ਰਾਜ ਰਣਜੋਧ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਆਤਿਫ਼ ਅਸਲਮ ਨਾਲ ਲੈ ਕੇ ਆ ਰਹੇ ਇਹ ਪ੍ਰਾਜੈਕਟ

07/05/2021 6:37:33 PM

ਮੁੰਬਈ (ਬਿਊਰੋ) : ਆਤਿਫ਼ ਅਸਲਮ ਦੇ ਭਾਰਤ 'ਚ ਲੱਖਾਂ ਪ੍ਰਸ਼ੰਸਕਾਂ ਹਨ। ਉਸੇ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਰਾਜ ਰਣਜੋਧ ਵੀ ਇੱਕ ਪ੍ਰਸਿੱਧ ਗੀਤਕਾਰ, ਗਾਇਕ ਤੇ ਸੰਗੀਤਕਾਰ ਹਨ, ਜਿਨ੍ਹਾਂ ਨੇ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਹੁਣ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਆਤਿਫ਼ ਅਸਲਮ ਤੇ ਰਾਜ ਰਣਜੋਧ ਹੁਣ ਮਿਲ ਕੇ ਅੱਗੇ ਵਧਣ ਜਾ ਰਹੇ ਹਨ। ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਤਿਫ਼ ਅਸਲਮ ਨਾਲ ਆ ਰਹੇ ਇੱਕ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਦਾ ਨਾਂ 'ਰਫ਼ਤਾ ਰਫ਼ਤਾ' (ਹੌਲੀ-ਹੌਲੀ) ਰੱਖਿਆ ਗਿਆ ਹੈ, ਜੋ ਬਹੁਤ ਜਲਦ ਰਿਲੀਜ਼ ਹੋਵੇਗਾ। ਨਾ ਤਾਂ ਰਾਜ ਨੇ ਇਸ ਆਉਣ ਵਾਲੇ ਪ੍ਰਾਜੈਕਟ ਬਾਰੇ ਕੋਈ ਬਹੁਤਾ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ ਤੇ ਨਾ ਹੀ ਇਸ ਪੋਸਟਰ ਤੋਂ ਕੋਈ ਜ਼ਿਆਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮਾਂ ਛੱਡ ਹੁਣ ਨੌਕਰੀ ਦੀ ਭਾਲ 'ਚ ਅਦਾਕਾਰ ਬਿਨੂੰ ਢਿੱਲੋਂ, ਵੇਖੋ ਮਜ਼ੇਦਾਰ ਵੀਡੀਓ

'ਰਫ਼ਤਾ ਰਫ਼ਤਾ' ਗੀਤ ਸਭ ਦੇ ਪਿਆਰੇ ਤੇ ਚਹੇਤੇ ਗਾਇਕ ਆਤਿਫ਼ ਅਸਲਮ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ, ਜਿਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਭਾਰਤ 'ਚ ਵਿਸ਼ਾਲ ਹੈ। ਇਹ ਗੀਤ ਰਾਜ ਰਣਜੋਧ ਦਾ ਲਿਖਿਆ ਹੋਇਆ ਹੈ, ਜਿਨ੍ਹਾਂ ਟਰੈਕ ਨੂੰ ਕੰਪੋਜ਼ ਵੀ ਕੀਤਾ ਹੈ। ਇਹ ਜਾਣਕਾਰੀ ਰਾਜ ਰਣਜੋਧ ਨੇ ਸ਼ੇਅਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਜੱਸੀ ਗਿੱਲ ਤੇ ਸਿੱਧਿਕਾ ਸ਼ਰਮਾ ਦੀ ਬਣੀ ਜੋੜੀ, ਇਸ ਫ਼ਿਲਮ 'ਚ ਆਉਣਗੇ ਨਜ਼ਰ

ਉਨ੍ਹਾਂ ਲਿਖਿਆ, ''ਮੈਂ ਅਜਿਹੀ ਪ੍ਰਤਿਭਾ ਆਤਿਫ਼ ਅਸਲਮ ਨਾਲ ਜੁੜ ਕੇ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ, ਜਿਨ੍ਹਾਂ ਨਾਲ 'ਰਫ਼ਤਾ-ਰਫ਼ਤਾ' ਆ ਰਿਹਾ ਹੈ।'' ਹਾਲੇ ਅਜਿਹਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਤਾਲਮੇਲ ਕੀ ਤੇ ਕਿੰਨਾ ਰੰਗ ਲਿਆਵੇਗਾ। ਇਸ ਮਿਊਜ਼ਿਕ ਵੀਡੀਓ ਦੀ ਨਾ ਤਾਂ ਕੋਈ ਰਿਲੀਜ਼ ਤਰੀਕ ਦਾ ਪਤਾ ਲੱਗਾ ਹੈ ਤੇ ਨਾ ਹੀ ਹੋਰ ਕੋਈ ਵੇਰਵੇ ਮਿਲੇ ਹਨ ਪਰ ਸਾਰਿਆਂ ਨੂੰ ਉਮੀਦ ਹੈ ਕਿ ਛੇਤੀ ਹੀ ਕੁਝ ਸ਼ਾਨਦਾਰ ਤੇ ਜਾਦੂਮਈ ਸੰਗੀਤ ਸੁਣਨ ਨੂੰ ਮਿਲੇਗਾ। 

ਇਹ ਖ਼ਬਰ ਵੀ ਪੜ੍ਹੋ - ਸ਼੍ਰੀ ਬਰਾੜ ਨੇ 'ਕਿਸਾਨ ਐਂਥਮ 3' ਦਾ ਕੀਤਾ ਐਲਾਨ, ਕਿਸਾਨਾਂ ਦੇ ਹੌਂਸਲੇ ਕਰੇਗਾ ਬੁਲੰਦ


sunita

Content Editor

Related News