ਅਮਰੀਸ਼ ਪੁਰੀ ਸਨ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਵਿਲਨ, ਲੱਖਾਂ-ਕਰੋੜਾਂ ''ਚ ਸੀ ਫ਼ੀਸ

Thursday, Aug 18, 2022 - 10:30 AM (IST)

ਮੁੰਬਈ (ਬਿਊਰੋ) : ਫ਼ਿਲਮ ਇੰਡਸਟਰੀ 'ਚ ਜ਼ਿਆਦਾਤਰ ਲੋਕੀਂ ਹੀਰੋ ਬਣਨ ਦਾ ਸੁਫਨਾ ਲੈ ਕੇ ਆਉਂਦੇ ਹਨ। ਇਸੇ ਸੁਫਨੇ ਨਾਲ ਅਮਰੀਸ਼ ਪੁਰੀ ਵੀ ਮੁੰਬਈ ਆਏ ਸਨ ਪਰ ਜਦੋਂ ਉਹ ਕੰਮ ਲੱਭਣ ਲੱਗੇ ਤਾਂ ਉਨ੍ਹਾਂ ਨੂੰ ਜਵਾਬ ਮਿਲਦਾ ਸੀ ਕਿ ਤੁਸੀਂ ਹੀਰੋ ਨਹੀਂ ਲੱਗਦੇ। ਬਸ ਫਿਰ ਕੀ ਸੀ, ਅਮਰੀਸ਼ ਪੁਰੀ ਭਾਵੇਂ ਹੀਰੋ ਵਾਂਗ ਨਾ ਲੱਗੇ ਪਰ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਦਾ ਸਭ ਤੋਂ ਵੱਡਾ ਖਲਨਾਇਕ ਬਣਨ ਦਾ ਰਾਹ ਬਣਾ ਲਿਆ।

PunjabKesari

ਕਰੀਅਰ ਦੀ ਸ਼ੁਰੂਆਤ
ਅਮਰੀਸ਼ ਪੁਰੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 1970 'ਚ ਫ਼ਿਲਮ 'ਪ੍ਰੇਮ ਪੁਜਾਰੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫ਼ਿਲਮਾਂ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਰਦਾਰ ਨੂੰ ਯਾਦਗਾਰ ਬਣਾ ਦਿੱਤਾ। ਫ਼ਿਰ ਭਾਵੇਂ ਉਹ ਨਾਇਕ 'ਕਰਨ ਅਰਜੁਨ' ਦੇ ਮੁੱਖ ਮੰਤਰੀ ਠਾਕੁਰ ਦਾ ਕਿਰਦਾਰ ਹੋਵੇ ਜਾਂ 'ਮਿਸਟਰ ਇੰਡੀਆ' ਦਾ ਮੋਗੈਂਬੋ। ਹਰ ਕਿਰਦਾਰ ਰਾਹੀਂ ਖਲਨਾਇਕ ਬਣੇ ਅਮਰੀਸ਼ ਪੁਰੀ ਨੇ ਲੋਕਾਂ ਦਾ ਦਿਲ ਜਿੱਤਣ ਦਾ ਕੰਮ ਕੀਤਾ ਹੈ।

PunjabKesari

ਪਰਦੇ 'ਤੇ ਉਨ੍ਹਾਂ ਦੀ ਅਦਾਕਾਰੀ ਅਤੇ ਡਾਇਲਾਗ ਡਿਲੀਵਰੀ ਦਾ ਅੰਦਾਜ਼ ਅਜਿਹਾ ਸੀ ਕਿ ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ ਪਰ ਇਸ ਦੇ ਨਾਲ ਕਿਹਾ ਜਾਂਦਾ ਹੈ ਕਿ ਉਹ ਉਸ ਕਿਰਦਾਰ ਨੂੰ ਨਿਭਾਉਣ ਲਈ ਆਪਣੀ ਫੀਸ ਲੈ ਕੇ ਵੀ ਨਿਰਮਾਤਾਵਾਂ ਨੂੰ ਹੈਰਾਨ ਕਰ ਦਿੰਦੇ ਸਨ।

PunjabKesari

ਅਮਰੀਸ਼ ਪੁਰੀ ਨੇ ਕਿੰਨੀ ਫ਼ੀਸ ਕੀਤੀ ਚਾਰਜ?
ਅਮਰੀਸ਼ ਪੁਰੀ ਨੂੰ ਬਾਲੀਵੁੱਡ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਲਨਾਇਕ ਮੰਨਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ, ਉਹ ਇਕ ਕਰੋੜ ਰੁਪਏ ਤੱਕ ਦੀ ਫੀਸ ਲੈਂਦਾ ਸੀ ਅਤੇ ਜੇਕਰ ਉਸ ਨੂੰ ਕਿਸੇ ਫ਼ਿਲਮ 'ਚ ਲੋੜੀਂਦੇ ਪੈਸੇ ਨਹੀਂ ਮਿਲੇ ਤਾਂ ਉਹ ਉਸ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੰਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਅਮਰੀਸ਼ ਪੁਰੀ ਫ਼ਿਲਮ ਨਿਰਮਾਤਾ ਐੱਨ. ਐੱਨ. ਸਿੱਪੀ ਨਾਲ ਫ਼ਿਲਮ ਕਰਨ ਵਾਲੇ ਸਨ, ਜਿਸ ਲਈ ਉਨ੍ਹਾਂ ਨੇ 80 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਸਿੱਪੀ ਨੇ ਇੰਨੀ ਵੱਡੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਮਰੀਸ਼ ਪੁਰੀ ਨੇ ਉਸ ਫ਼ਿਲਮ 'ਚ ਕੰਮ ਨਹੀਂ ਕੀਤਾ।

PunjabKesari

ਆਪਣੀ ਫੀਸ ਬਾਰੇ ਇਹ ਆਖਿਆ ਸੀ ਅਮਰੀਸ਼ ਪੁਰੀ ਨੇ
ਖ਼ਬਰਾਂ ਮੁਤਾਬਕ, ਇੰਨੀ ਮੋਟੀ ਫੀਸ ਲੈਣ ਬਾਰੇ ਅਮਰੀਸ਼ ਪੁਰੀ ਨੇ ਕਿਹਾ ਕਿ ਜਦੋਂ ਮੈਂ ਸਕ੍ਰੀਨ 'ਤੇ ਆਪਣਾ ਕੰਮ ਚੰਗੀ ਤਰ੍ਹਾਂ ਕਰਦਾ ਹਾਂ ਅਤੇ ਮੇਕਰਸ ਨੂੰ ਇਸ ਦਾ ਕਾਫ਼ੀ ਫਾਇਦਾ ਹੁੰਦਾ ਹੈ ਤਾਂ ਮੈਂ ਉਸ ਹਿਸਾਬ ਨਾਲ ਫੀਸ ਵੀ ਲਵਾਂਗਾ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


sunita

Content Editor

Related News