ਆਲੀਆ ਭੱਟ ਦੀ ਸਾਬਕਾ ਸੈਕਟਰੀ ਗ੍ਰਿਫਤਾਰ, ਅਦਾਕਾਰਾ ਨੂੰ ਹੀ ਲਾ ਗਈ ਸੀ 77 ਲੱਖ ਦਾ ਚੂਨਾ

Wednesday, Jul 09, 2025 - 10:15 AM (IST)

ਆਲੀਆ ਭੱਟ ਦੀ ਸਾਬਕਾ ਸੈਕਟਰੀ ਗ੍ਰਿਫਤਾਰ, ਅਦਾਕਾਰਾ ਨੂੰ ਹੀ ਲਾ ਗਈ ਸੀ 77 ਲੱਖ ਦਾ ਚੂਨਾ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਸਾਬਕਾ ਸੈਕਟਰੀ ਵੇਦਿਕਾ ਸ਼ੈੱਟੀ ਨੂੰ ਅਦਾਕਾਰਾ ਨਾਲ 77 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮੁੰਬਈ ਦੀ ਜੁਹੂ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕੁਝ ਮਹੀਨੇ ਪਹਿਲਾਂ ਆਲੀਆ ਦੀ ਮਾਂ ਅਤੇ ਦਿੱਗਜ ਅਦਾਕਾਰਾ ਸੋਨੀ ਰਾਜ਼ਦਾਨ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਲਗਭਗ 5 ਮਹੀਨੇ ਬਾਅਦ ਦੋਸ਼ੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ੈੱਟੀ ਨੂੰ 10 ਜੁਲਾਈ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: 'ਮੈਂ ਆਪਣੀ ਮਾਂ ਦੀ ਕਾਤਲ ਹਾਂ...', ਬੌਬੀ ਡਾਰਲਿੰਗ ਨੇ ਕੀਤੇ ਰੋਂਗਟੇ ਖੜੇ ਕਰਦੇ ਖੁਲਾਸੇ

ਕਾਨੂੰਨੀ ਕਾਰਵਾਈ

ਜੁਹੂ ਪੁਲਸ ਨੇ ਭਾਰਤੀ ਨਿਆਂ ਸੰਹਿਤਾ (Bharatiya Nyaya Sanhita) ਦੀਆਂ ਧਾਰਾਵਾਂ 316(4) ਅਤੇ 318(4) ਤਹਿਤ ਮਾਮਲਾ ਦਰਜ ਕਰਕੇ ਵੇਦਿਕਾ ਸ਼ੈੱਟੀ ਨੂੰ ਗਿਫ਼ਤਾਰ ਕਰ ਲਿਆ ਹੈ। ਧੋਖਾਧੜੀ ਤੋਂ ਬਾਅਦ ਵੇਦਿਕਾ ਫਰਾਰ ਹੋ ਗਈ ਸੀ। ਉਸ 'ਤੇ ਆਲੀਆ ਦੇ ਨਕਲੀ ਦਸਤਖਤ ਕਰਨ ਅਤੇ 2 ਸਾਲਾਂ ਦੀ ਮਿਆਦ ਦੌਰਾਨ 76.9 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ੈੱਟੀ ਨੇ 2021 ਤੋਂ 2024 ਤੱਕ ਆਲੀਆ ਦੇ ਸੈਕਟਰੀ ਵਜੋਂ ਕੰਮ ਕੀਤਾ। ਇਸ ਸਮੇਂ ਦੌਰਾਨ, ਉਸਨੇ ਆਲੀਆ ਦੇ ਵਿੱਤੀ ਦਸਤਾਵੇਜ਼ਾਂ ਅਤੇ ਭੁਗਤਾਨਾਂ ਨੂੰ ਸੰਭਾਲਿਆ। ਇਸ ਘਟਨਾ 'ਤੇ ਆਲੀਆ ਭੱਟ ਵੱਲੋਂ ਅਜਦੇ ਤੱਕ ਕੋਈ ਬਿਆਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਕੀ ਆਮਿਰ ਖਾਨ ਨੇ GF ਗੌਰੀ ਨਾਲ ਕਰਵਾ ਲਿਆ ਹੈ ਤੀਜਾ ਵਿਆਹ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News