ਬੱਬੂ ਮਾਨ ਨੇ ਸ਼ੋਅ ਦੌਰਾਨ ਹੰਗਾਮਾ : ਸਟੇਜ ’ਤੇ ਚੜਿਆ ਫੈਨ ਪੈ ਗਿਆ ਰੌਲਾ

Friday, Jan 23, 2026 - 04:17 PM (IST)

ਬੱਬੂ ਮਾਨ ਨੇ ਸ਼ੋਅ ਦੌਰਾਨ ਹੰਗਾਮਾ : ਸਟੇਜ ’ਤੇ ਚੜਿਆ ਫੈਨ ਪੈ ਗਿਆ ਰੌਲਾ

ਮਨੋਰੰਜਨ ਡੈਸਕ - ਪੰਜਾਬੀ ਗਾਇਕ ਬੱਬੂ ਮਾਨ ਦੇ ਇਕ ਲਾਈਵ ਸ਼ੋਅ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇਕ ਪ੍ਰਸ਼ੰਸਕ ਨੇ ਸੁਰੱਖਿਆ ਘੇਰਾ ਤੋੜ ਕੇ ਜ਼ਬਰਦਸਤੀ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਸੁਰੱਖਿਆ ਕਰਮੀਆਂ  ਦਾ ਸਖ਼ਤ ਰਵੱਈਆ ਦੇਖਣ ਨੂੰ ਮਿਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ , ਇਹ ਘਟਨਾ ਬੱਬੂ ਮਾਨ ਦੇ ਇਕ ਚੱਲ ਰਹੇ ਸ਼ੋਅ ਦੌਰਾਨ ਵਾਪਰੀ। ਜਦੋਂ ਪ੍ਰਸ਼ੰਸਕ ਨੇ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਤਾਂ ਉੱਥੇ ਤਾਇਨਾਤ ਬਾਊਂਸਰਾਂ ਨੇ ਉਸ ਨੂੰ ਤੁਰੰਤ ਫੜ ਲਿਆ ਅਤੇ ਸਟੇਜ ਤੋਂ ਬਾਹਰ ਕਰ ਦਿੱਤਾ। ਵੀਡੀਓ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਊਂਸਰਾਂ ਨੇ ਪ੍ਰਸ਼ੰਸਕ ਨੂੰ ਬੜੀ ਬੇਰਹਿਮੀ ਨਾਲ ਫੜ ਕੇ ਬਾਹਰ ਕੱਢ ਦਿੱਤਾ।

ਇਸ ਘਟਨਾ ਦੀ ਵੀਡੀਓ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ। ਲੋਕ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਸੁਰੱਖਿਆ ਦੇ ਲਿਹਾਜ਼ ਨਾਲ ਇਸ ਨੂੰ ਸਹੀ ਦੱਸ ਰਹੇ ਹਨ, ਜਦਕਿ ਕੁਝ ਪ੍ਰਸ਼ੰਸਕ ਨਾਲ ਕੀਤੇ ਗਏ ਇਸ ਵਿਵਹਾਰ ਦੀ ਨਿੰਦਾ ਕਰ ਰਹੇ ਹਨ।

ਹਾਲਾਂਕਿ ਪਹਿਲਾਂ ਕੁਝ ਚਰਚਾਵਾਂ ਸਨ ਕਿ ਪ੍ਰਸ਼ੰਸਕ ਗਾਇਕ ਨੂੰ ਗਲੇ ਲਗਾਉਣ ਲਈ ਸਟੇਜ 'ਤੇ ਚੜ੍ਹਿਆ ਸੀ ਅਤੇ ਸੁਰੱਖਿਆ ਕਰਮੀਆਂ  ਵੱਲੋਂ ਕੀਤੇ ਵਿਹਾਰ ਤੋਂ ਬਾਅਦ ਬੱਬੂ ਮਾਨ ਨੇ ਉਸ ਸਟੇਜ ’ਤੇ ਵਾਪਸ ਬੁਲਾਇਆ  ਤੇ  ਬਾਅਦ ’ਚ ਉਸ ਨੂੰ ਗਲੇ ਲਾਇਆ।  


author

Sunaina

Content Editor

Related News