...ਤਾਂ ''ਬਿਗ ਬੌਸ 10'' ਲਈ ਸਲਮਾਨ ਖਾਨ ਲੈਣਗੇ ਇੰਨੀ ਵੱਡੀ ਰਕਮ!
Wednesday, Mar 23, 2016 - 03:29 PM (IST)
ਮੁੰਬਈ- ਟੀ. ਵੀ. ਦੇ ਸਭ ਤੋਂ ਵੱਡੇ ਰਿਐਲਟੀ ਸ਼ੋਅ ''ਬਿਗ ਬੌਸ 9'' ''ਚੋਂ ਅਜੇ ਤੁਸੀਂ ਬਾਹਰ ਹੀ ਨਹੀਂ ਨਿਕਲੇ ਕਿ ਇਸ ਸ਼ੋਅ ਦੇ ਦੀਵਾਨਿਆਂ ਲਈ ਹੁਣ ਨਵੀਂ ਖ਼ਬਰ ਹੈ। ਉਂਝ ''ਬਿਗ ਬੌਸ'' ਜਿੰਨੀ ਚਰਚਾ ''ਚ ਆਪਣੇ ਉਮੀਦਵਾਰਾਂ ਅਤੇ ਵਿਵਾਦਾਂ ਕਾਰਨ ਰਹਿੰਦਾ ਹੈ, ਉਸ ਦਾ ਸਭ ਤੋਂ ਵੱਡਾ ਕਾਰਨ ਸਲਮਾਨ ਖੁਦ ਹੀ ਹਨ।
ਖ਼ਬਰ ਆਈ ਸੀ ਕਿ ''ਬਿਗ ਬੌਸ 10'' ਨੂੰ ਵੀ ਸਲਮਾਨ ਖਾਨ ਹੀ ਹੋਸਟ ਕਰਨਗੇ ਅਤੇ ਉਨ੍ਹਾਂ ਦੀ ਫੀਸ ਨੂੰ ਲੈ ਕੇ ਚਰਚਾ ਸ਼ੁਰੂ ਹੈ। ਹਾਲਾਂਕਿ, ਸਲਮਾਨ ਦੀ ਫੀਸ ''ਬਿਗ ਬੌਸ'' ਦੇ ਚਰਚਾ ਦਾ ਇਕ ਅਹਿਮ ਕਾਰਨ ਹਰ ਵਾਰ ਹੁੰਦਾ ਹੈ। ਪਿਛਲੀ ਵਾਰ ਖ਼ਬਰ ਆਈ ਸੀ ਕਿ ਸਲਮਾਨ ਨੇ ਇਸ ਨੂੰ ਹੋਸਟ ਕਰਨ ਲਈ ਆਪਣੀ ਫੀਸ ਡੱਬਲ ਕਰ ਦਿੱਤੀ ਹੈ। ਇਸ ਵਾਰ ਸੁਣਨ ''ਚ ਆ ਰਿਹਾ ਹੈ ਕਿ ਸਲਮਾਨ ਨੇ ਇਸ ਲਈ ਬਹੁਤ ਵੱਡੀ ਰਕਮ ਤੈਅ ਕਰਨ ਦੇ ਬਾਅਦ ਹੀ ਸ਼ੋਅ ਨੂੰ ਸਾਈਨ ਕੀਤਾ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ''ਚ ਸਲਮਾਨ ਆਪਣੇ ਹਰ ਐਪੀਸੋਡ ਲਈ 8 ਤੋਂ 10 ਕਰੋੜ ਲੈਣਗੇ ਅਤੇ ਮੈਕਰਜ਼ ਕੋਲ ਇਸ ਦੇ ਲਈ ਹਾਮੀ ਭਰਨ ਦੇ ਇਲਾਵਾ ਦੂਜਾ ਹੋਰ ਕੋਈ ਵੀ ਰਸਤਾ ਵੀ ਨਹੀਂ ਹੈ। ਇਸ ਵਾਰ ''ਬਿਗ ਬੌਸ'' ਹਾਊਸ ''ਚ ਸੈਲੀਬ੍ਰਿਟੀਜ਼ ਦੇ ਇਲਾਵਾ ਆਮ ਲੋਕ ਵੀ ਦਿਖਣਗੇ ਅਤੇ ਇਸ ਲਈ ਐਂਟਰੀ ਚੈਨਲ ਨੂੰ ਭੇਜਣੀ ਹੈ।
