ਸੋਨਾਕਸ਼ੀ ਸਿਨਹਾ ਦੇ ਵਿਆਹ ਦੀਆਂ ਖ਼ਬਰਾਂ ਵਿਚਾਲੇ ਭਰਾ ਲਵ ਨੇ ਪਾਈ ਪੋਸਟ, ਕਿਹਾ ਇਹ

06/20/2024 4:24:56 PM

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ, ਉਥੇ ਹੀ ਉਨ੍ਹਾਂ ਦਾ ਪਰਿਵਾਰ ਵੀ ਅਦਾਕਾਰਾ ਦੇ ਵਿਆਹ 'ਚ ਸ਼ਾਮਲ ਨਾ ਹੋਣ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਦੇ ਭਰਾ ਲਵ ਸਿਨਹਾ ਬਾਰੇ ਖ਼ਬਰਾਂ ਸਨ ਕਿ ਉਹ ਆਪਣੀ ਭੈਣ ਦੇ ਵਿਆਹ ਤੋਂ ਖੁਸ਼ ਨਹੀਂ ਹਨ, ਇਸ ਲਈ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੌਰਾਨ ਲਵ ਨੇ ਜਦੋਂ ਇਕ ਇੰਸਟਾ ਪੋਸਟ ਕੀਤਾ ਤਾਂ ਇਸ ਨੂੰ ਸੋਨਾਕਸ਼ੀ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਦੀ ਨਾਰਾਜ਼ਗੀ ਨਾਲ ਜੋੜਿਆ ਗਿਆ। ਇਨ੍ਹਾਂ ਸਾਰੀਆਂ ਮਨਘੜਤ ਖਬਰਾਂ ਵਿਚਾਲੇ ਲਵ ਸਿਨਹਾ ਨੇ ਹਾਲ ਹੀ 'ਚ ਆਪਣੀ ਚੁੱਪੀ ਤੋੜੀ ਹੈ।

PunjabKesari

ਆਪਣੀ ਭੈਣ ਦੇ ਵਿਆਹ 'ਤੇ ਆਪਣੀ ਨਾਰਾਜ਼ਗੀ ਦੀਆਂ ਖਬਰਾਂ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਲਵ ਸਿਨਹਾ ਨੇ ਕਿਹਾ ਕਿ ਉਹ ਕਦੇ ਵੀ 'ਗੁਪਤ' ਪੋਸਟਾਂ ਸ਼ੇਅਰ ਨਹੀਂ ਕਰਦੇ ਹਨ। ਲਵ ਸਿਨਹਾ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਮੀਡੀਆ ਦੇ ਪਿਆਰੇ ਦੋਸਤੋ, ਮੈਂ ਗੁਪਤ ਸੰਦੇਸ਼ ਪੋਸਟ ਨਹੀਂ ਕਰਦਾ। ਜਦੋਂ ਮੈਨੂੰ ਕੁਝ ਕਹਿਣਾ ਹੋਵੇਗਾ, ਮੈਂ ਸਪਸ਼ਟ ਤੌਰ 'ਤੇ ਕਹਾਂਗਾ।

ਇਹ ਖ਼ਬਰ ਵੀ ਪੜ੍ਹੋ- ਅਮਿਤਾਭ ਬੱਚਨ ਨੇ ਖ਼ਰੀਦੀ 'ਕਲਕੀ 2898 ਏ.ਡੀ. ਦੀ ਪਹਿਲੀ ਟਿਕਟ, ਕਮਲ ਹਸਨ ਨੂੰ ਕੀਤੀ ਗਿਫਟ

ਦੱਸ ਦਈਏ ਕਿ ਪਿਛਲੇ ਹਫਤੇ ਉਸ ਨੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਸਨ। ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ- 'ਤੁਹਾਡੇ ਦਿਮਾਗ 'ਚ ਭਵਿੱਖ ਕਿਹੋ ਜਿਹਾ ਲੱਗਦਾ ਹੈ?' ਇਸ ਤੋਂ ਬਾਅਦ ਲਵ ਨੇ ਬਾਕੂ ਟ੍ਰਿਪ ਤੋਂ ਆਪਣੀ ਇੱਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, 'ਸਮੇਂ ਦੀ ਸਮੱਸਿਆ ਇਹ ਹੈ ਕਿ ਸਾਡੇ ਕੋਲ ਕਦੇ ਵੀ ਇਹ ਕਾਫ਼ੀ ਨਹੀਂ ਹੁੰਦਾ।' ਇਕ ਹੋਰ ਪੋਸਟ 'ਚ ਉਸ ਨੇ ਲਿਖਿਆ ਸੀ- 'ਅੱਜ ਤੁਸੀਂ ਕਿਹੜਾ ਪੱਖ ਅਪਣਾਓਗੇ?' ਅਦਾਕਾਰ ਦੀ ਇਹ ਪੋਸਟ ਭੈਣ ਸੋਨਾਕਸ਼ੀ ਸਿਨਹਾ ਦੇ ਵਿਆਹ ਦੇ ਸਿਲਸਿਲੇ 'ਚ ਨਜ਼ਰ ਆਈ ਸੀ।

ਇਹ ਖ਼ਬਰ ਵੀ ਪੜ੍ਹੋ- ਸਾਊਥ ਸੁਪਰਸਟਾਰ ਚਿਰੰਜੀਵੀ ਦੇ ਸਾਬਕਾ ਜਵਾਈ ਸਿਰੀਸ਼ ਭਾਰਦਵਾਜ ਦਾ ਹੋਇਆ ਦੇਹਾਂਤ

ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ 23 ਜੂਨ ਨੂੰ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News