''ਰਾਮਾਇਣ'' ''ਚ ''ਵਿਭੀਸ਼ਨ'' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ ਰੁਪਿਆ ! ਦਾਨ ਕਰ''ਤੀ ਪੂਰੀ ਫੀਸ

Saturday, Aug 01, 2026 - 11:56 AM (IST)

''ਰਾਮਾਇਣ'' ''ਚ ''ਵਿਭੀਸ਼ਨ'' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ ਰੁਪਿਆ ! ਦਾਨ ਕਰ''ਤੀ ਪੂਰੀ ਫੀਸ

ਮੁੰਬਈ (ਏਜੰਸੀ)- ਨਮਿਤ ਮਲਹੋਤਰਾ ਦੀ ਬਹੁਤ ਉਡੀਕੀ ਜਾ ਰਹੀ ਫਿਲਮ "ਰਾਮਾਇਣ: ਪਾਰਟ 1" ਦਾ ਟ੍ਰੇਲਰ ਦੁਨੀਆ ਭਰ ਵਿੱਚ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਵਿੱਚ ਅਦਾਕਾਰ ਵਿਵੇਕ ਓਬਰਾਏ ਨੇ ਰਾਵਣ ਦੇ ਭਰਾ ਵਿਭੀਸ਼ਨ ਦਾ ਕਿਰਦਾਰ ਨਿਭਾਇਆ ਹੈ। ਟ੍ਰੇਲਰ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਦਿੱਖ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਇਹ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਵਿਵੇਕ ਨੇ ਇਸ ਫਿਲਮ ਵਿੱਚ ਆਪਣੇ ਵੱਲੋਂ ਨਿਭਾਏ ਗਏ ਵਿਭੀਸ਼ਣ ਦੇ ਕਿਰਦਾਰ ਲਈ ਕੋਈ ਵੀ ਫੀਸ ਨਹੀਂ ਲਈ ਹੈ।

ਇਹ ਵੀ ਪੜ੍ਹੋ: ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ ਰੋਕਿਆ ਤਾਂ ਮਚੀ ਭਾਜੜ, 57 ਦੀ ਮੌਤ

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਵਿਵੇਕ ਨੇ ਆਪਣੀ ਪੂਰੀ ਫੀਸ ਕੈਂਸਰ ਪੀੜਤ ਬੱਚਿਆਂ ਲਈ ਦਾਨ ਕਰ ਦਿੱਤੀ ਹੈ। ਉਨ੍ਹਾਂ ਨੇ ਫਿਲਮ ਦੇ ਨਿਰਮਾਤਾ ਨਮਿਤ ਮਲਹੋਤਰਾ ਨੂੰ ਕਿਹਾ ਕਿ ਉਨ੍ਹਾਂ ਇਸ ਫਿਲਮ ਲਈ 1 ਰੁਪਈਆ ਵੀ ਨਹੀਂ ਲੈਣਗੇ, ਸਗੋਂ ਇਸ ਫਿਲਮ ਲਈ ਜੋ ਫੀਸ ਉਨ੍ਹਾਂ ਨੂੰ ਦਿੱਤੀ ਜਾਣੀ ਹੈ, ਉਹ ਕੈਂਸਰ ਪੀੜਤ ਬੱਚਿਆਂ ਦੇ ਇਲਾਜ ਵਿੱਚ ਵਰਤੀ ਜਾਵੇ।

ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72 ਕਰੋੜ ਰੁਪਏ !

ਇਹ ਫਿਲਮ ਦੀਵਾਲੀ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਅਤੇ ਇਸ ਦਾ ਬਜਟ 4000 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਮਾਤਾ ਸੀਤਾ ਅਤੇ ਪੈਨ-ਇੰਡੀਆ ਸਟਾਰ ਯਸ਼ ਰਾਵਣ ਦੇ ਰੂਪ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ ਵਿੱਚ ਸੰਨੀ ਦਿਓਲ, ਲਾਰਾ ਦੱਤਾ, ਰਕੁਲਪ੍ਰੀਤ ਅਤੇ ਰਵੀ ਦੂਬੇ ਵਰਗੇ ਕਈ ਦਿੱਜਗ ਅਦਾਕਾਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News