ਭਿੱਜੀਆਂ ਅੱਖਾਂ ਨਾਲ ਸੈੱਟ ਤੋਂ ਬਾਹਰ ਗਿਆ ਕਰਨ ਕੁੰਦਰਾ, ਦੋਸਤ ਨੂੰ ਪ੍ਰੇਸ਼ਾਨ ਵੇਖ ਉਮਰ ਰਿਆਜ਼ ਨੇ ਕੀਤਾ ਇਹ ਟਵੀਟ

01/31/2022 9:42:00 AM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 15' ਦਾ ਬੀਤੀ ਰਾਤ ਗ੍ਰੈਂਡ ਫਿਨਾਲੇ ਹੋ ਗਿਆ ਹੈ। 'ਬਿੱਗ ਬੌਸ 15' ਨੂੰ ਮੁਕਾਬਲੇਬਾਜ਼ ਤੇਜਸਵੀ ਪ੍ਰਕਾਸ਼ ਨੇ ਆਪਣੇ ਨਾਂ ਕਰ ਲਿਆ ਹੈ।  ਘਰ 'ਚ 3 ਮਹੀਨੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਨੇ ਆਖਰਕਾਰ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਟਰਾਫੀ ਦੇ ਨਾਲ-ਨਾਲ 40 ਲੱਖ ਦੀ ਇਨਾਮੀ ਰਾਸ਼ੀ ਵੀ ਜਿੱਤ ਲਈ। ਉਸ ਦੇ ਨਾਲ ਫਾਈਨਲ ਰੇਸ 'ਚ ਪ੍ਰਤੀਕ ਸਹਿਜਪਾਲ ਪਹਿਲੇ ਰਨਰ-ਅੱਪ ਅਤੇ ਕਰਨ ਕੁੰਦਰਾ ਦੂਜੇ ਰਨਰ-ਅੱਪ ਰਹੇ। 

ਹਾਲਾਂਕਿ, ਕਰਨ ਕੁੰਦਰਾ ਸ਼ੋਅ 'ਚ ਆਪਣੀ ਜਿੱਤ ਨੂੰ ਲੈ ਕੇ ਕਾਫ਼ੀ ਆਤਮਵਿਸ਼ਵਾਸ 'ਚ ਨਜ਼ਰ ਆ ਰਹੇ ਸਨ। ਇਸ ਲਈ ਉਹ ਸ਼ੋਅ ਖ਼ਤਮ ਹੋਣ ਤੋਂ ਬਾਅਦ ਘਰ ਜਾਂਦੇ ਸਮੇਂ ਕਾਫ਼ੀ ਨਿਰਾਸ਼ ਨਜ਼ਰ ਆਏ। ਘਰ ਜਾਂਦੇ ਸਮੇਂ ਕਰਨ ਕੁੰਦਰਾ ਦੀਆਂ ਅੱਖਾਂ 'ਚ ਨਮੀ ਸਾਫ਼ ਦਿਖਾਈ ਦੇ ਰਹੀ ਸੀ। ਕਰਨ ਕੁੰਦਰਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਦੀ ਜਿੱਤ 'ਤੇ ਵਿਸ਼ਵਾਸ ਸੀ, ਸ਼ਾਇਦ ਇਸੇ ਲਈ ਉਸ ਦੇ ਸ਼ੋਅ ਤੋਂ ਐਲੀਮੈਂਟ ਹੋਣ ਤੋਂ ਬਾਅਦ ਸ਼ੋਅ 'ਚ ਉਸ ਦੇ ਦੋਸਤ ਰਹੇ ਉਮਰ ਰਿਆਜ਼ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।

