''ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!'', ਦਿੱਗਜ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

Thursday, Aug 06, 2026 - 12:06 PM (IST)

''ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!'', ਦਿੱਗਜ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

ਮੁੰਬਈ (ਏਜੰਸੀ)- ਦਿੱਗਜ ਅਦਾਕਾਰਾ ਸੁਸ਼ਮਿਤਾ ਮੁਖਰਜੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਆਪਣੀ ਪ੍ਰੋਡਕਸ਼ਨ ਕੰਪਨੀ ਦੇ ਦੀਵਾਲੀਆ ਹੋਣ ਤੋਂ ਬਾਅਦ 1 ਕਰੋੜ ਰੁਪਏ ਦਾ ਕਰਜ਼ਾ ਵਾਪਸ ਮੋੜਨ ਲਈ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਸੀ-ਗ੍ਰੇਡ ਫਿਲਮਾਂ ਕੀਤੀਆਂ ਸਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ, ਅਦਾਕਾਰਾ ਨੇ ਦੱਸਿਆ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਉਨ੍ਹਾਂ ਨੂੰ ਕਿੰਨੇ ਮੁਸ਼ਕਲ ਫੈਸਲੇ ਲੈਣੇ ਪਏ। 

ਇਹ ਵੀ ਪੜ੍ਹੋ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਉਨ੍ਹਾਂ ਕਿਹਾ, "ਕਿਸੇ ਨੇ ਮੈਨੂੰ ਪੁੱਛਿਆ, 'ਮੈਡਮ, ਤੁਸੀਂ ਅਜਿਹੀਆਂ ਖਰਾਬ ਫਿਲਮਾਂ ਵਿੱਚ ਕੰਮ ਕਿਉਂ ਕੀਤਾ?' ਮੈਂ ਹੈਰਾਨ ਰਹਿ ਗਈ ਕਿਉਂਕਿ ਆਪਣੀ ਜ਼ਿੰਦਗੀ ਦੇ ਉਸ ਦੌਰ ਨੂੰ ਯਾਦ ਕਰਨਾ ਅਤੇ ਇਹ ਸੋਚਣਾ ਕਿ ਮੈਂ ਅਜਿਹੀਆਂ ਸੈਕਸਿਸਟ, ਸੀ-ਗ੍ਰੇਡ ਫਿਲਮਾਂ ਤੇ ਔਰਤਾਂ ਦਾ ਅਪਮਾਨ ਕਰਨ ਵਾਲੀਆਂ ਫਿਲਮਾਂ ਵਿੱਚ ਕਿਉਂ ਕੰਮ ਕੀਤਾ, ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਉਨ੍ਹਾਂ ਸਪਸ਼ਟ ਕੀਤਾ ਕੀ ਭਾਵੇਂ ਇਹ ਫਿਲਮਾਂ ਘਟੀਆ ਦਰਜੇ ਦੀਆਂ ਸਨ ਪਰ ਪੋਰਨੋਗ੍ਰਾਫੀ ਨਹੀਂ ਸੀ। ਕੀ ਮੈਂ ਆਪਣੀ ਆਤਮਾ ਵੇਚ ਦਿੱਤੀ? ਹਾਂ ਮੈਂ ਆਪਣੀ ਆਤਮਾ ਵੇਚ ਦਿੱਤੀ। ਕੀ ਮੈਨੂੰ ਇਸ ਬਾਰੇ ਚੰਗਾ ਲੱਗਿਆ? ਮੈਨੂੰ ਉਦੋਂ ਚੰਗਾ ਨਹੀਂ ਲੱਗਿਆ। ਮੈਨੂੰ ਅਜੇ ਵੀ ਇਸ ਬਾਰੇ ਚੰਗਾ ਨਹੀਂ ਲੱਗਦਾ, ਪਰ ਇਹ ਮੇਰੀ ਮਜਬੂਰੀ ਸੀ।" 

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ ਉਸਨੇ ਕੀ ਸਮਝਾਇਆ ਹੈ...'

 
 
 
 
 
 
 
 
 
 
 
 
 
 
 
 

A post shared by Susmita Mukherjee (@susmita_mukherjeeofficial)

