ਹੈਲੋਵੀਨ ਪਾਰਟੀ ‘ਚ ਪਰੀ ਬਣੀ ਅਨੁਸ਼ਕਾ ਅਤੇ ਵਿਰਾਟ ਦੀ ਧੀ, ਦੇਖੋ ਮਸਤੀ ਕਰਦੇ ਹੋਏ ਤਸਵੀਰਾਂ ਅਤੇ ਵੀਡੀਓਜ਼

Sunday, Oct 31, 2021 - 02:47 PM (IST)

ਹੈਲੋਵੀਨ ਪਾਰਟੀ ‘ਚ ਪਰੀ ਬਣੀ ਅਨੁਸ਼ਕਾ ਅਤੇ ਵਿਰਾਟ ਦੀ ਧੀ, ਦੇਖੋ ਮਸਤੀ ਕਰਦੇ ਹੋਏ ਤਸਵੀਰਾਂ ਅਤੇ ਵੀਡੀਓਜ਼

ਮੁੰਬਈ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਕਿ ਇਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ 'ਚ ਹੈ। ਭਾਰਤੀ ਕ੍ਰਿਕਟ ਟੀਮ ਇਸ ਸਮੇਂ ਚੱਲ ਰਹੇ ਟੀ-20 ਵਿਸ਼ਵ ਕੱਪ 2021 ਲਈ ਦੁਬਈ 'ਚ ਹੈ। ਅਦਾਕਾਰਾ ਅਨੁਸ਼ਕਾ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਸਟੋਰੀ 'ਤੇ ਆਪਣੀ ਧੀ ਵਾਮਿਕਾ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ ਕ੍ਰਿਕਟਰ ਸਾਥੀਆਂ ਦੇ ਪਰਿਵਾਰ ਵਾਲਿਆਂ ਦੇ ਨਾਲ ਹੈਲੋਵੀਨ ਪਾਰਟੀ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆਏ। ਤਸਵੀਰ ‘ਚ ਖਿੱਚ ਦਾ ਕੇਂਦਰ ਰਹੀ ਅਨੁਸ਼ਕਾ ਅਤੇ ਵਿਰਾਟ ਦੀ ਧੀ ਵਾਮਿਕਾ, ਜੋ ਕਿ ਨੰਨ੍ਹੀ ਪਰੀ ਬਣੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਦੇ ਨਾਲ ਅਨੁਸ਼ਕਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਲੋਵੀਨ ਦੀ ਵਧਾਈ ਦਿੱਤੀ ਹੈ। ਤਸਵੀਰਾਂ 'ਚ ਵਾਮਿਕਾ ਜੋ ਕਿ ਦੂਜੇ ਕ੍ਰਿਕਟਰਾਂ ਦੇ ਬੱਚਿਆਂ ਦੇ ਨਾਲ ਇੱਕ ਪਾਰਟੀ  ‘ਚ ਇੱਕ ਪਰੀ ਦੇ ਰੂਪ ‘ਚ ਨਜ਼ਰ ਆ ਰਹੀ ਹੈ।

PunjabKesari
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਸ ਸਾਲ ਪਹਿਲੀ ਵਾਰ ਮਾਪੇ ਬਣੇ ਨੇ। ਅਨੁਸ਼ਕਾ ਨੇ ਧੀ ਨੂੰ ਜਨਮ ਦਿੱਤਾ ਸੀ। ਦੋਵਾਂ ਨੇ ਆਪਣੀ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਧੀ ਵਾਮਿਕਾ ਦਾ ਨਾਮ ਸੰਸਕ੍ਰਿਤ ਨਾਮ ਹੈ । ਮਾਂ ਦੁਰਗਾ ਦਾ ਸੰਸਕ੍ਰਿਤ ਨਾਮ ਵਾਮਿਕਾ ਹੈ।

ਜੇ ਗੱਲ ਕਰੀਏ ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਉਹ ਜ਼ੀਰੋ ‘ਚ ਨਜ਼ਰ ਆਈ ਸੀ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਆਉਣ ਵਾਲੇ ਸਮੇਂ ਚ ਉਹ ਕਈ ਹੋਰ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆਵੇਗੀ।


author

Aarti dhillon

Content Editor

Related News