ਅੱਖਾਂ 'ਚ ਨਮੀ ਸਾਫ ਆਈ ਨਜ਼ਰ 
ਕਰਨ ਕੁੰਦਰਾ ਇੱਕ ਮਸ਼ਹੂਰ ਟੀ. ਵੀ. ਅਦਾਕਾਰ ਹਨ। 'ਬਿੱਗ ਬੌਸ' 'ਚ ਤੇਜਸਵੀ ਪ੍ਰਕਾਸ਼ ਨਾਲ ਉਸ ਦਾ ਲਵ ਐਂਗਲ ਵੀ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਅਤੇ ਕੁੜੀਆਂ 'ਚ ਉਸ ਦਾ ਕਾਫ਼ੀ ਕ੍ਰੇਜ਼ ਹੈ। ਕਰਨ ਕੁੰਦਰਾ ਨੂੰ ਫਿਨਾਲੇ ਤੋਂ ਬਾਅਦ ਸਟੂਡੀਓ ਤੋਂ ਬਾਹਰ ਨਿਕਲਦੇ ਸਮੇਂ ਪਾਪਰਾਜ਼ੀ ਨੇ ਦੇਖਿਆ। ਕਰਨ ਕੁੰਦਰਾ ਬਾਹਰ ਆ ਕੇ ਸਿੱਧਾ ਆਪਣੀ ਕਾਰ ਕੋਲ ਜਾ ਕੇ ਬੈਠ ਜਾਂਦਾ ਹੈ। ਉੱਥੇ ਮੌਜੂਦ ਫੋਟੋਗ੍ਰਾਫਰਜ਼ ਨੇ ਖੜ੍ਹੇ ਹੋ ਕੇ ਪੋਜ਼ ਦੇਣ ਲਈ ਕਿਹਾ ਪਰ ਉਹ ਬਿਨਾਂ ਰੁਕੇ ਕਾਰ 'ਚ ਬੈਠ ਗਿਆ। ਇਸ ਦੌਰਾਨ ਉਹ ਕਾਫ਼ੀ ਗੁੱਸੇ 'ਚ ਨਜ਼ਰ ਆਇਆ ਅਤੇ ਉਸ ਦੀਆਂ ਅੱਖਾਂ 'ਚ ਨਮੀ ਵੀ ਸਾਫ ਨਜ਼ਰ ਆ ਰਹੀ ਸੀ।

ਕਰਨ ਕੁੰਦਰਾ ਨੂੰ ਪਰੇਸ਼ਾਨ ਵੇਖ ਉਮਰ ਰਿਆਜ਼ ਨੇ ਕੀਤਾ ਇਹ ਟਵੀਟ
ਤੇਜਸਵੀ ਦੀ ਜਿੱਤ 'ਤੇ ਕਰਨ ਨੇ ਕਿਹਾ, 'ਅਸੀਂ ਸਾਰੇ ਉਸ ਲਈ ਬਹੁਤ ਖੁਸ਼ ਹਾਂ। ਟਰਾਫੀ ਘਰ ਆ ਗਈ ਹੈ...' ਇਕ ਲਿਖਦਾ ਹੈ, 'ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਖੁਸ਼ ਨਹੀਂ ਹੈ।' ਉਮਰ ਰਿਆਜ਼ ਨੇ ਕਰਨ ਕੁੰਦਰਾ ਲਈ ਟਵੀਟ ਕਰਕੇ ਲਿਖਿਆ, ''ਤੁਸੀਂ ਬਹੁਤ ਵਧੀਆ ਖੇਡਿਆ ਮੇਰੇ ਦੋਸਤ, ਕਈ ਵਾਰ ਜ਼ਿੰਦਗੀ ਤੁਹਾਨੂੰ ਉਹ ਨਹੀਂ ਦਿੰਦੀ ਜੋ ਤੁਸੀਂ ਚਾਹੁੰਦੇ ਹੋ... ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਇਸ ਦੇ ਹੱਕਦਾਰ ਨਹੀਂ ਹੋ, ਤੁਸੀਂ ਇਸ ਤੋਂ ਵੱਧ ਦੇ ਹੱਕਦਾਰ ਹੋ।''

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News