ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਵੱਡਾ ਬਿਆਨ, ਕਿਹਾ- ''ਪਾਰਲੀਮੈਂਟ ਵੀ ਪੰਜਾਬ ਦੀ ਮਰਜ਼ੀ ਨਾਲ ਚੱਲੇਗਾ''

Saturday, Apr 06, 2024 - 08:50 PM (IST)

ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਵੱਡਾ ਬਿਆਨ, ਕਿਹਾ- ''ਪਾਰਲੀਮੈਂਟ ਵੀ ਪੰਜਾਬ ਦੀ ਮਰਜ਼ੀ ਨਾਲ ਚੱਲੇਗਾ''

ਜਲੰਧਰ- ਆਪ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅੱਜ ਜਲੰਧਰ ਪਹੁੰਚੇ। ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਜਾਣ ਲਈ ਦਿਨ ਰਾਤ ਖੂਨ-ਪਸੀਨੇ ਦੀ ਮਿਹਨਤ ਕੀਤੀ ਹੈ, ਤੁਹਾਡੇ ਪਸੀਨੇ ਦੀ ਖੁਸ਼ਬੂ ਦਿੱਲੀ, ਪੰਜਾਬ, ਗੁਜਰਾਤ ਅਤੇ ਗੋਆ 'ਚ ਵੀ ਹੈ ਪਰ ਅੱਜ ਤੁਹਾਡੀ ਇਸ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। 

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਸੰਦੀਪ ਪਾਠਕ ਨੇ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਨਫ਼ਰਤ ਕਰਦੀ ਹੈ ਪਰ ਅੱਜ ਭਾਜਪਾ ਦੀ  ਇਹ ਨਫ਼ਰਤ ਇੰਨੀ ਵੱਧ ਗਈ ਹੈ ਕਿ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਨਫ਼ਰਤ ਕਰਨ ਲੱਗ ਗਈ ਹੈ ਪਰ ਪੰਜਾਬ ਹਮੇਸ਼ਾ ਅਜਿਹੀਆਂ ਤਾਕਤਾਂ ਨੂੰ ਨਸ਼ਟ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਸੰਦੀਪ ਪਾਠਕ ਨੇ ਕਿਹਾ  ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਇਮਤਿਹਾਨ ਦੀ ਘੜੀ ਆ ਗਈ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਪਵੇਗਾ। ਉਨ੍ਹਾਂ ਕਿਹਾ ਆਉਣ ਵਾਲੇ ਦੋ ਮਹੀਨਿਆਂ ਤੱਕ ਤੁਸੀਂ ਆਪਣੀਆਂ ਸਾਰੇ ਗਿੱਲੇ-ਸ਼ਿਕਵੇ ਦੂਰ ਰੱਖ ਕੇ ਪੰਜਾਬ ਦੀ ਸ਼ਾਨ, ਰੱਖਿਆ ਅਤੇ ਆਮ ਆਦਮੀ ਪਾਰਟੀ ਨੂੰ ਬਣਾਏ ਰੱਖਣ ਲਈ  13 'ਚੋਂ 13 ਸੀਟਾਂ 'ਤੇ ਭਗਵੰਤ ਮਾਨ ਨੂੰ ਦੇ ਦਿਓ। ਉਨ੍ਹਾਂ ਕਿਹਾ ਕਿ ਜੇਕਰ 1 ਭਗਵੰਤ ਮਾਨ ਪਾਰਲੀਮੈਂਟ ਨੂੰ ਹਿਲਾ ਦਿੰਦਾ ਹੈ ਤਾਂ ਸੋਚੋ ਜੇਕਰ 13 ਭਗਵੰਤ ਮਾਨ ਪਾਰਲੀਮੈਂਟ 'ਚ ਹੋਣਗੇ ਤਾਂ ਪਾਰਲੀਮੈਂਟ ਵੀ ਪੰਜਾਬ ਦੀ ਮਰਜ਼ੀ ਅਨੁਸਾਰ ਚੱਲੇਗੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News