ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- ''ਉਸ ਨੂੰ ਸਮਝ ਆਈ ਕਿ ਉਸਨੇ ਕੀ ਸਮਝਾਇਆ ਹੈ...''
Wednesday, Aug 05, 2026 - 03:43 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਸੁਪਰਸਾਟਰ ਸਲਮਾਨ ਖਾਨ ਨੇ ਹਾਲ ਹੀ ਵਿੱਚ ਪ੍ਰਾਈਮ ਵੀਡੀਓ ਦੇ ਸ਼ੋਅ 'ਅਲਾਇੰਸ' ਵਿੱਚ ਸ਼ਿਰਕਤ ਕੀਤੀ, ਜਿੱਥੇ ਉਹ ਆਪਣੇ ਛੋਟੇ ਭਰਾ ਸੋਹੇਲ ਖਾਨ ਦਾ ਸਪੋਰਟ ਕਰਨ ਪਹੁੰਚੇ ਸਨ। ਇਸ ਦੌਰਾਨ, ਰੈਪਰ ਬਾਲੀ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਮਜ਼ਾਕ ਵਿੱਚ ਗਾਇਕ ਅਤੇ ਰੈਪਰ ਬਾਦਸ਼ਾਹ 'ਤੇ ਤਨਜ਼ ਕੱਸਿਆ।
ਦਰਅਸਲ ਸ਼ੋਅ ਦੌਰਾਨ ਰੈਪਰ ਬਾਲੀ ਨੇ ਸਲਮਾਨ ਖਾਨ ਨੂੰ ਆਪਣਾ ਇਕ ਰੈਪ ਸੁਣਾਇਆ। ਇਸ 'ਤੇ ਸਲਮਾਨ ਨੇ ਕਿਹਾ ਕਿ ਰੈਪ ਕਰਦੇ ਸਮੇਂ ਉਨ੍ਹਾਂ ਦੀ ਆਵਾਜ਼ ਆਮ ਆਵਾਜ਼ ਨਾਲੋਂ ਕਾਫੀ ਵੱਖਰੀ ਹੈ। ਇਸ 'ਤੇ ਬਾਲr ਨੇ ਦੱਸਿਆ ਕਿ ਉਨ੍ਹਾਂ ਨੂੰ ਪਰਫਾਰਮ ਕਰਦੇ ਸਮੇਂ ਆਵਾਜ਼ ਵਿੱਚ ਉਤਾਰ-ਚੜਾਅ (ਵੌਇਸ ਮੋਡੂਲੇਸ਼ਨ) ਲਿਉਣ ਦੀ ਤਕਨੀਕ ਰੈਪਰ ਬਾਦਸ਼ਾਹ ਨੇ ਸਿਖਾਈ ਹੈ।
Alliance mein Salman Khan ne toh baithe-baithe Badshah ka hi roast kar diya 😂🔥#TheAlliance #Alliance #SalmanKhan pic.twitter.com/pVZnoqt4gB
— 𝐆𝐀𝐌𝐄𝐑 (@IamRealGamer1) August 4, 2026
ਬਾਲੀ ਦੀ ਗੱਲ ਸੁਣਦਿਆਂ ਹੀ ਸਲਮਾਨ ਨੇ ਤੁਰੰਤ ਮਜ਼ਾਕ ਵਿੱਚ ਕਿਹਾ, 'ਕੀ ਬਾਦਸ਼ਾਹ ਨੂੰ ਸਮਝ ਆਇਆ ਕਿ ਉਸਨੇ ਤੁਹਾਨੂੰ ਕੀ ਸਮਝਾਇਆ ਹੈ? ਇਸ 'ਤੇ ਬਾਲੀ ਨੇ ਤੁਰੰਤ ਬਾਦਸ਼ਾਹ ਦਾ ਬਚਾਅ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਚੰਗੀ ਸਲਾਹ ਦਿੱਤੀ ਹੈ ਤਾਂ ਸਲਮਾਨ ਨੇ ਫਿਰ ਚੁਟਕੀ ਲੈਂਦਿਆਂ ਕਿਹਾ, '"ਪਰ ਉਸਨੂੰ ਵੀ ਤਾਂ ਸਮਝ ਆਉਣੀ ਚਾਹੀਦੀ ਹੈ ਕਿ ਉਹ ਕੀ ਸਮਝਾ ਰਿਹਾ ਹੈ।"
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ
ਸਲਮਾਨ ਖਾਨ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਆਪਣੀ ਆਉਣ ਵਾਲੀ ਫਿਰ 'ਮਾਤ੍ਰਭੂਮੀ: ਮੇ ਵਾਰ ਰੈਸਟ ਇਨ ਪੀਸ' ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਪਣੀ ਇਕ ਹੋਰ ਫਿਲਮ SVC63 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਜਿਸ ਵਿੱਚ ਦੱਖਣੀ ਭਾਰਤੀ ਅਦਾਕਾਰਾ ਨਯਨਤਾਰਾ ਵੀ ਇੱਕ ਮੁੱਖ ਭੂਮਿਕਾ ਨਿਭਾ ਰਹੀ ਹੈ।
ਇਹ ਵੀ ਪੜ੍ਹੋੋ: ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ ਦਿਹਾਂਤ, ਮੌਤ ਦਾ ਕਾਰਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
