69 ਦੀ ਉਮਰ ''ਚ ਅਨਿਲ ਕਪੂਰ ਦਾ ਜਲਵਾ! ਸਾਊਥ ਦੀ ਫਿਲਮ ''ਚ ਹੋਈ ਐਂਟਰੀ

Saturday, Jan 17, 2026 - 11:33 AM (IST)

69 ਦੀ ਉਮਰ ''ਚ ਅਨਿਲ ਕਪੂਰ ਦਾ ਜਲਵਾ! ਸਾਊਥ ਦੀ ਫਿਲਮ ''ਚ ਹੋਈ ਐਂਟਰੀ

ਮੁੰਬਈ- ਬਾਲੀਵੁੱਡ ਦੇ 'ਐਵਰ ਯੰਗ' ਅਦਾਕਾਰ ਅਨਿਲ ਕਪੂਰ ਆਪਣੀ ਫਿਟਨੈੱਸ ਅਤੇ ਅਦਾਕਾਰੀ ਨਾਲ ਅੱਜ ਵੀ ਨਵੇਂ ਸਿਤਾਰਿਆਂ ਨੂੰ ਮਾਤ ਦਿੰਦੇ ਹਨ। ਹੁਣ ਅਨਿਲ ਕਪੂਰ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਅਦਾਕਾਰ ਨੇ ਖੁਦ ਪੁਸ਼ਟੀ ਕੀਤੀ ਹੈ ਕਿ ਉਹ ਸਾਊਥ ਦੇ ਸੁਪਰਸਟਾਰ ਜੂਨੀਅਰ ਐਨ.ਟੀ.ਆਰ. (Jr NTR) ਦੀ ਬਹੁ-ਚਰਚਿਤ ਫਿਲਮ ‘ਡ੍ਰੈਗਨ’ ਦਾ ਹਿੱਸਾ ਬਣਨ ਜਾ ਰਹੇ ਹਨ।
ਇੰਸਟਾਗ੍ਰਾਮ 'ਤੇ ਕੀਤਾ ਵੱਡਾ ਖੁਲਾਸਾ
ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕਰਕੇ ਇਸ ਖ਼ਬਰ 'ਤੇ ਮੋਹਰ ਲਗਾਈ ਹੈ। ਉਨ੍ਹਾਂ ਨੇ ਆਈ.ਐਮ.ਡੀ.ਬੀ. ਦੀ ਇੱਕ ਫੋਟੋ ਸ਼ੇਅਰ ਕੀਤੀ, ਜਿਸ ਵਿੱਚ 'ਡ੍ਰੈਗਨ' ਨੂੰ 2026 ਦੀਆਂ ਸਭ ਤੋਂ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਫਿਲਮ ਦੀ ਸਟਾਰਕਾਸਟ ਵਿੱਚ ਜੂਨੀਅਰ ਐਨ.ਟੀ.ਆਰ. ਦੇ ਨਾਲ ਅਨਿਲ ਕਪੂਰ ਦਾ ਨਾਮ ਵੀ ਚਮਕ ਰਿਹਾ ਹੈ। ਅਨਿਲ ਨੇ ਕੈਪਸ਼ਨ ਵਿੱਚ ਲਿਖਿਆ, "ਇੱਕ ਆ ਗਈ ਹੈ ਅਤੇ ਬਾਕੀ ਦੋ ਲਾਈਨ ਵਿੱਚ ਹਨ," ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਾਊਥ ਪ੍ਰੋਜੈਕਟਾਂ ਵਿੱਚ ਨਜ਼ਰ ਆ ਸਕਦੇ ਹਨ।

PunjabKesari
ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ 'ਚ ਬਣੇਗੀ ਫਿਲਮ
ਇਸ ਫਿਲਮ ਦਾ ਨਿਰਦੇਸ਼ਨ 'ਕੇ.ਜੀ.ਐਫ.' (KGF) ਫੇਮ ਨਿਰਦੇਸ਼ਕ ਪ੍ਰਸ਼ਾਂਤ ਨੀਲ ਕਰ ਰਹੇ ਹਨ। ਫਿਲਮ ਵਿੱਚ ਜੂਨੀਅਰ ਐਨ.ਟੀ.ਆਰ. ਅਤੇ ਅਨਿਲ ਕਪੂਰ ਤੋਂ ਇਲਾਵਾ ਰੁਕਮਿਣੀ ਵਸੰਤ ਅਤੇ ਟੋਵਿਨੋ ਥਾਮਸ ਵੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ।
ਤੇਲਗੂ ਸਿਨੇਮਾ ਨਾਲ ਪੁਰਾਣਾ ਰਿਸ਼ਤਾ
ਦਿਲਚਸਪ ਗੱਲ ਇਹ ਹੈ ਕਿ ਅਨਿਲ ਕਪੂਰ ਨੇ ਸਾਲ 1980 ਵਿੱਚ ਤੇਲਗੂ ਫਿਲਮ 'ਵੰਸ਼ ਵ੍ਰਿਸ਼ਮ' ਨਾਲ ਹੀ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ 'ਡ੍ਰੈਗਨ' ਰਾਹੀਂ ਉਹ ਇੱਕ ਵਾਰ ਫਿਰ ਤੇਲਗੂ ਸਿਨੇਮਾ ਵਿੱਚ ਸ਼ਾਨਦਾਰ ਵਾਪਸੀ ਕਰ ਰਹੇ ਹਨ,। ਇਸ ਤੋਂ ਪਹਿਲਾਂ ਅਨਿਲ ਕਪੂਰ ਨੂੰ ਫਿਲਮ 'ਵਾਰ 2' ਵਿੱਚ ਜੂਨੀਅਰ ਐਨ.ਟੀ.ਆਰ. ਅਤੇ ਰਿਤਿਕ ਰੋਸ਼ਨ ਨਾਲ ਦੇਖਿਆ ਗਿਆ ਸੀ।


author

Aarti dhillon

Content Editor

Related News