ਬਿਨਾਂ ਵਿਆਹ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ, ਰਿਐਲਿਟੀ ਸ਼ੋਅ ''ਚ ਕੀਤਾ ਖੁਲਾਸਾ

Wednesday, Aug 05, 2026 - 08:59 PM (IST)

ਬਿਨਾਂ ਵਿਆਹ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ, ਰਿਐਲਿਟੀ ਸ਼ੋਅ ''ਚ ਕੀਤਾ ਖੁਲਾਸਾ

ਮੁੰਬਈ : ਭੋਜਪੁਰੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਆਮਰਪਾਲੀ ਦੂਬੇ ਇਨੀਂ ਦਿਨੀਂ ਆਪਣੇ ਰਿਐਲਿਟੀ ਸ਼ੋਅ 'ਭੋਜਪੁਰੀ ਬਵਾਲ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਸ਼ੋਅ ਦੇ ਇੱਕ ਤਾਜ਼ਾ ਐਪੀਸੋਡ ਵਿੱਚ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਇੱਕ ਅਜਿਹੀ ਇੱਛਾ ਸਾਂਝੀ ਕੀਤੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਮਰਪਾਲੀ ਨੇ ਖੁਲਾਸਾ ਕੀਤਾ ਹੈ ਕਿ ਉਹ ਬਿਨਾਂ ਵਿਆਹ ਕੀਤੇ ਮਾਂ ਬਣਨਾ ਚਾਹੁੰਦੀ ਹੈ।

ਆਪਣੇ ਕਰੀਬੀ ਦੋਸਤ ਅਤੇ ਕੋ-ਸਟਾਰ ਦਿਨੇਸ਼ ਲਾਲ ਯਾਦਵ (ਨਿਰਹੁਆ) ਨਾਲ ਗੱਲਬਾਤ ਕਰਦਿਆਂ ਆਮਰਪਾਲੀ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਬੱਚੀ ਨੂੰ ਗੋਦ ਲੈ ਕੇ ਉਸ ਦੀ ਪਰਵਰਿਸ਼ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਇਹ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ, ਸਗੋਂ ਉਹ ਬਚਪਨ ਤੋਂ ਹੀ ਅਜਿਹਾ ਕਰਨਾ ਚਾਹੁੰਦੀ ਸੀ। ਉਸ ਦੀ ਇਹ ਗੱਲ ਸੁਣ ਕੇ ਨਿਰਹੁਆ ਵੀ ਹੈਰਾਨ ਰਹਿ ਗਏ।

PunjabKesari

ਆਮਰਪਾਲੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਬੱਚਿਆਂ ਨਾਲ ਸਮਾਂ ਬਿਤਾਉਣਾ ਬਹੁਤ ਚੰਗਾ ਲੱਗਦਾ ਹੈ। ਉਸ ਅਨੁਸਾਰ, ਜਦੋਂ ਵੀ ਉਹ ਕਿਸੇ ਛੋਟੇ ਬੱਚੇ ਨੂੰ ਦੇਖਦੀ ਹੈ, ਤਾਂ ਉਸ ਦਾ ਮਨ ਉਸ ਨੂੰ ਗੋਦ ਵਿੱਚ ਲੈਣ ਅਤੇ ਪਿਆਰ ਕਰਨ ਨੂੰ ਕਰਦਾ ਹੈ। ਅਦਾਕਾਰਾ ਨੇ ਮਹਿਸੂਸ ਕੀਤਾ ਹੈ ਕਿ ਉਸ ਦੇ ਅੰਦਰ ਜੋ ਮਮਤਾ ਅਤੇ ਸਨੇਹ ਹੈ, ਉਹ ਉਸ ਨੂੰ ਕਿਸੇ ਬੱਚੇ ਨਾਲ ਸਾਂਝਾ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਉਹ ਬੱਚਾ ਗੋਦ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਅਦਾਕਾਰਾ ਨੇ ਬਹੁਤ ਹੀ ਬੇਬਾਕੀ ਨਾਲ ਕਿਹਾ ਕਿ ਉਹ ਜ਼ਿੰਦਗੀ ਵਿੱਚ ਹਰ ਚੀਜ਼ ਨਾਲ ਸਮਝੌਤਾ ਕਰ ਸਕਦੀ ਹੈ, ਪਰ ਬੱਚੇ ਦੀ ਇੱਛਾ ਨਾਲ ਨਹੀਂ। ਉਸ ਨੇ ਕਿਹਾ, "ਵਿਆਹ ਹੋਵੇ ਜਾਂ ਨਾ, ਇਸ ਦੀ ਮੈਨੂੰ ਕੋਈ ਚਿੰਤਾ ਨਹੀਂ ਹੈ, ਪਰ ਮੇਰੇ ਲਈ ਬੱਚਾ ਸਭ ਤੋਂ ਪਹਿਲਾਂ ਹੈ"। ਆਮਰਪਾਲੀ ਮੁਤਾਬਕ ਆਮ ਲੋਕ ਪਹਿਲਾਂ ਵਿਆਹ ਕਰਦੇ ਹਨ ਅਤੇ ਫਿਰ ਬੱਚਾ, ਪਰ ਉਹ ਇਸ ਮਾਮਲੇ ਵਿੱਚ ਸਭ ਨਾਲੋਂ ਵੱਖਰੀ ਸੋਚ ਰੱਖਦੀ ਹੈ ਅਤੇ ਉਸ ਨੂੰ ਬੱਚਾ ਹੁਣੇ ਚਾਹੀਦਾ ਹੈ।

PunjabKesari


author

Inder Prajapati

Content Editor

Related News