ਅਜਿਹੇ ਫੈਸਲੇ ਲੈਣ ਵਾਲੇ ਹਾਲਾਤਾਂ ਬਾਰੇ ਦੱਸਦੇ ਹੋਏ, ਸੁਸਮਿਤਾ ਨੇ ਸਾਂਝਾ ਕੀਤਾ ਕਿ, "ਜੇ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਹਾਲਾਤਾਂ ਬਾਰੇ ਦੱਸਾਂ, ਤਾਂ 2002 ਵਿੱਚ, ਮੇਰੀ ਅਤੇ ਮੇਰੇ ਪਤੀ ਦੀ ਮੀਡੀਆ ਕੰਪਨੀ, ਪ੍ਰਯਾਸ ਪ੍ਰੋਡਕਸ਼ਨ ਦੀਵਾਲੀਆ ਹੋ ਗਈ ਸੀ। ਸਾਡੇ ਸਿਰ 1 ਕਰੋੜ ਦਾ ਕਰਜ਼ਾ ਚੜ੍ਹ ਗਿਆ ਸੀ। ਕਿਉਂਕਿ ਉਸ ਸਮੇਂ, ਤਕਨਾਲੋਜੀ ਦਾ ਇੱਕ ਨਵਾਂ ਯੁੱਗ ਆਇਆ ਸੀ। ਸਾਨੂੰ ਤਕਨਾਲੋਜੀ ਬਾਰੇ ਕੁਝ ਪਤਾ ਨਹੀਂ ਸੀ। ਇਸ ਲਈ ਅਸੀਂ ਦੀਵਾਲੀਆ ਹੋ ਗਏ। ਦਰਵਾਜ਼ੇ 'ਤੇ ਵਸੂਲੀ ਕਰਨ ਵਾਲੇ ਆਉਂਦੇ ਸਨ, ਉਹ ਸਾਡੇ ਨਾਲ ਦੁਰਵਿਵਹਾਰ ਕਰਦੇ ਸਨ, ਇਹ ਬਹੁਤ ਬੁਰਾ ਸਮਾਂ ਸੀ, ਮੇਰੇ ਬੱਚੇ ਬਹੁਤ ਛੋਟੇ ਸਨ। ਇਸ ਲਈ ਮੈਨੂੰ ਅਜਿਹੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਮੈਂ ਅਤੇ ਮੇਰੇ ਪਤੀ ਨੇ ਦਿਨ-ਰਾਤ ਮਿਹਨਤ ਕਰਕੇ 3-4 ਸਾਲਾਂ ਵਿੱਚ ਉਹ 1 ਕਰੋੜ ਦਾ ਕਰਜ਼ਾ ਵਾਪਸ ਮੋੜ ਦਿੱਤਾ।

ਇਹ ਵੀ ਪੜ੍ਹੋ: 'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ ਪਲੇਅਰ ਨੇ ਖ਼ੁਦ ਖੋਲ੍ਹਿਆ ਰਾਜ਼

ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ ਲਈ ਵਿਦੇਸ਼ ਭੇਜਣਾ ਚਾਹੁੰਦੀ ਸੀ ਅਤੇ ਉਸ ਸਮੇਂ ਉਨ੍ਹਾਂ ਨੂੰ ਜੋ ਵੀ ਕੰਮ ਮਿਲਿਆ ਉਹ ਉਨ੍ਹਾਂ ਨੇ ਕੀਤਾ। ਮੇਰੇ ਪਤੀ ਇੱਕ ਰਾਸ਼ਟਰਵਾਦੀ ਸਨ। ਉਨ੍ਹਾਂ ਕਿਹਾ, ਕੀ ਭਾਰਤ ਵਿੱਚ ਚੰਗੇ ਸਕੂਲ ਅਤੇ ਕਾਲਜ ਨਹੀਂ ਹਨ? ਪਰ ਮੇਰਾ ਮਨ ਸੀ, ਮੈਂ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਪੜ੍ਹਨ ਲਈ ਵਿਦੇਸ਼ ਭੇਜਿਆ। ਇਕ ਨੂੰ ਆਸਟ੍ਰੇਲੀਆ ਅਤੇ ਇਕ ਨੂੰ ਨਿਊਜ਼ੀਲੈਂਡ ਭੇਜਿਆ। ਮੁਸ਼ਕਲਾਂ ਦੇ ਬਾਵਜੂਦ, ਸੁਸ਼ਮਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ, ਕਿਉਂਕਿ ਅੱਜ ਉਨ੍ਹਾਂ ਦੇ ਬੱਚੇ ਆਪਣੇ ਪੈਰਾਂ 'ਤੇ ਸਟੈਂਡ ਹਨ। 

ਇਹ ਵੀ ਪੜ੍ਹੋ: ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ ! ਬਿਰਧ ਆਸ਼ਰਮ 'ਚ ਕੱਟ ਰਿਹੈ ਜ਼ਿੰਦਗੀ

ਅਦਾਕਾਰਾ ਨੇ ਅੱਗੇ ਕਿਹਾ ਕਿ ਹੁਣ ਉਹ ਅਜਿਹਾ ਕੋਈ ਕੰਮ ਨਹੀਂ ਕਰਦੀ, ਜੋ ਮੇਰੀ ਆਤਮਾ ਨੂੰ ਨਾ ਛੂਹੇ। ਹੁਣ ਮੈਂ ਇੱਜ਼ਤ ਨਾਲ ਕਮਾਉਂਦੀ ਹਾਂ ਅਤੇ ਜੋ ਕੰਮ ਕਰ ਰਹੀ ਹਾਂ, ਉਸ ਤੋਂ ਬਹੁਤ ਖੁਸ਼ ਹਾਂ। ਦੱਸ ਦੇਈਏ ਕਿ ਫਿਲਮਾਂ, ਟੈਲੀਵਿਜ਼ਨ ਅਤੇ ਥੀਏਟਰ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ, ਸੁਸ਼ਮਿਤਾ ਮੁਖਰਜੀ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੇ ਸਫ਼ਰ ਦੇ ਪਿਛਲੇ 4 ਦਹਾਕਿਆਂ ਦੌਰਾਨ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਉਨ੍ਹਾਂ ਨੇ ਕਿੰਗ ਅੰਕਲ, ਖਲਨਾਇਕ, ਦਿਲਲਗੀ, ਕਿਆ ਕੂਲ ਹੈ ਹਮ, ਗੋਲਮਾਲ ਰਿਟਰਨਜ਼, ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟਾਂ ਵਿੱਚ ਯਾਦਗਾਰੀ ਪ੍ਰਦਰਸ਼ਨ ਕੀਤੇ ਹਨ।

ਇਹ ਵੀ ਪੜ੍ਹੋ: ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News