6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ

Tuesday, Nov 14, 2023 - 12:11 PM (IST)

6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ

ਮੁੰਬਈ (ਬਿਊਰੋ)– ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ ਤੋਂ ਅਦਾਕਾਰਾ ਮ੍ਰਿਣਾਲ ਠਾਕੁਰ ਤੇ ਰੈਪਰ-ਗੀਤਕਾਰ ਬਾਦਸ਼ਾਹ ਦਾ ਇਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ’ਚ ਮ੍ਰਿਣਾਲ ਤੇ ਬਾਦਸ਼ਾਹ ਇਕ-ਦੂਜੇ ਦਾ ਹੱਥ ਫੜ ਕੇ ਬਾਹਰ ਘੁੰਮਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ। ਦੋਵਾਂ ਨੇ ਇਕ-ਦੂਜੇ ਦੇ ਹੱਥ ਫੜੇ ਹੋਏ ਸਨ।

ਦਿਲਚਸਪ ਗੱਲ ਇਹ ਹੈ ਕਿ ਮ੍ਰਿਣਾਲ ਨੇ ਬਾਦਸ਼ਾਹ ਤੇ ਸ਼ਿਲਪਾ ਸ਼ੈਟੀ ਨਾਲ ਪਾਰਟੀ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਤੇ ਉਨ੍ਹਾਂ ਨੂੰ ‘ਦੋ ਮਨਪਸੰਦ’ ਕਿਹਾ। ਰੈਪਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮ੍ਰਿਣਾਲ ਦੀ ਸਟੋਰੀ ਨੂੰ ਵੀ ਦੁਬਾਰਾ ਪੋਸਟ ਕੀਤਾ। ਹੁਣ ਬਾਦਸ਼ਾਹ ਨੇ ਇਸ ’ਤੇ ਆਪਣੀ ਚੁੱਪ ਤੋੜੀ ਹੈ।

ਇਹ ਖ਼ਬਰ ਵੀ ਪੜ੍ਹੋ : ਦੀਵਾਲੀ 'ਤੇ ਕਰਨ ਔਜਲਾ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ

ਮ੍ਰਿਣਾਲ ਠਾਕੁਰ ਨਾਲ ਡੇਟਿੰਗ ਦੀਆਂ ਅਫਵਾਹਾਂ ’ਤੇ ਬਾਦਸ਼ਾਹ ਨੇ ਤੋੜੀ ਚੁੱਪ
ਡੇਟਿੰਗ ਦੀਆਂ ਸਾਰੀਆਂ ਅਫਵਾਹਾਂ ਦੇ ਵਿਚਕਾਰ ਰੈਪਰ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘‘ਤੂੰ ਸਮਝਣ ਦੀ ਕੋਸ਼ਿਸ਼ ਕਰ, ਸਿੱਕਾ ਉਛਾਲਿਆ ਗਿਆ ਹੈ।’’ ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਹੋਰ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ। ਜਿਸ ’ਚ ਬਾਦਸ਼ਾਹ ਨੇ ਲਿਖਿਆ, ‘‘ਤੁਹਾਨੂੰ ਨਿਰਾਸ਼ ਕਰਨ ਲਈ ਇੰਟਰਨੈੱਟ ਮੁਆਫ਼ ਕਰਨਾ ਪਰ ਤੁਸੀਂ ਜੋ ਸੋਚ ਰਹੇ ਹੋ, ਉਹ ਬਿਲਕੁਲ ਨਹੀਂ ਹੈ।’’

PunjabKesari

ਤੁਹਾਨੂੰ ਦੱਸ ਦੇਈਏ ਕਿ ਮ੍ਰਿਣਾਲ ਤੇ ਬਾਦਸ਼ਾਹ ਦੀ ਵੀਡੀਓ ’ਤੇ ਪ੍ਰਸ਼ੰਸਕ ਹਰ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਕੀ ਤੁਸੀਂ ਦੋਵੇਂ ਸੱਚਮੁੱਚ ਇਕ-ਦੂਜੇ ਨੂੰ ਡੇਟ ਕਰ ਰਹੇ ਹੋ? ਜੇਕਰ ਅਜਿਹਾ ਹੈ ਤਾਂ ਡਰਨ ਦੀ ਕੀ ਲੋੜ ਹੈ, ਤੁਸੀਂ ਇਸ ਨੂੰ ਅਧਿਕਾਰਤ ਕਰ ਸਕਦੇ ਹੋ। ਤੁਹਾਡੇ ਲਈ ਬਹੁਤ ਖ਼ੁਸ਼ ਹਾਂ।’’

