ਕੁੜੀ ਨਾਲ ਲਵ ਮੈਰਿਜ ਦੇ ਨਾਂ ''ਤੇ ਵੱਡਾ ਧੋਖਾ! ਵਿਆਹ ਮਗਰੋਂ ਖੁੱਲ੍ਹਿਆ ਭੇਤ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

06/14/2024 2:52:47 PM

ਲੁਧਿਆਣਾ (ਰਿਸ਼ੀ): ਇਕ ਸ਼ਾਤਿਰ ਵਿਅਕਤੀ ਪਹਿਲਾਂ ਤਾਂ ਕੁੜੀ ਨੂੰ ਪ੍ਰੇਮ ਜਾਲ ਵਿਚ ਫਸਾ ਕੇ 2 ਸਾਲਾਂ ਤਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਇਸ ਦੌਰਾਨ ਉਸ ਨੇ ਪੀੜਤਾ ਦਾ 4 ਵਾਰ ਗਰਭਪਾਤ ਵੀ ਕਰਵਾਇਆ। ਇਸ ਮਗਰੋਂ ਉਸ ਨੇ ਪੀੜਤਾ ਨਾਲ ਵਿਆਹ ਕਰਵਾ ਲਿਆ, ਪਰ ਇਸ ਮਗਰੋਂ ਜਦੋਂ ਕੁੜੀ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਤਾਂ ਪਹਿਲਾਂ ਤੋਂ ਹੀ ਵਿਆਇਆ ਹੋਇਆ ਹੈ ਤੇ 2 ਬੱਚਿਆਂ ਦਾ ਪਿਓ ਵੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖ਼ਿਸਕ ਗਈ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਾਂਚ ਮਗਰੋਂ ਥਾਣਾ ਦੁਗਰੀ ਦੀ ਪੁਲਸ ਨੇ 5 ਮਹੀਨੇ ਦੀ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਬੱਚੀ ਦੇ ਪਿਤਾ ਦੇ ਖ਼ਿਲਾਫ਼ ਧਾਰਾ 420, 494, 498-ਏ, 323 ਦੇ ਤਹਿਤ ਕੇਸ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਜੋੜੇ ਦੇ ਵਿਦੇਸ਼ ਜਾਣ ਦੇ ਸੁਫ਼ਨੇ ਦਾ ਚੁੱਕਿਆ ਫ਼ਾਇਦਾ! ਆਸਟ੍ਰੇਲੀਆ ਭੇਜਣ ਦੇ ਸੁਫ਼ਨੇ ਦਿਖਾ ਕੇ ਠੱਗ ਲਏ ਲੱਖਾਂ ਰੁਪਏ

ਪੁਲਸ ਨੂੰ 21 ਨਵੰਬਰ 2023 ਨੂੰ ਦਿੱਤੀ ਸ਼ਿਕਾਇਤ ਵਿਚ ਮਨਿੰਦਰ ਕੌਰ ਵਾਸੀ ਜਵੱਦੀ ਕਲਾਂ ਨੇ ਦੱਸਿਆ ਕਿ ਉਸ ਦਾ ਵਿਆਹ ਗੁਰਵਿੰਦਰ ਸਿੰਘ (34) ਵਾਸੀ ਗੁਰਪਾਲ ਨਗਰ ਦੇ ਨਾਲ ਬੀਤੀ 17 ਜੁਲਾਈ 2023 ਨੂੰ ਹੋਇਆ ਸੀ। ਵਿਆਹ ਤੋਂ ਪਹਿਲਾਂ ਉਸ ਨੇ ਆਪਣੇ ਤਲਾਕਸ਼ੁਦਾ ਹੋਣ ਦੀ ਗੱਲ ਕਹੀ ਸੀ, ਪਰ ਮੁਲਜ਼ਮ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਦੂਜਾ ਵਿਆਹ ਕਰਵਾ ਰਿਹਾ ਸੀ। ਇਸ ਬਾਰੇ ਉਸ ਨੂੰ ਕੁਝ ਵੀ ਨਹੀਂ ਦੱਸਿਆ ਗਿਆ। ਮੁਲਜ਼ਮ ਖ਼ੁਦ ਕਿਸੇ ਪਟਵਾਰੀ ਦੇ ਨਾਲ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਹੈ, ਜਿਸ ਦਾ ਪਹਿਲਾਂ ਤੋਂ ਹੀ 14 ਸਾਲ ਦਾ ਪੁੱਤਰ ਅਤੇ 4 ਸਾਲ ਦੀ ਧੀ ਵੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਵੱਲੋਂ ਨਵੇਂ ਟੈਰਿਫ ਆਰਡਰ ਨੂੰ ਪ੍ਰਵਾਨਗੀ, ਬਿਜਲੀ ਦਰਾਂ ਵਿਚ ਹੋਇਆ ਮਾਮੂਲੀ ਵਾਧਾ

ਪੀੜਤਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ 2 ਸਾਲ ਤਕ ਉਸ ਦੇ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਅਤੇ ਗਰਭਵਤੀ ਹੋਣ 'ਤੇ ਡਰਾ ਧਮਕਾ ਕੇ ਦਵਾਈਆਂ ਖੁਆ ਕੇ 4 ਵਾਰ ਗਰਭਪਾਤ ਵੀ ਕਰਵਾਇਆ ਤੇ ਹੁਣ ਦੂਜੇ ਵਿਆਹ ਦਾ ਪਤਾ ਲੱਗਣ 'ਤੇ ਦਾਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਿਆ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News