ਗਾਇਕਾ ਬਾਨੀ ਸੰਧੂ ਦੇ ਨਾਂ ''ਤੇ ਇੰਝ ਹੋ ਰਹੀ ਸੀ ਠੱਗੀ, ਗਾਇਕਾ ਨੇ ਲਿਆ ਲੰਮੇਂ ਹੱਥੀਂ (ਵੀਡੀਓ)

Friday, Aug 06, 2021 - 02:54 PM (IST)

ਗਾਇਕਾ ਬਾਨੀ ਸੰਧੂ ਦੇ ਨਾਂ ''ਤੇ ਇੰਝ ਹੋ ਰਹੀ ਸੀ ਠੱਗੀ, ਗਾਇਕਾ ਨੇ ਲਿਆ ਲੰਮੇਂ ਹੱਥੀਂ (ਵੀਡੀਓ)

ਚੰਡੀਗੜ੍ਹ (ਬਿਊਰੋ) - ਕਲਾਕਾਰਾਂ ਦੇ ਨਾਂ ਦੀ ਵਰਤੋਂ ਕਰਕੇ ਕਈ ਸ਼ਾਤਿਰ ਲੋਕ ਅਕਸਰ ਹੀ ਠੱਗੀਆਂ ਮਾਰਦੇ ਰਹਿੰਦੇ ਹਨ। ਇੱਕ ਵਾਰ ਫਿਰ ਤੋਂ ਕਲਾਕਾਰ ਦੇ ਨਾਂ ਦੀ ਵਰਤੋਂ ਕਰਕੇ ਕੁਝ ਠੱਗ ਲੋਕ ਭੋਲੇਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਦਰਅਸਲ, ਇਸ ਵਾਰ ਮਸ਼ਹੂਰ ਪੰਜਾਬੀ ਗਾਇਕਾ ਬਾਨੀ ਸੰਧੂ ਦੇ ਨਾ 'ਤੇ ਕੁਝ ਲੋਕ ਠੱਗੀ ਮਾਰ ਰਹੇ ਹਨ, ਜਿਸ ਦੀ ਜਾਣਕਾਰੀ ਖ਼ੁਦ ਬਾਨੀ ਸੰਧੂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by Baani Sandhu ( The Boss Lady) (@baanisandhuofficial)

ਗਾਇਕਾ ਬਾਨੀ ਸੰਧੂ ਨੂੰ ਜਦੋਂ ਉਨ੍ਹਾਂ ਦੇ ਨਾਂ ਤੋਂ ਹੋ ਰਹੀ ਠੱਗੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਲਾਈਵ ਆ ਕੇ ਲੋਕਾਂ ਨੂੰ ਇਨ੍ਹਾਂ ਸ਼ਾਤਿਰ ਲੋਕਾਂ ਤੋਂ ਬਚਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ''ਮੇਰੇ ਆਫੀਸ਼ੀਅਲ ਨੰਬਰ ਤੋਂ ਬਗੈਰ ਜੇ ਕੋਈ ਹੋਰ ਨੰਬਰ ਤੋਂ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਕੋਈ ਵੀ ਬੁਕਿੰਗ ਕਰਵਾ ਰਿਹਾ ਹੈ ਤਾਂ ਉਹ ਠੱਗੀ ਮਾਰਨ ਵਾਲੇ ਲੋਕ ਹਨ। ਉਨ੍ਹਾਂ ਨੇ ਠੱਗੀ ਮਾਰਨ ਵਾਲੇ ਲੋਕਾਂ ਨੂੰ ਕਾਫ਼ੀ ਝਾੜ ਪਾਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari
ਬਾਨੀ ਸੰਧੂ ਉਰਫ਼ ਰੁਪਿੰਦਰ ਕੌਰ ਸੰਧੂ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਹ 'ਫੁੱਲਕਾਰੀ', '8 ਪਰਚੇ', 'ਅਫੇਅਰ', 'ਠੇਠ ਪੰਜਾਬਣ', 'ਫੋਟੋ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' 'ਚ ਉਹ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। 'ਥਾਰ ਜੱਟੀ ਦੀ' ਗੀਤ ਵੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।  
 


author

sunita

Content Editor

Related News