ਐਮੀ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’ ਨੇ ਰੋਮਾਂਟਿਕ ਕਾਮੇਡੀ ਦਾ ਮਿਆਰ ਕੀਤਾ ਉੱਚਾ

11/01/2022 11:17:17 AM

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਤਾਨੀਆ ਦੇ ਪ੍ਰਸ਼ੰਸਕਾਂ ਲਈ ਇਕ ਵਾਰ ਮੁੜ ਖ਼ੁਸ਼ ਹੋਣ ਦਾ ਸਮਾਂ ਆ ਗਿਆ ਹੈ ਕਿਉਂਕਿ ਇਹ ਜੋੜੀ ਪੰਜਾਬੀ ਫ਼ਿਲਮ ‘ਓਏ ਮੱਖਣਾ’ ਨਾਲ ਸਕ੍ਰੀਨ ’ਤੇ ਵਾਪਸੀ ਕਰਨ ਜਾ ਰਹੀ ਹੈ। 4 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ 3 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਦੇ ਟਰੇਲਰ ਤੇ ਇਸ ਦੇ ਗੀਤਾਂ ਦੀ ਸਫਲਤਾ ਨੂੰ ਦੇਖਦਿਆਂ ਫ਼ਿਲਮ ਨਿਰਮਾਤਾਵਾਂ ਨੂੰ ਦਰਸ਼ਕਾਂ ਦੇ ਚੰਗੇ ਹੁੰਗਾਰੇ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੰਭਾ ਦਾ ਕੈਨੇਡਾ 'ਚ ਹੋਇਆ ਭਿਆਨਕ ਕਾਰ ਐਕਸੀਡੈਂਟ, ਧੀ ਸਾਸ਼ਾ ਹਸਪਤਾਲ 'ਚ ਦਾਖ਼ਲ

ਆਪਣੀ ਫ਼ਿਲਮ ਦੀ ਰਿਲੀਜ਼ ’ਤੇ ਟਿੱਪਣੀ ਕਰਦਿਆਂ ਐਮੀ ਕਹਿੰਦੇ ਹਨ, ‘‘ਅਸੀਂ ਇਸ ਫ਼ਿਲਮ ’ਚ ਬਹੁਤ ਜਨੂੰਨ ਤੇ ਪਿਆਰ ਨਾਲ ਕੰਮ ਕੀਤਾ ਹੈ ਤੇ ਇਹ ਸਭ 4 ਨਵੰਬਰ ਨੂੰ ਸਕ੍ਰੀਨ ’ਤੇ ਦਰਸ਼ਕਾਂ ਨੂੰ ਦਿਖਾਈ ਦੇਵੇਗਾ। ਸੈੱਟ ’ਤੇ ਅਸੀਂ ਸਾਰੇ ਇਕ ਖ਼ਾਸ ਰਿਸ਼ਤਾ ਸਾਂਝਾ ਕਰਦੇ ਹਾਂ। ਸਾਨੂੰ ਯਕੀਨ ਹੈ ਕਿ ‘ਓਏ ਮੱਖਣਾ’ ਦਰਸ਼ਕਾਂ ਤੇ ਪ੍ਰਸ਼ੰਸਕਾਂ ਲਈ ਇਕ ਟ੍ਰੀਟ ਹੋਵੇਗੀ।’’

ਫ਼ਿਲਮ ਦੇ ਟਰੇਲਰ, ਜਿਸ ਨੂੰ ਮਜ਼ੇਦਾਰ ਡਾਇਲਾਗਸ ਤੇ ਚੰਗੀ ਰੋਮਾਂਟਿਕ ਕਾਮੇਡੀ ਕਾਰਨ ਬਹੁਤ ਪਸੰਦ ਕੀਤਾ ਗਿਆ ਹੈ, ’ਚ ਗੁੱਗੂ ਗਿੱਲ ਵਲੋਂ ਨਿਭਾਏ ਗਏ ਕਿਰਦਾਰ, ਐਮੀ ਦੇ ਅੰਕਲ ਨੂੰ ਦਿਖਾਇਆ ਗਿਆ ਹੈ, ਜੋ ਵਿਆਹ ਲਈ ਐਮੀ ਦੇ ਕਿਰਦਾਰ ਲਈ ਕੁੜੀ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਟਰੇਲਰ ਦੇ ਪੂਰੇ ਵਿਸ਼ੇ ’ਚ ਚੱਲਦਾ ਹੈ। ਫਿਰ ਐਮੀ, ਤਾਨੀਆ ਦੇ ਕਿਰਦਾਰ ਨੂੰ ਮਿਲਦਾ ਹੈ ਤੇ ਉਸ ਦੇ ਮੰਨ ’ਚ ਤਾਨੀਆ ਦੇ ਕਿਰਦਾਰ ਲਈ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।

ਫ਼ਿਲਮ ਦੇ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਮਿਊਜ਼ਿਕ ਚਾਰਟ ’ਤੇ ਫ਼ਿਲਮ ਦੀ ਪ੍ਰਸਿੱਧੀ ਨੂੰ ਵਧਾ ਰਹੇ ਹਨ। ਪੰਜਾਬੀ ਫ਼ਿਲਮਾਂ ਦੀ ਸਫਲਤਾ ਗੀਤਾਂ ’ਤੇ ਆਧਾਰਿਤ ਹੋਣ ਲੱਗੀ ਹੈ ਤੇ ਇਸ ’ਚ ‘ਓਏ ਮੱਖਣਾ’ ਨੂੰ ਇਕ ਅੰਕ ਜ਼ਰੂਰ ਮਿਲ ਗਿਆ ਹੈ ਕਿਉਂਕਿ ਫ਼ਿਲਮ ਦੇ ਗੀਤਾਂ ਨੂੰ ਦਰਸ਼ਕ ਪਿਆਰ ਦੇ ਰਹੇ ਹਨ। ਬੀ ਪਰਾਕ ਦੇ ਟਰੈਕ ‘ਚੁੰਮ ਚੁੰਮ ਰੱਖਿਆ’ ਤੋਂ ਲੈ ਕੇ ਹੋਰ ਗੀਤਾਂ ਤੱਕ, ਸੰਗੀਤ ਫ਼ਿਲਮ ਲਈ ਇਕ ਹੋਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜਾ ਨੰਬਰ ਜਿਸ ਨੇ ਹਲਚਲ ਪੈਦਾ ਕੀਤੀ ਹੈ, ਉਹ ਹੈ ਨੇਹਾ ਕੱਕੜ ਵਲੋਂ ਗਾਇਆ ਗੀਤ ‘ਚੜ੍ਹ ਗਈ ਚੜ੍ਹ ਗਈ’ ਤੇ ਐਮੀ ਵਿਰਕ ਵਲੋਂ ਗਾਇਆ ਗੀਤ ‘ਚੰਨ ਸਿਤਾਰੇ’।

ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ ਤੇ ਸਿਮਰਜੀਤ ਸਿੰਘ ਵਲੋਂ ਨਿਰਦੇਸ਼ਿਤ ਹੈ। ‘ਓਏ ਮੱਖਣਾ’ 4 ਨਵੰਬਰ ਨੂੰ ਯੂਡਲੀ ਫ਼ਿਲਮਜ਼ ਦੇ ਬੈਨਰ ਹੇਠ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ– ‘ਓਏ ਮੱਖਣਾ’ ਲਈ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News