ਅਕਸ਼ੈ ਕੁਮਾਰ ਨੇ ਫਿਲਮ ਕੰਨੱਪਾ ਤੋਂ ਆਪਣਾ ਲੁਕ ਕੀਤਾ ਸਾਂਝਾ, ਭਗਵਾਨ ਸ਼ਿਵ ਦੀ ਭੂਮਿਕਾ 'ਚ ਆਏ ਨਜ਼ਰ
Monday, Mar 17, 2025 - 05:35 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਕੰਨੱਪਾ ਤੋਂ ਆਪਣਾ ਲੁੱਕ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਅਕਸ਼ੈ ਕੁਮਾਰ ਫਿਲਮ ਕੰਨੱਪਾ ਨਾਲ ਦੱਖਣੀ ਭਾਰਤੀ ਸਿਨੇਮਾ ਵਿੱਚ ਡੈਬਿਊ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਫਿਲਮ ਕੰਨੱਪਾ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਹੁਣ ਅਕਸ਼ੈ ਕੁਮਾਰ ਨੇ ਇਸ ਫਿਲਮ ਤੋਂ ਆਪਣਾ ਲੁੱਕ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਅਕਸ਼ੈ ਕੁਮਾਰ ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਂਝੀ ਕੀਤੀ ਗਈ ਪੋਸਟ ਵਿੱਚ, ਉਹ ਭਗਵਾਨ ਸ਼ਿਵ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ। ਫਿਲਮ ਕੰਨੱਪਾ ਵਿੱਚ ਵਿਸ਼ਨੂੰ ਮਾਂਚੂ, ਪ੍ਰੀਤੀ ਮੁਕੁੰਦਨ ਮੋਹਨਲਾਲ, ਅਕਸ਼ੈ ਕੁਮਾਰ, ਪ੍ਰਭਾਸ ਅਤੇ ਕਾਜਲ ਅਗਰਵਾਲ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਕੰਨੱਪਾ 25 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।