ਵਿਵਾਦਾਂ ’ਚ ਬੌਬੀ ਦਿਓਲ, ‘ਐਨੀਮਲ’ ’ਚ ਅਦਾਕਾਰਾ ਨਾਲ ਫ਼ਿਲਮਾਇਆ ਵਿਆਹੁਤਾ ਜਬਰ-ਜ਼ਿਨਾਹ ਦਾ ਦ੍ਰਿਸ਼

Monday, Dec 11, 2023 - 12:41 PM (IST)

ਵਿਵਾਦਾਂ ’ਚ ਬੌਬੀ ਦਿਓਲ, ‘ਐਨੀਮਲ’ ’ਚ ਅਦਾਕਾਰਾ ਨਾਲ ਫ਼ਿਲਮਾਇਆ ਵਿਆਹੁਤਾ ਜਬਰ-ਜ਼ਿਨਾਹ ਦਾ ਦ੍ਰਿਸ਼

ਮੁੰਬਈ (ਬਿਊਰੋ)– ਹੁਣ ਤੱਕ ਫ਼ਿਲਮ ‘ਐਨੀਮਲ’ ’ਚ ਰਣਬੀਰ ਕਪੂਰ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹੁਣ ਲੋਕ ਬੌਬੀ ਦਿਓਲ ਦੇ ਇਕ ਸੀਨ ਨੂੰ ਲੈ ਕੇ ਸਵਾਲ ਉਠਾ ਰਹੇ ਹਨ। ਅਸਲ ’ਚ ਫ਼ਿਲਮ ’ਚ ਬੌਬੀ ਦਿਓਲ ਤੇ ਉਨ੍ਹਾਂ ਦੀ ਤੀਜੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਅਦਾਕਾਰਾ ਮਾਨਸੀ ਤਸ਼ਕ ਵਿਚਾਲੇ ਵਿਆਹੁਤਾ ਜਬਰ-ਜ਼ਿਨਾਹ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਮਾਨਸੀ ਬੌਬੀ ਤੋਂ 29 ਸਾਲ ਛੋਟੀ ਹੈ, ਲੋਕ ਕਹਿੰਦੇ ਹਨ ਕਿ ਬੌਬੀ ਨੂੰ ਆਪਣੇ ਤੋਂ ਇੰਨੀ ਛੋਟੀ ਕੁੜੀ ਨਾਲ ਅਜਿਹਾ ਦ੍ਰਿਸ਼ ਕਰਨਾ ਅਜੀਬ ਨਹੀਂ ਲੱਗਾ। ਇਸ ’ਤੇ ਬੌਬੀ ਨੇ ਜਵਾਬ ਦਿੱਤਾ ਕਿ ਇਸ ਸੀਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਾ ਤੇ ਕੋਈ ਝਿਜਕ ਨਹੀਂ ਸੀ।

ਮੈਂ ਉਹੀ ਕੀਤਾ, ਜੋ ਉਸ ਕਿਰਦਾਰ ਲਈ ਕਰਨਾ ਸੀ : ਬੌਬੀ
ਬੌਬੀ ਦਿਓਲ ਨੇ ਕਿਹਾ ਕਿ ਇਹ ਕਿਰਦਾਰ ਇਕ ਜ਼ਾਲਮ ਪਤੀ ਦਾ ਸੀ, ਜੋ ਆਪਣੀ ਪਤਨੀ ਨਾਲ ਦੁਰਵਿਵਹਾਰ ਕਰਦਾ ਹੈ। ਮੈਂ ਸਿਰਫ਼ ਉਸ ਕਿਰਦਾਰ ਨੂੰ ਸਹੀ ਤਰੀਕੇ ਨਾਲ ਨਿਭਾਇਆ ਹੈ। ਆਪਣੀ ਗੱਲ ਨੂੰ ਹੋਰ ਅੱਗੇ ਲੈਂਦਿਆਂ ਉਸ ਨੇ ਕਿਹਾ ਕਿ ਮੈਨੂੰ ਇਹ ਸੀਨ ਕਰਨ ’ਚ ਕੋਈ ਦਿੱਕਤ ਨਹੀਂ ਆਈ।

