‘ਅਵਤਾਰ : ਦਿ ਵੇਅ ਆਫ ਵਾਟਰ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਦ੍ਰਿਸ਼ ਜਿੱਤ ਲੈਣਗੇ ਤੁਹਾਡਾ ਦਿਲ (ਵੀਡੀਓ)

Thursday, May 12, 2022 - 10:37 AM (IST)

‘ਅਵਤਾਰ : ਦਿ ਵੇਅ ਆਫ ਵਾਟਰ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਦ੍ਰਿਸ਼ ਜਿੱਤ ਲੈਣਗੇ ਤੁਹਾਡਾ ਦਿਲ (ਵੀਡੀਓ)

ਮੁੰਬਈ (ਬਿਊਰੋ)– ਮਸ਼ਹੂਰ ਡਾਇਰੈਕਟਰ ਜੇਮਸ ਕੈਮਰੂਨ ਦੀ ਫ਼ਿਲਮ ‘ਅਵਤਾਰ : ਦਿ ਵੇਅ ਆਫ ਵਾਟਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਲਗਭਗ ਇਕ ਦਹਾਕੇ ਪਹਿਲਾਂ ਰਿਲੀਜ਼ ਹੋਈ ‘ਅਵਤਾਰ’ ਦਾ ਸੀਕੁਅਲ ਹੈ। ਫ਼ਿਲਮ ਦਾ ਟੀਜ਼ਰ ਬਹੁਤ ਸ਼ਾਨਦਾਰ ਹੈ ਤੇ ਹਰ ਇਕ ਦ੍ਰਿਸ਼ ’ਤੇ ਤੁਹਾਡੀ ਨਜ਼ਰ ਟਿਕ ਜਾਵੇਗੀ। ਟੀਜ਼ਰ ’ਚ ਇਕ ਵਾਰ ਫਿਰ ਪੰਡੋਰਾ ਦਾ ਖ਼ੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।

ਪਰਿਵਾਰ ਨੂੰ ਬਚਾਉਣ ਲਈ ਸੰਘਰਸ਼
‘ਅਵਤਾਰ : ਦਿ ਵੇਅ ਆਫ ਵਾਟਰ’ ਦਾ ਟੀਜ਼ਰ ਪੰਡੋਰਾ ਦੀ ਅਦਭੁੱਤ ਦੁਨੀਆ ਦੀ ਝਲਕ ਦਿੰਦਾ ਹੈ। ਉਥੇ ਰਹਿਣ ਵਾਲੇ ਨੀਲੇ ਰੰਗ ਦੇ ਲੋਕ ਆਮ ਆਦਮੀ ਨਾਲੋਂ ਬਹੁਤ ਵੱਖਰੇ ਦਿਖਾਈ ਦਿੰਦੇ ਹਨ ਪਰ ਇਹ ਲੋਕ ਆਪਣੀ ਦੁਨੀਆ ’ਚ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਹਨ। ਟੀਜ਼ਰ ’ਚ ਨੀਲੇ ਰੰਗ ਦੇ ਲੋਕ ਆਮ ਲੋਕਾਂ ਨਾਲ ਘੁਲਦੇ-ਮਿਲਦੇ ਨਜ਼ਰ ਆ ਰਹੇ ਹਨ ਪਰ ਇਸ ਵਾਰ ਵੀ ਇਹ ਲੋਕ ਆਪਣੇ ਪਰਿਵਾਰ ਤੇ ਆਪਣੀ ਦੁਨੀਆ ਨੂੰ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆਉਣਗੇ, ਜੋ ਟੀਜ਼ਰ ’ਚ ਦੇਖਣ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਸੌਂਕਣਾਂ’ ’ਚ ਫਸੇ ਐਮੀ ਵਿਰਕ ਦਾ ਕੀ ਬਣੇਗਾ, 13 ਮਈ ਨੂੰ ਸਿਨੇਮਾਘਰਾਂ ’ਚ ਲੱਗੇਗਾ ਪਤਾ

ਪਾਣੀ ਦੇ ਅੰਦਰ ਸ਼ੂਟ ਹੋਈ ਫ਼ਿਲਮ
ਫ਼ਿਲਮ ‘ਅਵਤਾਰ : ਦਿ ਵੇਅ ਆਫ ਵਾਟਰ’ ਨੂੰ ਪਾਣੀ ਅੰਦਰ ਸ਼ੂਟ ਕੀਤਾ ਗਿਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਪਿਛਲੇ ਕੁਝ ਸਮੇਂ ਤੋਂ ਜੇਮਸ ਕੈਮਰੂਨ ਸੋਸ਼ਲ ਮੀਡੀਆ ’ਤੇ ਦਿਖਾਉਦੇ ਆ ਰਹੇ ਹਨ। ‘ਅਵਤਾਰ : ਦਿ ਵੇਅ ਆਫ ਵਾਟਰ’ ਦਾ ਟੀਜ਼ਰ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਫ਼ਿਲਮ ਦੇ ਵਿਜ਼ੂਅਲ ਇਫੈਕਟਸ ਸ਼ਾਨਦਾਰ ਹਨ। ਹਰ ਇਕ ਸੀਨ ਜ਼ਬਰਦਸਤ ਹੈ, ਜਿਸ ਨੂੰ ਦੇਖ ਕੇ ਤੁਹਾਡੇ ਮਨ ’ਚ ਇਸ ਫ਼ਿਲਮ ਨੂੰ ਦੇਖਣ ਦੀ ਇੱਛਾ ਜਾਗ ਜਾਵੇਗੀ।

ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ
ਜੇਮਸ ਕੈਮਰੂਨ ਦੇ ਨਿਰਦੇਸ਼ਨ ’ਚ ਬਣੀ ‘ਅਵਤਾਰ : ਦਿ ਵੇਅ ਆਫ ਵਾਟਰ’ ’ਚ ਜ਼ੋਈ ਸਲਡਾਨਾ, ਸੈਮ ਵਾਰਥਿੰਗਟਨ, ਸਿਜਰਨੀ ਵੀਵਰ, ਸਟੀਵਨ ਲਾਂਗ, ਕਲਿਫ ਕਰਟਿਸ, ਜੋਲ ਡੈਵਿਡ ਮੂਰ, ਸੀ. ਸੀ. ਐੱਚ. ਪਾਊਂਡਰ, ਐਡੀ ਫਾਲਕੋ, ਜੇਮੀਨ ਕਲੀਮੈਂਟ ਤੇ ਕੇਟ ਵਿੰਸਲੇਟ ਵਰਗੇ ਸਿਤਾਰੀਆਂ ਨੇ ਕੰਮ ਕੀਤਾ ਹੈ। ਇਹ ਫ਼ਿਲਮ ਅੰਗਰੇਜ਼ੀ, ਹਿੰਦੀ, ਤਾਮਿਲ, ਮਲਿਆਲਮ, ਤੇਲਗੂ ਤੇ ਕੰਨੜਾ ’ਚ 16 ਦਸੰਬਰ, 2022 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News