ਤਲਾਕ ਦੀਆਂ ਖ਼ਬਰਾਂ ਵਿਚਾਲੇ ਨਤਾਸ਼ਾ ਸਟੈਨਕੋਵਿਚ ਨੇ ਕੀਤਾ ਕਰੁਣਾਲ ਪੰਡਯਾ ਦੀ ਪੋਸਟ 'ਤੇ ਕੁਮੈਂਟ
Sunday, May 26, 2024 - 04:36 PM (IST)
ਮੁੰਬਈ (ਬਿਊਰੋ): ਅਦਾਕਾਰਾ ਨਤਾਸ਼ਾ ਸਟੈਨਕੋਵਿਚ ਕ੍ਰਿਕਟਰ ਪਤੀ ਹਾਰਦਿਕ ਪੰਡਯਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਵਾਂ ਵਿਚਾਲੇ ਮਤਭੇਦ ਅਤੇ ਵੱਖ ਹੋਣ ਦੀਆਂ ਸਾਹਮਣੇ ਆ ਰਹੀਆਂ ਹਨ ਅਤੇ ਦੂਜੇ ਪਾਸੇ ਹਾਰਦਿਕ ਦੇ ਭਰਾ ਅਤੇ ਕ੍ਰਿਕਟਰ ਕਰੁਣਾਲ ਪੰਡਯਾ ਦੀ ਪੋਸਟ 'ਤੇ ਨਤਾਸ਼ਾ ਦਾ ਕੁਮੈਂਟ ਵਾਇਰਲ ਹੋ ਰਿਹਾ ਹੈ। ਕਰੁਣਾਲ ਪੰਡਯਾ ਨੇ ਆਪਣੇ ਅਤੇ ਹਾਰਦਿਕ ਦੇ ਬੇਟੇ ਅਗਸਤਿਆ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ। ਦੋਵੇਂ ਇੱਕ ਦੂਜੇ ਨਾਲ ਖੇਡਦੇ ਹੋਏ ਅਤੇ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ। ਨਤਾਸ਼ਾ ਨੇ ਕਰੁਣਾਲ ਦੀ ਇਸ ਪੋਸਟ 'ਤੇ ਹਾਰਟ ਇਮੋਜੀ ਨਾਲ ਪ੍ਰਤੀਕਿਰਿਆ ਦਿੱਤੀ ਹੈ। ਹਾਰਦਿਕ ਤੋਂ ਤਲਾਕ ਦੀਆਂ ਅਫਵਾਹਾਂ ਦਰਮਿਆਨ ਨਤਾਸ਼ਾ ਦੀ ਇਸ ਟਿੱਪਣੀ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।
<
p style="text-align: justify;">
ਦੱਸ ਦਈਏ ਕਿ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਦੋਹਾਂ ਦੀ ਵਿਆਹੁਤਾ ਜ਼ਿੰਦਗੀ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਖਬਰਾਂ ਹਨ ਕਿ ਇਹ ਜੋੜਾ ਜਲਦ ਹੀ ਤਲਾਕ ਲੈਣ ਵਾਲਾ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਾਂ ਤੋਂ ਆਪਣੇ ਪਤੀ ਹਾਰਦਿਕ ਦਾ ਸਰਨੇਮ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਅਕਾਊਂਟ ਤੋਂ ਆਪਣੇ ਪਤੀ ਨਾਲ ਸਾਰੀਆਂ ਤਸਵੀਰਾਂ ਡਿਲੀਟ ਵੀ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਵੱਖ ਹੋਣ ਦਾ ਸ਼ੱਕ ਹੋਣ ਲੱਗਾ।