ਇਕ ਹੋਰ ਯੂਜ਼ਰ ਨੇ ਲਿਖਿਆ, ‘‘ਰੈਪਰ ਤੇ ਅਦਾਕਾਰਾ ਦੀ ਜੋੜੀ ਸ਼ਾਨਦਾਰ ਹੈ, ਜੋੜੇ ਦੇ ਤੌਰ ’ਤੇ ਤੁਸੀਂ ਦੋਵੇਂ ਇਕੱਠੇ ਬਹੁਤ ਪਿਆਰੇ ਦਿਖੋਗੇ। ਜਲਦ ਹੀ ਇਸ ਨੂੰ ਅਧਿਕਾਰਤ ਕਰੋ।’’

PunjabKesari

ਇਕ ਹੋਰ ਯੂਜ਼ਰ ਨੇ ਲਿਖਿਆ, ‘‘ਵਾਹ, ਇਹ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕਿੰਨਾ ਪਿਆਰਾ ਜੋੜਾ ਹੈ, ਉਨ੍ਹਾਂ ਨੇ ਇਕੱਠੇ ਮਿਊਜ਼ਿਕ ਵੀਡੀਓ ਨੂੰ ਅੱਗ ਲਾ ਦਿੱਤੀ। ਹੁਣ ਅਸਲ ਜ਼ਿੰਦਗੀ ਦੀ ਜੋੜੀ।’’

PunjabKesari

ਬਾਦਸ਼ਾਹ ਬਾਰੇ
ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਦਾ ਪਹਿਲਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ। 2020 ’ਚ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦੀ ਧੀ ਜੈਸੀ ਗ੍ਰੇਸ ਮਸੀਹ ਸਿੰਘ ਦਾ ਜਨਮ ਜਨਵਰੀ 2017 ’ਚ ਹੋਇਆ ਸੀ। ਇਸ ਸਾਲ ਦੇ ਸ਼ੁਰੂ ’ਚ ਅਫਵਾਹਾਂ ਸਨ ਕਿ ਬਾਦਸ਼ਾਹ ਆਪਣੀ ਲੰਬੇ ਸਮੇਂ ਦੀ ਅਦਾਕਾਰਾ-ਗਰਲਫ੍ਰੈਂਡ ਈਸ਼ਾ ਰਿਖੀ ਨਾਲ ਵਿਆਹ ਕਰਨ ਲਈ ਤਿਆਰ ਹੈ। ਕਾਲਾ ਚਸ਼ਮਾ ਗਾਇਕ ਦੇ ਇਕ ਨਜ਼ਦੀਕੀ ਸੂਤਰ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਸੀ ਕਿ ਬਾਦਸ਼ਾਹ ਤੇ ਰਿਖੀ ਦਾ ਜਲਦ ਹੀ ਵਿਆਹ ਹੋਵੇਗਾ।

PunjabKesari

ਈਸ਼ਾ ਰਿਖੀ ਇਕ ਪੰਜਾਬੀ ਅਦਾਕਾਰਾ ਹੈ, ਜਿਸ ਨੇ 2013 ’ਚ ਫ਼ਿਲਮ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਫ਼ਿਲਮ ’ਚ ਸਿੱਪੀ ਗਿੱਲ ਤੇ ਓਮ ਪੁਰੀ ਵਰਗੇ ਹੋਰ ਕਲਾਕਾਰ ਵੀ ਮੁੱਖ ਭੂਮਿਕਾਵਾਂ ’ਚ ਸਨ। ਈਸ਼ਾ ਨੇ 2018 ’ਚ ‘ਨਵਾਬਜ਼ਾਦੇ’ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ, ਜਿਸ ’ਚ ਵਰੁਣ ਧਵਨ, ਰਾਘਵ ਜੁਆਲ ਤੇ ਪੁਨੀਤ ਪਾਠਕ ਵੀ ਸਨ। ਬਾਦਸ਼ਾਹ ਤੇ ਰਿਖੀ ਪਿਛਲੇ ਇਕ ਸਾਲ ਤੋਂ ਡੇਟ ਕਰ ਰਹੇ ਹਨ। ਉਹ ਇਕ ਪਾਰਟੀ ’ਚ ਇਕ ਸਾਂਝੇ ਦੋਸਤ ਰਾਹੀਂ ਮਿਲੇ ਤੇ ਪਿਆਰ ’ਚ ਪੈ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News