ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮੁੜ ਤੋਂ ਗਰਭਵਤੀ, ਯੂਟਿਊਬਰ ਬਣਨ ਜਾ ਰਿਹੈ ਪੰਜਵੇਂ ਬੱਚੇ ਦਾ ਪਿਤਾ

Monday, Sep 11, 2023 - 12:36 PM (IST)

ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮੁੜ ਤੋਂ ਗਰਭਵਤੀ, ਯੂਟਿਊਬਰ ਬਣਨ ਜਾ ਰਿਹੈ ਪੰਜਵੇਂ ਬੱਚੇ ਦਾ ਪਿਤਾ

ਮੁੰਬਈ (ਬਿਊਰੋ)– ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹਿੰਦੇ ਹਨ, ਖ਼ਾਸ ਕਰਕੇ ਉਨ੍ਹਾਂ ਦੀਆਂ ਦੋ ਪਤਨੀਆਂ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ। ਦੋਵੇਂ ਕੁਝ ਮਹੀਨੇ ਪਹਿਲਾਂ ਹੀ ਮਾਂ ਬਣੀਆਂ ਸਨ। ਹੁਣ ਫਿਰ ਕ੍ਰਿਤਿਕਾ ਮਲਿਕ ਨੇ ਖ਼ੁਸ਼ਖ਼ਬਰੀ ਦਿੱਤੀ ਹੈ।

ਹਾਲ ਹੀ ’ਚ ਕ੍ਰਿਤਿਕਾ ਮਲਿਕ ਨੇ ਐਲਾਨ ਕੀਤਾ ਹੈ ਕਿ ਉਹ ਮੁੜ ਤੋਂ ਮਾਂ ਬਣਨ ਜਾ ਰਹੀ ਹੈ। ਕ੍ਰਿਤਿਕਾ ਦੇ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਅਰਮਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਬਹੁਤ ਖ਼ੁਸ਼ ਹਨ।

ਯੂਟਿਊਬਰ ਅਰਮਾਨ ਮਲਿਕ ਤੇ ਉਨ੍ਹਾਂ ਦੀਆਂ ਦੋ ਪਤਨੀਆਂ ਕ੍ਰਿਤਿਕਾ ਤੇ ਪਾਇਲ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਸ ਦੇ ਵਲੌਗ ਮਿੰਟਾਂ ’ਚ ਵਾਇਰਲ ਹੋ ਜਾਂਦੇ ਹਨ। ਇਕ ਤਾਜ਼ਾ ਵਲੌਗ ’ਚ ਕ੍ਰਿਤਿਕਾ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਮਾਂ ਬਣਨ ਜਾ ਰਹੀ ਹੈ। ਵਲੌਗ ’ਚ ਦੇਖਿਆ ਜਾ ਸਕਦਾ ਹੈ ਕਿ ਕ੍ਰਿਤਿਕਾ ਨੇ ਗਰਭ ਅਵਸਥਾ ਦੀ ਖ਼ੁਸ਼ਖ਼ਬਰੀ ਪਹਿਲਾਂ ਆਪਣੇ ਪਤੀ ਅਰਮਾਨ ਮਲਿਕ ਤੇ ਫਿਰ ਪੂਰੇ ਪਰਿਵਾਰ ਨੂੰ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਹ ਖ਼ੁਸ਼ਖ਼ਬਰੀ ਅਰਮਾਨ ਦੀ ਪਹਿਲੀ ਪਤਨੀ ਪਾਇਲ ਨੂੰ ਆਖਰੀ ਵਾਰ ਸੁਣਾਈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ, ਬਣੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ

ਜਿਵੇਂ ਹੀ ਕ੍ਰਿਤਿਕਾ ਨੇ ਆਪਣੀ ਗਰਭਵਤੀ ਹੋਣ ਦੀ ਖ਼ਬਰ ਪਾਇਲ ਨੂੰ ਦੱਸੀ ਤਾਂ ਉਹ ਹੈਰਾਨ ਰਹਿ ਗਈ। ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਆਇਆ, ਫਿਰ ਉਹ ਬਹੁਤ ਖ਼ੁਸ਼ ਹੋ ਗਈ। ਉਸ ਨੇ ਕ੍ਰਿਤਿਕਾ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਉਸ ਨੇ ਉਸ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਕ੍ਰਿਤਿਕਾ ਨੇ ਸਪੱਸ਼ਟ ਕੀਤਾ ਕਿ ਉਹ ਬਾਥਰੂਮ ’ਚ ਸੀ, ਇਸ ਲਈ ਨਹੀਂ ਦੱਸ ਸਕਦੀ। ਪਾਇਲ ਨੇ ਅੰਦਾਜ਼ਾ ਲਗਾਇਆ ਕਿ ਇਸ ਵਾਰ ਉਨ੍ਹਾਂ ਕੋਲ ਕੁੜੀ ਜ਼ਰੂਰ ਹੋਵੇਗੀ।

ਅਰਮਾਨ ਮਲਿਕ ਹੁਣ ਚਾਰ ਤੋਂ ਪੰਜ ਬੱਚਿਆਂ ਦੇ ਪਿਤਾ ਬਣਨ ਜਾ ਰਹੇ ਹਨ। ਉਸ ਨੇ ਦੋ ਵਾਰ ਵਿਆਹ ਕੀਤਾ ਹੈ। ਉਸ ਦੀ ਪਹਿਲੀ ਪਤਨੀ ਪਾਇਲ ਤੋਂ ਤਿੰਨ ਬੱਚੇ ਹਨ, ਜਿਨ੍ਹਾਂ ਦੇ ਨਾਮ ਚਿਰਾਗ, ਤੂਬਾ ਤੇ ਅਯਾਨ ਹਨ। ਪਾਇਲ ਤੇ ਕ੍ਰਿਤਿਕਾ ਕੁਝ ਮਹੀਨੇ ਪਹਿਲਾਂ ਹੀ ਇਕੱਠੇ ਗਰਭਵਤੀ ਹੋ ਗਈਆਂ ਸਨ। ਪਾਇਲ ਨੇ IVF ਰਾਹੀਂ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਉਥੇ ਹੀ ਕ੍ਰਿਤਿਕਾ ਪਹਿਲੀ ਵਾਰ ਪੁੱਤਰ ਦੀ ਮਾਂ ਬਣੀ, ਜਿਸ ਦਾ ਨਾਂ ਉਨ੍ਹਾਂ ਨੇ ਜ਼ੈਦ ਰੱਖਿਆ। ਹੁਣ ਕ੍ਰਿਤਿਕਾ ਫਿਰ ਤੋਂ ਮਾਂ ਬਣੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News