'ਬਿੱਗ ਬੌਸ' ਫੇਮ ਅਦਾਕਾਰਾ ਦੇ ਘਰ ਛਾਇਆ ਮਾਤਮ, ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

Sunday, Mar 02, 2025 - 11:37 AM (IST)

'ਬਿੱਗ ਬੌਸ' ਫੇਮ ਅਦਾਕਾਰਾ ਦੇ ਘਰ ਛਾਇਆ ਮਾਤਮ, ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

ਐਂਟਰਟੇਨਮੈਂਟ ਡੈਸਕ : ਆਪਣੇ ਪਿਤਾ ਨੂੰ ਗੁਆਉਣਾ ਕਿਸੇ ਵੀ ਬੱਚੇ ਲਈ ਸਭ ਤੋਂ ਦੁਖਦਾਈ ਹੈ। ਮਸ਼ਹੂਰ ਅਦਾਕਾਰਾ Edin Rose ਇਨ੍ਹੀਂ ਦਿਨੀਂ ਇਸ ਦਰਦ ਤੋਂ ਗੁਜ਼ਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਅਤੇ ਮਾਡਲ Edin Rose ਦੇ ਸਿਰ ਤੋਂ ਉਸ ਦੇ ਪਿਤਾ ਦਾ ਸਾਇਆ ਉੱਠ ਗਿਆ ਹੈ। ਉਨ੍ਹਾਂ ਨੇ ਇਹ ਬੁਰੀ ਖਬਰ ਇਕ ਭਾਵੁਕ ਪੋਸਟ ਰਾਹੀਂ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ

PunjabKesari

ਸਲਮਾਨ ਖ਼ਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 18' ਵਿੱਚ ਨਜ਼ਰ ਆਏ Edin Rose ਨੇ ਕੱਲ੍ਹ ਆਪਣੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਹ ਆਪਣੇ ਪਿਤਾ ਦੇ ਦਿਹਾਂਤ ਨਾਲ ਪੂਰੀ ਤਰ੍ਹਾਂ ਦੁਖੀ ਹੈ। ਉਨ੍ਹਾਂ ਨੇ ਇਕ ਪੋਸਟ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ- ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦੀ ਹੋਈ ਮੌਤ

Edin Rose ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਤਾ ਨਾਲ ਬਚਪਨ ਦੀਆਂ ਖੂਬਸੂਰਤ ਯਾਦਾਂ ਸਾਂਝੀਆਂ ਕੀਤੀਆਂ ਹਨ। ਆਪਣੇ ਪਿਤਾ ਦੇ ਮੋਢਿਆਂ 'ਤੇ ਬੈਠ ਕੇ ਘੁੰਮਣ-ਫਿਰਨ ਤੋਂ ਲੈ ਕੇ ਉਨ੍ਹਾਂ ਨਾਲ ਆਪਣਾ ਜਨਮਦਿਨ ਮਨਾਉਣ ਤੱਕ, ਫੋਟੋਆਂ ਨੂੰ ਦੇਖ ਕੇ ਲੱਗਦਾ ਹੈ ਕਿ ਆਦਿਨ ਆਪਣੇ ਪਿਤਾ ਦੇ ਬਹੁਤ ਕਰੀਬ ਸੀ। ਇੱਕ ਤਸਵੀਰ ਵਿੱਚ ਉਹ ਆਖਰੀ ਵਾਰ ਆਪਣੇ ਬਿਮਾਰ ਪਿਤਾ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦੀਨ ਰੋਜ਼ ਨੇ ਕੈਪਸ਼ਨ 'ਚ ਲਿਖਿਆ, ''ਜਿਸ ਦਿਨ ਤੋਂ ਤੁਸੀਂ ਮੈਨੂੰ ਪਹਿਲੀ ਵਾਰ ਫੜਿਆ ਸੀ, ਉਸ ਦਿਨ ਤੋਂ ਲੈ ਕੇ ਜਦੋਂ ਤੱਕ ਮੈਂ ਆਖਰੀ ਵਾਰ ਤੁਹਾਡਾ ਹੱਥ ਫੜਿਆ ਸੀ, ਮੈਂ ਤੁਹਾਨੂੰ ਪਿਆਰ ਕਰਦੀ ਹਾਂ ਦਾਦਾ, ਆਰਾਮ ਕਰੋ।''

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News