ਇਹ ਖ਼ਬਰ ਵੀ ਪੜ੍ਹੋ : ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਪੰਜਾਬ ਪੁਲਸ ਨਾਲ ਪਿਆ ਪੰਗਾ, ਚੱਲਦਾ ਸ਼ੋਅ ਕਰਵਾ 'ਤਾ ਬੰਦ (ਵੀਡੀਓ)

‘ਐਨੀਮਲ’ ’ਚ ਦਿਖਾਇਆ ਗਿਆ ਵਿਆਹ ਦਾ ਦ੍ਰਿਸ਼ ਕੀ ਹੈ?
ਫ਼ਿਲਮ ’ਚ ਬੌਬੀ ਦਿਓਲ (ਅਬਰਾਰ ਹੱਕ) ਤੇ ਮਾਨਸੀ ਦੇ ਵਿਆਹ ਦਾ ਸੀਨ ਚੱਲ ਰਿਹਾ ਹੈ। ਉਸੇ ਸਮੇਂ ਅਬਰਾਰ ਨੂੰ ਆਪਣੇ ਭਰਾ ਦੀ ਮੌਤ ਬਾਰੇ ਪਤਾ ਲੱਗਾ। ਉਹ ਗੁੱਸੇ ਨਾਲ ਪਾਗਲ ਹੋ ਜਾਂਦਾ ਹੈ। ਇਹ ਸੁਣ ਕੇ ਸਭ ਤੋਂ ਪਹਿਲਾਂ ਉਹ ਆਪਣੇ ਮੈਨੇਜਰ ਨੂੰ ਬੇਰਹਿਮੀ ਨਾਲ ਮਾਰ ਦਿੰਦਾ ਹੈ। ਇਸ ਤੋਂ ਬਾਅਦ ਉਹ ਲਾੜੀ ਮਾਨਸੀ ਦਾ ਸ਼ੋਸ਼ਣ ਕਰ ਦਿੰਦਾ ਹੈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਹ ਆਪਣੀਆਂ ਦੋਵਾਂ ਪਤਨੀਆਂ ਨੂੰ ਵੀ ਬੁਲਾ ਲੈਂਦਾ ਹੈ ਤੇ ਜਦੋਂ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਹ ਉਨ੍ਹਾਂ ’ਤੇ ਹੱਥ ਚੁੱਕਦਾ ਹੈ।

ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋ ਰਹੀ ਮਾਨਸੀ ਤਸ਼ਕ
ਮਾਨਸੀ ਤਸ਼ਕ ਵੀ ਇਸ ਫ਼ਿਲਮ ’ਚ ਕੰਮ ਕਰਨ ਤੋਂ ਬਾਅਦ ਸੁਰਖ਼ੀਆਂ ’ਚ ਹੈ। ਉਸ ਨੂੰ ਫ਼ਿਲਮ ’ਚ ਬਹੁਤ ਘੱਟ ਸਮੇਂ ਲਈ ਦਿਖਾਇਆ ਗਿਆ ਹੈ। ਫ਼ਿਲਮ ’ਚ ਵਿਆਹ ਦੇ ਸੀਨ ਤੋਂ ਬਾਅਦ ਮਾਨਸੀ ਨੂੰ ਨਹੀਂ ਦਿਖਾਇਆ ਗਿਆ ਹੈ। ਜਦੋਂ ਉਸ ਨੇ ਇਹ ਫ਼ਿਲਮ ਕੀਤੀ ਸੀ ਤਾਂ ਸੋਸ਼ਲ ਮੀਡੀਆ ’ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ ਸਿਰਫ਼ 8 ਤੋਂ 9 ਹਜ਼ਾਰ ਸੀ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਸ ਦੇ ਫਾਲੋਅਰਜ਼ ’ਚ ਕਾਫ਼ੀ ਵਾਧਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News