VIDEO : ਐਸ਼ਵਰਿਆ-ਅਭਿਸ਼ੇਕ ਵਿਚਾਲੇ ਤਲਾਕ ਦੀ ਪੁਸ਼ਟੀ! ਅਦਾਕਾਰਾ ਨੇ ਪਤੀ ਨੂੰ ਦੇਖ ਦਿੱਤੀ ਇਹ ਪ੍ਰਤੀਕਿਰਿਆ

Sunday, Dec 17, 2023 - 02:40 PM (IST)

VIDEO : ਐਸ਼ਵਰਿਆ-ਅਭਿਸ਼ੇਕ ਵਿਚਾਲੇ ਤਲਾਕ ਦੀ ਪੁਸ਼ਟੀ! ਅਦਾਕਾਰਾ ਨੇ ਪਤੀ ਨੂੰ ਦੇਖ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਨੂੰ ਲੈ ਕੇ ਕਾਫ਼ੀ ਖ਼ਬਰਾਂ ਆ ਰਹੀਆਂ ਹਨ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਅਭਿਸ਼ੇਕ ਤੇ ਐਸ਼ਵਰਿਆ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਤੇ ਜਲਦ ਹੀ ਇਹ ਜੋੜਾ ਤਲਾਕ ਲੈ ਸਕਦਾ ਹੈ। ਜੇਕਰ ਅਫਵਾਹਾਂ ਦੀ ਮੰਨੀਏ ਤਾਂ ਐਸ਼ਵਰਿਆ ਅਮਿਤਾਭ ਬੱਚਨ ਦਾ ਘਰ ਛੱਡ ਕੇ ਆਪਣੀ ਮਾਂ ਕੋਲ ਰਹਿਣ ਚਲੀ ਗਈ ਹੈ।

ਇਸ ਦੇ ਨਾਲ ਹੀ ਹਾਲ ਹੀ ’ਚ ਐਸ਼ਵਰਿਆ ਰਾਏ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਉਹ ਇਕੱਲੀ ਇਕ ਈਵੈਂਟ ’ਚ ਸ਼ਾਮਲ ਹੁੰਦੀ ਨਜ਼ਰ ਆ ਰਹੀ ਸੀ, ਜਦਕਿ ਅਭਿਸ਼ੇਕ ਇਕ ਹੋਰ ਗੱਡੀ ’ਚ ਪਹੁੰਚੇ ਸਨ। ਇਸ ਦੌਰਾਨ ਐਸ਼ਵਰਿਆ ਦੇ ਚਿਹਰੇ ’ਤੇ ਅਭਿਸ਼ੇਕ ਪ੍ਰਤੀ ਚਿੜਚਿੜਾਪਨ ਵੀ ਦੇਖਣ ਨੂੰ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਐਸ਼ਵਰਿਆ ਬੱਚਨ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ’ਚ ਐਸ਼ ਦੀ ਮੁਸਕਾਨ ਬਹੁਤ ਕੁਝ ਦੱਸ ਰਹੀ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਐਸ਼ਵਰਿਆ ਕਾਰ ਤੋਂ ਹੇਠਾਂ ਉਤਰਦੀ ਹੈ। ਐਸ਼ਵਰਿਆ ਅਭਿਸ਼ੇਕ ਨੂੰ ਦੇਖ ਕੇ ਮੁਸਕਰਾਉਂਦੀ ਹੈ ਪਰ ਵੀਡੀਓ ’ਚ ਮੁਸਕਰਾਹਟ ਦੇ ਪਿੱਛੇ ਦੀ ਦੂਰੀ ਸਾਫ਼ ਦਿਖਾਈ ਦੇ ਰਹੀ ਹੈ।

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ’ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਦੋਵੇਂ ਵੱਖ-ਵੱਖ ਕਾਰਾਂ ’ਚ ਆਏ ਹਨ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਕੀ ਅਭਿਸ਼ੇਕ ਤੇ ਐਸ਼ਵਰਿਆ ਵੱਖ ਹੋ ਗਏ ਹਨ?’’

ਬੱਚਨ ਪਰਿਵਾਰ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਹੈ ਕਿ ਪਰਿਵਾਰ ਦੇ ਮੈਂਬਰਾਂ ’ਚ ਆਪਸੀ ਮਤਭੇਦ ਚੱਲ ਰਹੇ ਹਨ। ਜਦੋਂ ਪਰਿਵਾਰਕ ਮੈਂਬਰਾਂ ਨੂੰ ਕਈ ਮੌਕਿਆਂ ’ਤੇ ਵੱਖ-ਵੱਖ ਦੇਖਿਆ ਗਿਆ ਤਾਂ ਅਜਿਹੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ। ਹਾਲ ਹੀ ’ਚ ਅਭਿਸ਼ੇਕ ਨੂੰ ਇਕ ਇਵੈਂਟ ’ਚ ਦੇਖਿਆ ਗਿਆ, ਜਿਥੇ ਲੋਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਉਂਗਲੀ ’ਚੋਂ ਵਿਆਹ ਦੀ ਅੰਗੂਠੀ ਗਾਇਬ ਸੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਤਲਾਕ ਦੀਆਂ ਕਿਆਸ ਅਰਾਈਆਂ ਸ਼ੁਰੂ ਕਰ ਦਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News