ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖ਼ਬਰ, ਹੰਸ ਰਾਜ ਹੰਸ ਫੜ ਸਕਦੇ ਹਨ 'ਆਪ' ਦਾ ਪੱਲਾ!

Thursday, Mar 28, 2024 - 09:06 PM (IST)

ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖ਼ਬਰ, ਹੰਸ ਰਾਜ ਹੰਸ ਫੜ ਸਕਦੇ ਹਨ 'ਆਪ' ਦਾ ਪੱਲਾ!

ਜਲੰਧਰ- ਚੋਣਾਂ ਦੇ ਦੌਰ 'ਚ ਸਿਆਸੀ ਪਾਰਟੀਆਂ 'ਚ ਵੱਡੇ ਉਲਟਫੇਰ ਹੋ ਰਹੇ ਹਨ। ਕਈ ਨੇਤਾ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦਾ ਪੱਲਾ ਫੜ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਹੋਰ ਵੱਡੀ ਅਪਡੇਟ ਭਖਦੀ ਜਾ ਰਹੀ ਹੈ ਜੋ ਭਾਜਪਾ ਨੇਤਾ ਹੰਸ ਰਾਜ ਹੰਸ ਨੂੰ ਲੈ ਕੇ ਹੈ। ਸੋਸ਼ਲ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਹੰਸ ਰਾਜ ਹੰਸ ਜਲਦੀ ਹੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। 

ਦੱਸ ਦੇਈਏ ਕਿ ਭਾਜਪਾ ਨੇ ਦਿੱਲੀ ਤੋਂ ਹੰਸ ਰਾਜ ਹੰਸ ਨੂੰ ਟਿਕਟ ਨਹੀਂ ਦਿੱਤੀ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ 'ਚ ਜਲੰਧਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਪਰ ਹੁਣ ਪਾਰਟੀ 'ਆਪ' ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ ਬਣਾਏਗੀ ਜਿਸਦੇ ਚਲਦੇ ਹੰਸ ਰਾਜ ਹੰਸ 'ਆਪ' 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ, ਪਿਛਲੇ ਕਈ ਦਿਨਾਂ ਤੋਂ ਹੰਸ ਰਾਜ ਹੰਸ 'ਆਪ' ਦੇ ਸੰਪਰਕ 'ਚ ਹਨ ਅਤੇ ਪਾਰਟੀ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵੀ ਹੋਈਆਂ ਹਨ। 


author

Rakesh

Content Editor

Related News