ਸਲਮਾਨ ਖ਼ਾਨ ਨੇ ਅੰਕਿਤਾ ਲੋਖੰਡੇ ਦੇ ਸਾਹਮਣੇ ਖੋਲ੍ਹੀ ਪਤੀ ਵਿੱਕੀ ਦੀ ਪੋਲ, ਸੱਚ ਜਾਣ ਕੇ ਨਿਕਲੇ ਹੰਝੂ

Friday, Oct 27, 2023 - 03:25 PM (IST)

ਸਲਮਾਨ ਖ਼ਾਨ ਨੇ ਅੰਕਿਤਾ ਲੋਖੰਡੇ ਦੇ ਸਾਹਮਣੇ ਖੋਲ੍ਹੀ ਪਤੀ ਵਿੱਕੀ ਦੀ ਪੋਲ, ਸੱਚ ਜਾਣ ਕੇ ਨਿਕਲੇ ਹੰਝੂ

ਨਵੀਂ ਦਿੱਲੀ : ਅੰਕਿਤਾ ਲੋਖੰਡੇ ਤੇ ਵਿੱਕੀ ਜੈਨ 'ਬਿੱਗ ਬੌਸ 17' ਦੇ ਸਭ ਤੋਂ ਚਰਚਿਤ ਪ੍ਰਤੀਯੋਗੀਆਂ 'ਚੋਂ ਇਕ ਹਨ। 'ਬਿੱਗ ਬੌਸ 17' ਦੇ ਦੂਜੇ 'ਵੀਕੈਂਡ ਕਾ ਵਾਰ' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਵਾਰ ਸਲਮਾਨ ਖ਼ਾਨ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੇ 'ਚ ਨਜ਼ਰ ਆਏ। ਹੋਸਟ ਨੇ ਵਿੱਕੀ ਜੈਨ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਵੀ ਕੀਤਾ ਹੈ।

ਬਿਨਾਂ ਗ਼ਲਤੀ ਕਾਰਨ ਹੋਈ ਅੰਕਿਤਾ ਦੀ ਲੜਾਈ
'ਬਿੱਗ ਬੌਸ 17' 'ਚ ਅੰਕਿਤਾ ਲੋਖੰਡੇ ਦੀ ਪਹਿਲਾਂ ਖਾਨਜ਼ਾਦੀ ਨਾਲ ਲੜਾਈ ਹੋਈ ਸੀ। ਦੋਵਾਂ ਵਿਚਾਲੇ ਬਹਿਸ ਇੰਨੀ ਵਧ ਗਈ ਕਿ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਚਰਚਾ ਹੋਈ। 'ਵੀਕੈਂਡ ਕਾ ਵਾਰ' 'ਚ ਸਲਮਾਨ ਨੇ ਦੱਸਿਆ ਕਿ ਇਸ ਸਾਰੇ ਝਗੜੇ ਪਿੱਛੇ ਮਾਸਟਰਮਾਈਂਡ ਵਿੱਕੀ ਜੈਨ ਦਾ ਦਿਮਾਗ਼ ਸੀ।

ਸਲਮਾਨ ਨੇ ਅੰਕਿਤਾ ਨੂੰ ਦੱਸੀ ਪੂਰੀ ਸੱਚਾਈ
ਸਲਮਾਨ ਨੇ ਅੰਕਿਤਾ ਲੋਖੰਡੇ ਨਾਲ ਗੱਲ ਕੀਤੀ ਅਤੇ ਸ਼ੋਅ 'ਚ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਅਪਡੇਟ ਦਿੱਤੀ। ਸਲਮਾਨ ਨੇ ਅਦਾਕਾਰਾ ਨੂੰ ਕਿਹਾ ਕਿ ਉਹ 'ਬਿੱਗ ਬੌਸ' ਦੇ ਘਰ 'ਚ ਆਪਣੀ ਪਛਾਣ ਗੁਆ ਰਹੀ ਹੈ। ਹੋਸਟ ਨੇ ਵਿੱਕੀ ਦਾ ਪਰਦਾਫਾਸ਼ ਕੀਤਾ ਅਤੇ ਕਿਹਾ ਕਿ ਉਸ ਨੇ ਹੀ ਖਾਨਜ਼ਾਦੀ ਨੂੰ ਲੜਨ ਲਈ ਉਕਸਾਇਆ ਸੀ।

ਵਿੱਕੀ ਜੈਨ ਦੀ ਖੁੱਲ੍ਹੀ ਪੋਲ
ਸਲਮਾਨ ਨੇ ਕਿਹਾ, ਤੁਸੀਂ ਆਪਣੇ ਪਤੀ ਨਾਲ ਇਸ ਗੇਮ 'ਚ ਆਉਣ ਦਾ ਫੈਸਲਾ ਲਿਆ। ਤੁਹਾਡਾ ਇਹ ਪਤੀ ਖਾਨਜ਼ਾਦੀ ਨੂੰ ਤੁਹਾਡੇ ਨਾਲ ਲੜਨ ਲਈ ਕਹਿੰਦਾ ਹੈ। ਇਹ ਸੁਣ ਕੇ ਵਿੱਕੀ ਜੈਨ ਦੇ ਕੋਲ ਬੈਠੀ ਅੰਕਿਤਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਸ ਦੌਰਾਨ ਵਿੱਕੀ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ਼ ਮਜ਼ਾਕ ਕਰ ਰਿਹਾ ਸੀ। ਇਸ 'ਤੇ ਸਲਮਾਨ ਨੇ ਤੁਰੰਤ ਉਨ੍ਹਾਂ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਤੇ ਕਿਹਾ, ਇਹ ਕੋਈ ਮਜ਼ਾਕ ਨਹੀਂ ਸੀ। ਸਲਮਾਨ ਤੋਂ ਵਿੱਕੀ ਦੀ ਸੱਚਾਈ ਸੁਣ ਕੇ ਅੰਕਿਤਾ ਲਈ ਆਪਣੇ ਹੰਝੂਆਂ 'ਤੇ ਕਾਬੂ ਰੱਖਣਾ ਮੁਸ਼ਕਿਲ ਹੋ ਗਿਆ।

ਕਿਸ ਦਾ ਹੋਵੇਗਾ ਐਲੀਮੀਨੇਸ਼ਨ?
ਇਸ ਹਫਤੇ ਬਿੱਗ ਬੌਸ 17 ਦੇ ਘਰ ਤੋਂ ਬਾਹਰ ਕੱਢਣ ਲਈ 6 ਪ੍ਰਤੀਯੋਗੀ ਨਾਮਜ਼ਦ ਕੀਤੇ ਗਏ ਹਨ। ਇਨ੍ਹਾਂ 'ਚ ਐਸ਼ਵਰਿਆ ਸ਼ਰਮਾ, ਨੀਲ ਭੱਟ, ਸੋਨੀਆ ਬਾਂਸਲ, ਸੰਨੀ ਆਰੀਆ, ਖਾਨਜ਼ਾਦੀ ਅਤੇ ਸਨਾ ਰਈਸ ਖਾਨ ਦੇ ਨਾਂ ਸ਼ਾਮਿਲ ਹਨ। ਇਸ ਹਫ਼ਤੇ ਉਨ੍ਹਾਂ ਵਿੱਚੋਂ ਇੱਕ ਦਾ ਸਫ਼ਰ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


author

sunita

Content Editor

Related News