜ਼ਬਰਦਸਤ ਦਬਾਅ ਹੁੰਦਾ ਹੈ, ਪਰ ਜ਼ਿੰਦਗੀ ਦਾ ਮਕਸਦ ਸਿਰਫ਼ ਬੱਚੇ ਪੈਦਾ ਕਰਨਾ ਹੀ ਨਹੀਂ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਬਹੁਤ ਕੁੱਝ ਕਰ ਸਕਦੇ ਹਾਂ।

ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ 'ਟ੍ਰੈਜੇਡੀ ਕੁਈਨ'

IVF ਰਾਹੀਂ ਨਹੀਂ ਬਣਾਂਗੀ ਮਾਂ 

ਨੌਹੀਦ ਨੇ ਇਸ ਦੌਰਾਨ IVF ਨਾ ਕਰਵਾਉਣ ਦੇ ਆਪਣੇ ਫੈਸਲੇ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸਨੇ ਕਿਹਾ, "ਸ਼ਾਇਦ ਸਾਡਾ ਉਦੇਸ਼ ਉਨ੍ਹਾਂ ਬੇਜ਼ੁਬਾਨ ਜਾਨਵਰਾਂ ਦੀ ਦੇਖਭਾਲ ਕਰਨਾ ਹੈ, ਜਿਨ੍ਹਾਂ ਨੂੰ ਸਾਡੀ ਲੋੜ ਹੈ, ਅਤੇ ਇਸੇ ਲਈ ਅਸੀਂ ਜਾਨਵਰਾਂ ਲਈ ਇੰਨਾ ਕੁਝ ਕਰ ਰਹੇ ਹਾਂ। ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦਾ IVF ਨਹੀਂ ਕਰਵਾਉਣਾ ਚਾਹੁੰਦੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇਕਰ ਕਿਸੇ ਬੱਚੇ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਾ ਲਿਖਿਆ ਹੈ ਤਾਂ ਉਹ ਸਾਡਾ ਹੀ ਹੋਵੇਗਾ। ਇਸ ਲਈ ਮੈਂ ਉਸ ਰਸਤੇ 'ਤੇ ਨਹੀਂ ਜਾਣਾ ਚਾਹੁੰਦੀ। ਮੈਂ 40 ਸਾਲ ਦੀ ਹਾਂ ਅਤੇ ਜ਼ਿੰਦਗੀ ਦੇ ਇੱਕ ਵੱਖਰੇ ਪੜਾਅ 'ਤੇ ਹਾਂ।

ਇਹ ਵੀ ਪੜ੍ਹੋ: 'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ ਰੁਪਿਆ ! ਦਾਨ ਕਰ'ਤੀ ਪੂਰੀ ਫੀਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News