7 ਸਾਲਾਂ ਤੋਂ ਸੰਗਲ ਨਾਲ ਬੰਨ੍ਹਿਆ ਵਿਅਕਤੀ ਗਾਉਂਦੈ ਬੱਬੂ ਮਾਨ ਦੇ ਗੀਤ, ਖੰਟ ਵਾਲੇ ਨੇ ਜਾਣੋ ਕੀ ਕਿਹਾ

05/26/2022 11:56:48 AM

ਚੰਡੀਗੜ੍ਹ (ਬਿਊਰੋ)– ਬੱਬੂ ਮਾਨ ਦੀ ਫੈਨ ਫਾਲੋਇੰਗ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਪੰਜਾਬੀ ਸੰਗੀਤ ਜਗਤ ’ਚ ਸਭ ਤੋਂ ਕੱਟੜ ਫੈਨ ਬੱਬੂ ਮਾਨ ਦੇ ਹੀ ਹਨ। ਬੱਬੂ ਮਾਨ ਇਨ੍ਹੀਂ ਦਿਨੀਂ ਵਿਦੇਸ਼ ’ਚ ਹਨ, ਜਿਥੇ ਉਹ ਆਪਣੇ ਸ਼ੋਅਜ਼ ’ਚ ਰੁੱਝੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਇਸ ਦੌਰਾਨ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ 7 ਸਾਲਾਂ ਤੋਂ ਇਕ ਵਿਅਕਤੀ ਸੰਗਲ ਨਾਲ ਬੰਨ੍ਹਿਆ ਹੋਇਆ ਹੈ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਪਰ ਉਹ ਬੱਬੂ ਮਾਨ ਨੂੰ ਬਹੁਤ ਪਸੰਦ ਕਰਦਾ ਹੈ ਤੇ ਉਨ੍ਹਾਂ ਦੇ ਗੀਤ ਸੁਣਦਾ ਤੇ ਗਾਉਂਦਾ ਹੈ। ਵੀਡੀਓ ’ਚ ਵਿਅਕਤੀ ਬੱਬੂ ਮਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਇਕ ਵਾਰ ਇਸ ਸ਼ਖ਼ਸ ਨੂੰ ਮਿਲ ਕੇ ਜਾਣ।

ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਬੱਬੂ ਮਾਨ ਨੇ ਲਿਖਿਆ, ‘‘ਮਿੰਟੂ ਵੀਰੇ ਤੁਹਾਡਾ ਸੁਨੇਹਾ ਮਿਲਿਆ, ਕਰਜ਼ਦਾਰ ਹਾਂ ਇੰਨਾ ਪਿਆਰ ਕਰਨ ਵਾਲਿਆਂ ਦਾ, ਇੰਡੀਆ ਆਉਂਦੇ ਸਾਰ ਹੀ ਮਿਲ ਕੇ ਜਾਵਾਂਗੇ, ਧੰਨਵਾਦ ਜੀ।’’

 
 
 
 
 
 
 
 
 
 
 
 
 
 
 

A post shared by Babbu Maan (@babbumaaninsta)

ਦੱਸ ਦੇਈਏ ਕਿ ਬੱਬੂ ਮਾਨ ਦੇ ਪ੍ਰਸ਼ੰਸਕ ਵੀ ਇਸ ਵੀਡੀਓ ’ਤੇ ਖ਼ੂਬ ਕੁਮੈਂਟ ਕਰ ਰਹੇ ਹਨ। ਇਕ ਵਿਅਕਤੀ ਨੇ ਲਿਖਿਆ, ‘‘ਪਾਗਲ ਹੋ ਕੇ ਵੀ ਬੰਦਾ ਸੁਣੇ, ਇਹਨੂੰ ਪਿਆਰ ਕਹਿੰਦੇ ਆ, ਮਾਨ ਤਾਂ ਜਾਨ ਆ ਮੇਰੀ।’’ ਦੂਜੇ ਵਿਅਕਤੀ ਨੇ ਲਿਖਿਆ, ‘‘ਜੋ ਹਿੱਸੇ ਆ ਪਿਆਰ ਬਾਈ ਨੂੰ ਆਇਆ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਗੀਤਕਾਰ ਨੂੰ ਮਿਲੂ। ਸੰਗੀਤ ਉਹੀ ਹੈ ਜੋ ਹੱਡਾ ’ਚ ਰਚ ਜਾਵੇ। ਉਹ ਸਿਰਫ ਮਾਨ ਸਾਬ੍ਹ ਹੀ ਕਰ ਸਕਦੇ ਆ, ਮੈਂ ਖ਼ੁਦ ਤੀਜੀ ਜਾਂ ਚੌਥੀ ਕਲਾਸ ’ਚ ਸੀ, ਜਦੋਂ ਦਾ ਸੁਣਨਾ ਸ਼ੁਰੂ ਕੀਤਾ।’’

ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News