ਸਿੱਧੂ ਮੂਸੇ ਵਾਲਾ ਤੇ ਬਾਰਬੀ ਮਾਨ ਦਾ ਲੋਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਗੁੱਡ ਨਿਊਜ਼

Saturday, May 08, 2021 - 03:52 PM (IST)

ਸਿੱਧੂ ਮੂਸੇ ਵਾਲਾ ਤੇ ਬਾਰਬੀ ਮਾਨ ਦਾ ਲੋਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਗੁੱਡ ਨਿਊਜ਼

ਚੰਡੀਗੜ੍ਹ (ਬਿਊਰੋ) - ਪੰਜਾਬੀ ਸੰਗੀਤ ਜਗਤ 'ਚ ਬਾਰਬੀ ਮਾਨ ਇੱਕ ਬਹੁਤ ਮਸ਼ਹੂਰ ਨਾਂ ਬਣ ਗਿਆ ਹੈ। ਉਸ ਨੂੰ ਆਪਣੇ ਗੀਤ 'ਅੱਜ ਕੱਲ੍ਹ ਵੇ' ਨਾਲ ਪ੍ਰਸਿੱਧੀ ਪ੍ਰਾਪਤ ਹੋਈ ਸੀ, ਜਿਸ ਨੂੰ ਸਿੱਧੂ ਮੂਸੇ ਵਾਲਾ ਨੇ ਆਪਣੇ ਚੈਨਲ 'ਤੇ ਜਾਰੀ ਕੀਤਾ ਸੀ। ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸਹਿਯੋਗ ਅਤੇ ਪਿਆਰ ਦਿੱਤਾ। ਬਾਰਬੀ ਮਾਨ ਦੇ ਪ੍ਰਸ਼ੰਸਕ ਸਿੱਧੂ ਨਾਲ ਉਸ ਦੇ ਹੋਰ ਗੀਤਾਂ ਦੀ ਮੰਗ ਕਰ ਰਹੇ ਸਨ। ਅਜਿਹਾ ਲਗਦਾ ਹੈ ਕਿ ਬਾਰਬੀ ਮਾਨ ਅਤੇ ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਦੀ ਅਪੀਲ ਵੱਲ ਧਿਆਨ ਦਿੱਤਾ ਹੈ ਅਤੇ ਇਸ ਲਈ ਉਨ੍ਹਾਂ ਨੇ ਇਕ ਵਾਰ ਫ਼ਿਰ ਪਰਦੇ 'ਤੇ ਇਕੱਠੇ ਵਾਪਸ ਆਉਣ ਦਾ ਫ਼ੈਸਲਾ ਕੀਤਾ ਹੈ।

PunjabKesari
ਬਾਰਬੀ ਮਾਨ ਨੇ ਹਾਲ ਹੀ 'ਚ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਸਿੱਧੂ ਮੂਸੇਵਾਲਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਬਾਰਬੀ ਮਾਨ ਨੇ ਕੈਪਸ਼ਨ 'ਚ ਲਿਖਿਆ 'ਸਿੱਧੂ ਮੂਸੇ ਵਾਲਾ ਨਾਲ ਉਸ ਦੀ ਜੋੜੀ ਜਲਦ ਵਾਪਸ ਆ ਰਹੀ ਹੈ। 'ਅੱਜ ਕੱਲ੍ਹ ਵੇ' ਨੂੰ ਮਿਲੇ ਪਿਆਰ ਤੋਂ ਬਾਅਦ ਅਸੀਂ ਇਕੱਠੇ ਆ ਰਹੇ ਹਾਂ।

 
 
 
 
 
 
 
 
 
 
 
 
 
 
 
 

A post shared by Barbie Maan (@barbie_maan)


ਬਾਰਬੀ ਮਾਨ ਨੇ ਜ਼ਿਆਦਾ ਗੀਤ ਤਾਂ ਅਜੇ ਤੱਕ ਨਹੀਂ ਕੀਤੇ ਪਰ ਆਪਣੀ ਇਕ ਵੱਖਰੀ ਪਛਾਣ ਜ਼ਰੂਰ ਬਣਾ ਲਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਾਜੈਕਟਸ ਦਾ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਰਹਿੰਦਾ ਹੈ। 


author

sunita

Content Editor

Related News