''ਡੌਨ 3''  ਨਾਲ ਜੁੜੀ ਅਪਡੇਟ ਆਈ ਸਾਹਮਣੇ, ਫਿਲਮ ''ਚ ਸ਼ਾਹਰੁਖ ਖਾਨ ਨੂੰ ਨਾ ਲੈਣ ਦਾ ਹੋਇਆ ਖੁਲਾਸਾ

Tuesday, Aug 13, 2024 - 09:09 AM (IST)

''ਡੌਨ 3''  ਨਾਲ ਜੁੜੀ ਅਪਡੇਟ ਆਈ ਸਾਹਮਣੇ, ਫਿਲਮ ''ਚ ਸ਼ਾਹਰੁਖ ਖਾਨ ਨੂੰ ਨਾ ਲੈਣ ਦਾ ਹੋਇਆ ਖੁਲਾਸਾ

ਐਂਟਰਟੇਮੈਂਟ ਡੈਸਕ- ਫਿਲਮ ਡਾਨ 3 ਨਾਲ ਜੁੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਸ ਫਿਲਮ ਦੇ ਪਹਿਲੇ 2 ਪਾਰਟ 'ਚ ਸ਼ਾਹਰੁਖ ਖਾਨ ਅਹਿਮ ਹਿੱਸਾ ਸੀ ਪਰ ਡਾਨ 3 'ਚ ਉਨ੍ਹਾਂ ਦੀ ਥਾਂ ਰਣਵੀਰ ਸਿੰਘ ਨੂੰ ਲਿਆ ਗਿਆ ਹੈ। ਇਸ ਨਾਲ ਮੀਡੀਆ ਸੋਸ਼ਲ 'ਤੇ ਕਾਫੀ ਟਰੋਲਿੰਗ ਵੀ ਸ਼ੁਰੂ ਕੀਤੀ। ਇਕ ਪਾਸੇ ਸ਼ਾਹਰੁਖ ਖਾਨ ਦੇ ਫੈਂਸ ਵਿਚ ਇਸ ਗੱਲ ਤੋਂ ਗੁੱਸਾ ਸੀ, ਓਧਰ ਰਣਵੀਰ ਸਿੰਘ ਦੇ ਫੈਂਸ ਲਈ ਖੁਸ਼ੀ ਦੀ ਗੱਲ। ਇਨ੍ਹਾਂ ਸਭ ਦਰਮਿਆਨ ਹੁਣ ਫਿਲਮਮੇਕਰ ਅਤੇ ਐਕਟਰ ਫਰਹਾਨ ਅਖਤਰ ਨੇ ਡਾਨ 3 'ਚ ਸ਼ਾਹਰੁਖ ਖਾਨ ਨੂੰ ਨਾ ਲੈਣ ਦੇ ਪਿੱਛੇ ਦਾ ਕਾਰਨ ਦੱਸਿਆ ਹੈ।

ਡਾਨ 3 ਲਈ ਸ਼ਾਹਰੁਖ ਖਾਨ ਨਾਲ ਨਹੀਂ ਬੈਠਾ ਤਾਲਮੇਲ ?
ਫਿਲਮਮੇਕਰ ਫਰਹਾਨ ਅਖਤਰ ਨੇ ਰਾਜ ਸ਼ਮਾਨੀ ਕੇ ਪੌਡਕਾਸਟ ਵਿਚ ਡਾਨ 3 ਦੀ ਸਟਾਰਕਾਸਟ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿ ਡਾਨ ਸੀਰੀਜ਼ ਦੀ ਪਿਛਲੀ 2 ਦੋ ਫਿਲਮਾਂ ਦੇ ਬਾਅਦ ਹੁਣ ਤੀਸਰੀ ਵਿਚ ਸ਼ਾਹੁਰਖ ਖਾਨ ਦੀ ਜਗ੍ਹਾ ਰਣਵੀਰ ਸਿੰਘ ਨੂੰ ਲੈਣ ਦੀ ਫਿਲਮ ਦੀ ਕਾਰਨ ਤਾਲਮੇਲ ਨਹੀਂ ਬੈਠਣਾ ਸੀ। ਫਰਹਾਨ ਨੇ ਕਿਹਾ, “ਅਜਿਹਾ ਨਹੀਂ ਹੈ ਕਿ ਡਾਨ ਲਈ ਸ਼ਾਹਰੁਖ ਖਾਨ  ਨਾਲ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀਸੀ। ਉਨ੍ਹਾਂ ਨਾਲ ਗੱਲ ਹੋਈ ਸੀ ਅਤੇ ਸਾਡੇ ਦਰਮਿਆਨ  ਸਕ੍ਰਿਪਟ ਨੂੰ ਲੈ ਕੇ ਗੱਲਬਾਤ ਵੀ ਹੋਈ ਪਰ ਚੀਜ਼ਾਂ  ਲੈ ਕੇ ਤਾਲਮੇਲ ਨਹੀਂ ਬਿਠਾ ਪਾ ਰਹੇ ਸੀ। ਕੁਝ ਆਈਡੀਆ ਸੀ ਜਿਨ੍ਹਾਂ ਨੂੰ ਲੈ ਕੇ ਉਤਸ਼ਾਹਿਤ ਸੀ, ਉਹ ਮੈਨੂੰ ਠੀਕ ਨਹੀਂ ਲੱਗ ਰਹੇ ਸੀ,ਉੱਥੇ ਕੁਝ ਚੀਜ਼ਾਂ ਨੂੰ ਲੈ ਕੇ ਮੈਂ ਐਕਸਾਇਟਿਡ ਸੀ ਜੋ ਉਨ੍ਹਾਂ ਨੂੰ ਠੀਕ ਨਹੀਂ ਲੱਗ ਰਿਹਾ ਸੀ। 
ਫਿਲਮ ਡਾਨ 3 ਬਾਰੇ ਗੱਲ ਕਰੀਏ ਤਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਪਾਰਟ ਵਿਚ ਫਿਲਮ ਦੀ ਕਹਾਣੀ ਖਤਮ ਹੋ ਸਕਦੀ ਹੈ। ਇਸ ਲਈ ਫਰਹਾਨ ਨੇ ਇਸ ਫਿਲਮ ਦਾ ਨਾਮ ਡੌਨ 3 : ਦਿ ਚੇਜ਼ ਐਂਡਸ ਰੱਖਿਆ ਹੈ। ਹਾਲਾਂਕਿ, ਅਜੇ ਫਿਲਮ ਨਾਲ ਜੁੜੀਆਂ ਕਈ ਹੋਰ ਅਹਿਮ ਜਾਣਕਾਰੀਆਂ ਸਾਹਮਣੇ ਆਉਣੀਆਂ ਹਨ।   

 


author

Sunaina

Content Editor

Related News