ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ ''ਤੇ ਬੈਂਕ ਨੇ ਚਿਪਕਾਇਆ ਨੋਟਿਸ
Thursday, Aug 06, 2026 - 03:14 PM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਬਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਰਾਜਪਾਲ ਯਾਦਵ ਦੀਆਂ ਵਿੱਤੀ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਤੋਂ ਬਾਅਦ ਹੁਣ ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਉਨ੍ਹਾਂ ਦੀਆਂ 2 ਜਾਇਦਾਦਾਂ ਦੀ ਨਿਲਾਮੀ ਹੋਣ ਵਾਲੀ ਹੈ। ਇਸ ਨਿਲਾਮੀ ਦੀ ਤਰੀਕ 9 ਸਤੰਬਰ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਰਿਪੋਰਟਾਂ ਮੁਤਾਬਕ ਅਦਾਕਾਰ ਨੇ ਸੈਂਟਰਲ ਬੈਂਕ ਆਫ਼ ਇੰਡੀਆ, ਮੁੰਬਈ ਤੋਂ ਆਪਣੀ ਪਹਿਲੀ ਨਿਰਦੇਸ਼ਕ ਵਜੋਂ ਫਿਲਮ ਅਤਾ ਪਤਾ ਲਾਪਤਾ ਲਈ ਲੋਨ ਲਿਆ ਸੀ ਪਰ ਸਮੇਂ ਸਿਰ ਭੁਗਤਾਨ ਨਾ ਕਰਨ ਕਾਰਨ ਇਹ ਰਕਮ ਵਿਆਜ ਸਣੇ ਵੱਧ ਕੇ 16 ਕਰੋੜ 61 ਲੱਖ 64 ਹਜ਼ਾਰ ਤੱਕ ਪਹੁੰਚ ਗਈ ਹੈ। ਇਸ ਲੋਨ ਦੀ ਰਿਕਵਰੀ ਲਈ ਬੈਂਕ ਨੇ ਹੁਣ ਅਦਾਕਾਰ ਦੀਆਂ ਸ਼ਾਹਜਹਾਂਪੁਰ ਜਾਇਦਾਦਾਂ ਵਿੱਚ ਪਿੰਡ ਵਿੱਚ ਖੇਤਾਂ ਵਾਲੀ ਜ਼ਮੀਨ ਅਤੇ ਇੱਕ ਘਰ ਦੇ ਨਾਲ-ਨਾਲ ਸ਼ਹਿਰ ਵਿੱਚ ਇੱਕ ਵੱਖਰੀ ਜਾਇਦਾਦ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਨਿਲਾਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨੀਲਾਮ ਹੋਣ ਵਾਲੀਆਂ ਜਾਇਦਾਦਾਂ ਦੀ ਕੁੱਲ ਕੀਮਤ 3.19 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੈਂਕ ਦੇ ਰਿਕਵਰੀ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਸਥਿਤ ਅਦਾਕਾਰ ਦੇ ਪੁਸ਼ਤੈਨੀ ਘਰ ਪਹੁੰਚ ਕੇ ਜਾਇਦਾਦ ਨਿਲਾਮੀ ਦਾ ਅਧਿਕਾਰਤ ਨੋਟਿਸ ਚਿਪਕਾ ਦਿੱਤਾ ਹੈ।

ਰਿਪੋਰਟਾਂ ਮੁਤਾਬਕ ਸ਼ਾਹਜਹਾਂਪੁਰ ਜਾਇਦਾਦਾਂ ਤੋਂ ਇਲਾਵਾ, ਅਦਾਕਾਰ ਦੀਆਂ ਮੁੰਬਈ ਵਿੱਚ ਕੁਝ ਹੋਰ ਜਾਇਦਾਦਾਂ ਦੀ ਨਿਲਾਮੀ ਦੀ ਪ੍ਰਕਿਰਿਆ ਵੀ ਇਸ ਸਮੇਂ ਚੱਲ ਰਹੀ ਹੈ। ਰਾਜਪਾਲ ਯਾਦਵ ਨੇ ਲੋਨ ਵਿੱਚ ਆਪਣੀ ਪਤਨੀ ਰਾਧਾ ਅਤੇ ਮਾਂ ਗੋਦਾਵਰੀ ਦੀਆਂ ਸੰਪਤੀਆਂ ਨੂੰ ਗਾਰੰਟੀ ਵਜੋਂ ਮਰਜ ਕੀਤਾ ਸੀ। ਹੁਣ ਤੱਕ, ਨਿਲਾਮੀ ਨੋਟਿਸ ਜਾਂ ਉਨ੍ਹਾਂ ਦੇ ਬਕਾਇਆ ਕਰਜ਼ੇ ਬਾਰੇ ਰਾਜਪਾਲ ਯਾਦਵ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਾਲ ਹੀ ਵਿੱਚ ਅਹਿਮਦ ਖਾਨ ਦੀ 'ਵੈਲਕਮ ਟੂ ਦਿ ਜੰਗਲ' ਵਿੱਚ ਦੇਖਿਆ ਗਿਆ ਸੀ। ਉਹ ਅਗਲੀ ਵਾਰ ਪ੍ਰਿਯਦਰਸ਼ਨ ਦੀ 'ਹੈਵਾਨ' ਵਿੱਚ ਅਭਿਨੈ ਕਰਦੇ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
