ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਅਰਜੁਨ ਨੇ ਸ਼ੇਅਰ ਕੀਤੀ ਇਹ ਪੋਸਟ

Sunday, Jun 02, 2024 - 11:46 AM (IST)

ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਅਰਜੁਨ ਨੇ ਸ਼ੇਅਰ ਕੀਤੀ ਇਹ ਪੋਸਟ

ਮੁੰਬਈ(ਬਿਊਰੋ)- ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਪਿਛਲੇ ਕਾਫ਼ੀ ਸਮੇਂ ਤੋਂ ਇਕ-ਦੂਸਰੇ ਨੂੰ ਡੇਟ ਕਰ ਰਹੇ ਸਨ। ਇਸ ਸਮੇਂ ਦੋਵਾਂ ਵਿਚਾਲੇ ਬ੍ਰੇਕਅੱਪ ਦੀ ਖ਼ਬਰਾਂ ਨੇ ਹਲਚਲ ਮਚਾ ਰੱਖੀ ਹੈ। ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਅਰਜੁਨ ਅਤੇ ਮਲਾਇਕਾ ਨੇ 6 ਸਾਲਾਂ ਬਾਅਦ ਆਪਣਾ ਰਿਸ਼ਤਾ ਤੋੜਿਆ ਹੈ। ਹਾਲਾਂਕਿ ਮਲਾਇਕਾ ਦੇ ਮੈਨੇਜ਼ਰ ਨੇ ਇਨ੍ਹਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ। ਇਸੇ ਵਿਚਾਲੇ ਅਰਜੁਨ ਕਪੂਰ ਨੇ ਇੰਸਟਾ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕ ਉਸ ਦੇ ਬ੍ਰੇਕਅੱਪ ਨਾਲ ਜੋੜ ਰਹੇ ਹਨ।

PunjabKesari

ਦੱਸ ਦਈਏ ਕਿ ਅਰਜੁਨ ਕਪੂਰ ਨੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ ਜੋ ਫੈਨਜ਼ ਨੂੰ ਪਰੇਸ਼ਾਨ ਕਰ ਰਹੀ ਹੈ। ਪੋਸਟ 'ਚ ਅਰਜੁਨ ਨੇ ਅਤੀਤ ਨੂੰ ਛੱਡ ਕੇ ਨਵੇਂ ਰਾਹ ਵੱਲ ਵਧਣ ਦਾ ਸੰਕੇਤ ਦਿੱਤਾ ਹੈ, ਜਿਸ ਨੂੰ ਲੋਕ ਉਸ ਦੇ ਬ੍ਰੇਕਅੱਪ ਨਾਲ ਜੋੜ ਰਹੇ ਹਨ। ਅਦਾਕਾਰ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ 'ਚ ਲਿਖਿਆ, "ਸਾਡੇ ਕੋਲ ਜ਼ਿੰਦਗੀ 'ਚ ਦੋ ਵਿਕਲਪ ਹਨ। ਅਸੀਂ ਜਾਂ ਤਾਂ ਆਪਣੇ ਅਤੀਤ ਦੇ ਕੈਦੀ ਬਣ ਸਕਦੇ ਹਾਂ ਜਾਂ ਭਵਿੱਖ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਸਕਦੇ ਹਾਂ।"
 


author

Harinder Kaur

Content Editor

Related News