ਬਿੱਗ-ਬੀ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ, ਕਿੰਨੀ ਜਾਇਦਾਦ ਦੇ ਹਨ ਮਾਲਕ

Tuesday, Oct 11, 2022 - 11:52 AM (IST)

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮੈਗਾਸਟਾਰ ਬਾਦਸ਼ਾਹ ਅਮਿਤਾਭ ਬੱਚਨ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਅਮਿਤਾਭ ਬੱਚਨ ਨੇ ਆਪਣੇ ਕਰੀਅਰ ’ਚ ਕਈ ਸ਼ਾਨਦਾਰ ਅਤੇ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਦੱਸ ਦੇਈਏ ਅਮਿਤਾਭ ਬੱਚਨ ਸਿਰਫ਼ 500 ਰੁਪਏ ਦੀ ਤਨਖ਼ਾਹ ’ਤੇ ਕੰਮ ਕਰਨ ਵਾਲੇ ਅੱਜ ਇਕ ਫ਼ਿਲਮ ਲਈ ਕਰੋੜਾਂ ਰੁਪਏ ਲੈਂਦੇ ਹਨ। 

PunjabKesari

ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ

ਆਪਣੇ ਕੰਮ ਦੇ ਦਮ ’ਤੇ ਅਮਿਤਾਭ ਬੱਚਨ ਵੀ ਇੱਜ਼ਤ ਅਤੇ ਪ੍ਰਸਿੱਧੀ ਦੇ ਨਾਲ ਲਗਜ਼ਰੀ ਜੀਵਨ ਸ਼ੈਲੀ ਬਤੀਤ ਕਰਦੇ ਹਨ। ਅੱਜ ਅਮਿਤਾਭ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।

PunjabKesari

ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 10 ਮਿਲੀਅਨ ਡਾਲਰ ਹੈ। ਭਾਰਤੀ ਰੁਪਏ ’ਚ ਇਹ ਰਕਮ ਲਗਭਗ 3396 ਕਰੋੜ ਰੁਪਏ ਬਣਦੀ ਹੈ। ਅਮਿਤਾਭ ਬੱਚਨ ਸਾਲਾਨਾ 60 ਕਰੋੜ ਰੁਪਏ ਕਮਾਉਂਦੇ ਹਨ। ਇਕ ਮਹੀਨੇ ’ਚ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦੇ ਹਨ।

PunjabKesari

ਅਮਿਤਾਭ ਬੱਚਨ ਦੇ ਬੰਗਲੇ

ਅਮਿਤਾਭ ਬੱਚਨ ਦੇ ਮੁੰਬਈ ’ਚ ਚਾਰ ਬੰਗਲੇ ਹਨ, ਜਿਨ੍ਹਾਂ ਦਾ ਨਾਮ ਜਲਸਾ, ਜਨਕ, ਪ੍ਰਤੀਕਸ਼ਾ, ਵਤਸ ਹਨ। ਮੁੰਬਈ ਦੇ ਜੁਹੂ ਇਲਾਕੇ ’ਚ ਸਥਿਤ ਜਲਸਾ ਬੰਗਲੇ ’ਚ ਅਮਿਤਾਭ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਇਸ ਦੀ ਕੀਮਤ ਕਰੀਬ 100 ਕਰੋੜ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਦੇ ਦੂਜੇ ਬੰਗਲੇ ਪ੍ਰਤੀਕਸ਼ਾ ਦੀ ਕੀਮਤ 160 ਕਰੋੜ ਰੁਪਏ ਹੈ।

PunjabKesari

ਮੈਗਾਸਟਾਰ ਦੇ ਜਨਕ ਬੰਗਲੇ ’ਚ ਉਨ੍ਹਾਂ ਦਾ ਦਫ਼ਤਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ’ਚ ਜੱਦੀ ਨਿਵਾਸ ਹੈ। ਅਮਿਤਾਭ ਨੇ ਇਸ ਨੂੰ ਵਿਦਿਅਕ ਟਰੱਸਟ ’ਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸ ਦੀ ਦੇਸ਼ ਭਰ ’ਚ ਹੋਰ ਵੀ ਕਈ ਜਾਇਦਾਦਾਂ ਹਨ। 

PunjabKesari

ਇਹ ਵੀ ਪੜ੍ਹੋ : ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ

ਕਾਰਾਂ ਦਾ ਵੀ ਸ਼ੌਕੀਨ

ਅਮਿਤਾਭ ਬੱਚਨ ਕੋਲ ਰੇਂਜ ਰੋਵਰ, ਬੈਂਟਲੇ, ਲੈਕਸਸ, BMW, ਮਰਸਡੀਜ਼ ਸਮੇਤ ਲਗਜ਼ਰੀ ਬ੍ਰਾਂਡਾਂ ਦੀਆਂ 10 ਤੋਂ ਵੱਧ ਕਾਰਾਂ ਹਨ।

PunjabKesari

ਫ਼ਿਲਮੀ ਕਰੀਅਰ

50 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ’ਚ ਅਮਿਤਾਭ ਬੱਚਨ ਨੇ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਅਦਾਕਾਰ ਹਰ ਕਿਰਦਾਰ ’ਚ ਫ਼ਿੱਟ ਨਜ਼ਰ ਆਉਂਦੇ ਹਨ। ਅਮਿਤਾਭ ਬੱਚਨ 70 ਦੇ ਦਹਾਕੇ ’ਚ ਕਈ ਸੁਪਰਹਿੱਟ ਫ਼ਿਲਮਾਂ ਦੇ ਕੇ ਸਟਾਰ ਬਣੇ।

PunjabKesari

ਅਦਾਕਾਰਾ ਨੇ ਇੰਡਸਟਰੀ ਨੂੰ ਸ਼ੋਲੇ, ਰਾਮ-ਬਲਰਾਮ, ਦੋਸਤਾਨਾ, ਨਸੀਬ, ਸ਼ਾਨ, ਮੁਹੱਬਤੇਂ, ਅਮਰ ਅਕਬਰ ਐਂਥਨੀ, ਭਾਗਵਾਨ ਵਰਗੀਆਂ ਮਸ਼ਹੂਰ ਫ਼ਿਲਮਾਂ ਦਿੱਤੀਆਂ। ਅਦਾਕਾਰ ਨੇ ਇਨ੍ਹਾਂ ਫ਼ਿਲਮਾਂ ਨਾਲ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ।

PunjabKesari


Shivani Bassan

Content Editor

Related News