ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ ਵਾਧਾ
Thursday, Apr 09, 2026 - 05:31 PM (IST)
ਜਲੰਧਰ (ਵੈੱਬ ਡੈਸਕ)- ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਕਰਕੇ ਭਾਰਤ ਤੋਂ ਵੱਡੀ ਮਾਤਰਾ 'ਚ ਬਾਸਮਤੀ ਚੌਲਾਂ ਦੀ ਬਰਾਮਦ 'ਤੇ ਰੋਕ ਲੱਗ ਗਈ ਸੀ। ਇਸ ਨਾਲ ਨਾ ਸਿਰਫ਼ ਬਰਾਮਦਕਾਰਾਂ ਦਾ ਅਰਬਾਂ ਰੁਪਏ ਦਾ ਚੌਲ ਬੰਦਰਗਾਹਾਂ 'ਤੇ ਫਸ ਗਿਆ ਸੀ ਸਗੋਂ ਇਸ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਗਈ ਸੀ ਅਤੇ ਕਈ ਬਰਾਮਦਕਾਰਾਂ ਦੀਆਂ ਅਦਾਇਗੀਆ ਵੀ ਫਸ ਗਈਆਂ ਸਨ ਪਰ ਹੁਣ ਬੇਕ ਬਾਜ਼ਾਰ 'ਚ ਬਾਸਮਤੀ ਚੌਲਾਂ ਦੀਆਂ ਕੀਮਤਾਂ ਨੇ ਫਿਰ ਤੇਜੀ ਫੜ ਲਈ ਹੈ ਅਤੇ ਚੰਗੇ ਬਾਸਮਤੀ ਚੌਲਾਂ ਦੀ ਕੀਮਤ 2000 ਤੋਂ 2500 ਰੁਪਏ ਕੁਇੰਟਲ ਤੱਕ ਵਧ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਾਜਪਾ ਦੇ ਸੀਨੀਅਰ ਆਗੂ ਦੀ ਨਹਿਰ 'ਚੋਂ ਮਿਲੀ ਲਾਸ਼! ਇਲਾਕੇ 'ਚ ਫ਼ੈਲੀ ਸਨਸਨੀ
ਜਿਹੜੇ ਚੰਗੇ ਬਾਸਮਤੀ ਚੌਲ ਪਹਿਲਾਂ 8000 ਰੁਪਏ ਕੁਇੰਟਲ ਵਿਕ ਰਹੇ ਸਨ, ਹੁਣ ਉਨ੍ਹਾਂ ਦੀ ਕੀਮਰ 10000 ਤੇ 10500 ਰੁਪਏ ਕੁਇੰਟਲ ਤੱਕ ਪੁੱਜ ਗਈ ਹੈ। ਪੰਜਾਬ ਹਰਿਆਣਾ, ਬਿਹਾਰ ਸਮੇਤ ਹੋਰ ਸੂਬਿਆਂ 'ਚ ਵੱਡੀ ਮਾਤਰਾ ਵਿਚ ਬਾਸਮਤੀ ਚੌਲ ਦੀ ਅਰਬ ਦੇਸ਼ਾਂ ਵਿਚ ਬਰਾਮਦ ਕੀਤੀ ਜਾਂਦੀ ਹੈ, ਕਿਉਂਕਿ ਇਨ੍ਹਾਂ ਸੂਬਿਆਂ ਦੀ ਬਾਸਮਤੀ ਦੀ ਅਰਬ ਦੇਸ਼ਾਂ ਵਿਚ ਮੰਗ ਹੈ।
ਹੁਣ ਅਰਬ ਦੇਸ਼ਾਂ 'ਚ ਬਾਸਮਤੀ ਚੌਲਾਂ ਦੀ ਬਰਾਮਦ ਦੋਬਾਰਾ ਖੁੱਲ੍ਹਣ ਦੀ ਸੰਭਾਵਨਾ ਕਰਕੇ ਇਕ ਹਫ਼ਤਾ ਪਹਿਲਾਂ ਹੀ ਬਾਸਮਤੀ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ । ਬਾਸਮਤੀ ਚੌਲਾਂ ਦੀ ਕੀਮਤ ਇਸ ਕਰਕੇ ਵੀ ਵਧ ਗਈ ਸੀ ਕਿਉਂਕਿ ਕਈ ਵੱਡੇ ਘਰਾਣਿਆਂ ਨੂੰ ਵੀ ਇਸ ਦੀ ਸੰਭਾਵਨਾ ਸੀ ਕਿ ਦੇਰ ਸਵੇਰ ਏਸ਼ੀਆ ਦੀ ਜੰਗ ਨੂੰ ਠੱਲ੍ਹ ਪੈਣ ਵਾਲੀ ਹੈ ਅਤੇ ਹੁਣ ਜਦੋਂ ਕਿ ਬੀਤੇ ਦਿਨੀਂ ਜੰਗ ਰੁਕ ਗਈ ਹੈ ਤਾਂ ਹੁਣ ਅਰਬ ਦੇਸ਼ਾਂ ਤੋਂ ਹੋਰ ਸਾਮਾਨ ਆਉਣ ਜਾਂ ਬਰਾਮਦ ਹੋਣ ਨਾਲ ਬਾਸਮਤੀ ਦੀ ਬਰਾਮਦ ਫਿਰ ਤੇਜ਼ੀ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਵਧ ਗਈ ਹੈ। ਕੀਮਤਾਂ ਦੇ ਦੋਬਾਰਾ ਤੇਜ਼ੀ ਫੜਨ ਨਾਲ ਕਾਰੋਬਾਰੀਆਂ ਦੇ ਚਿਹਰੇ ਖਿੜਨ ਲੱਗੇ ਹਨ।
ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਵੱਡੀ ਹਲਚਲ! ਮੁਕੇਰੀਆਂ ਦੀ ਸਿਆਸਤ 'ਚ ਹੋ ਸਕਦੈ ਵੱਡਾ ਉਤਰਾਅ-ਚੜ੍ਹਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
