ਅਫਸਾਨਾ ਖ਼ਾਨ ਨੇ ਇੰਝ ਮਨਾਇਆ ਆਪਣਾ ਜਨਮਦਿਨ, ਵੀਡੀਓਜ਼ ਕੀਤੀਆਂ ਸਾਂਝੀਆਂ

2021-06-12T11:52:19.257

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਅੱਜ 27 ਸਾਲਾਂ ਦੀ ਹੋ ਗਈ ਹੈ। ਅਫਸਾਨਾ ਖ਼ਾਨ ਦਾ ਜਨਮ 12 ਜੂਨ, 1994 ਨੂੰ ਪਿੰਡ ਬਾਦਲ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਅਫਸਾਨਾ ਖ਼ਾਨ ਅੱਜ ਟਾਪ ਦੀ ਗਾਇਕਾ ਹੈ ਪਰ ਉਸ ਨੇ ਇਥੋਂ ਤਕ ਪਹੁੰਚਣ ਲਈ ਕਾਫੀ ਮਿਹਨਤ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਅਫਸਾਨਾ ਖ਼ਾਨ ਦੀ ਮੰਗਣੀ ਗਾਇਕ ਸਾਜ਼ ਨਾਲ ਹੋਈ ਹੈ। ਅਫਸਾਨਾ ਖ਼ਾਨ ਦੇ ਮੰਗੇਤਰ ਨੇ ਅੱਧੀਂ ਰਾਤ ਨੂੰ ਅਫਸਾਨਾ ਖ਼ਾਨ ਨੂੰ ਸਰਪ੍ਰਾਈਜ਼ ਬਰਥਡੇ ਪਾਰਟੀ ਦਿੱਤੀ। ਇਸ ਦੌਰਾਨ ਦੀਆਂ ਕੁਝ ਵੀਡੀਓਜ਼ ਅਫਸਾਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਇਨ੍ਹਾਂ ਵੀਡੀਓਜ਼ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅਫਸਾਨਾ ਖ਼ਾਨ ਦਾ ਜਨਮਦਿਨ ਸਾਜ਼ ਵਲੋਂ ਡੋਲ ਵਜਾ ਕੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਅਫਸਾਨਾ ਖ਼ਾਨ ਨੇ ਗੁਲਾਬੀ ਰੰਗ ਦੀ ਡਰੈੱਸ ਪਹਿਨੀ ਹੋਈ ਸੀ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਦੱਸ ਦੇਈਏ ਕਿ ਇਸ ਦੌਰਾਨ ਜਾਨੀ ਤੇ ਪ੍ਰੀ ਬਰਾਕ ਵੀ ਅਫਸਾਨਾ ਖ਼ਾਨ ਦਾ ਜਨਮਦਿਨ ਮਨਾਉਣ ਪਹੁੰਚੇ ਸਨ। ਇਸ ਦੀ ਇਕ ਸਟੋਰੀ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਉਥੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਵੀ ਕੁਮੈਂਟ ਕਰਕੇ ਅਫਸਾਨਾ ਖ਼ਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਨੇਹਾ ਕੱਕੜ ਨੇ ਲਿਖਿਆ, ‘ਜਨਮਦਿਨ ਮੁਬਾਰਕਾ ਸਵੀਟਹਰਟ। ਤੁਸੀਂ ਪਹਿਲਾਂ ਹੀ ਕਾਫੀ ਵਧੀਆ ਕੰਮ ਕਰ ਰਹੇ ਹੋ। ਇਸ ਤੋਂ ਵੀ ਵੱਡੀ ਸਫਲਤਾ ਮਿਲੇ ਤੁਹਾਨੂੰ।’

ਨੋਟ– ਅਫਸਾਨਾ ਖ਼ਾਨ ਦੀਆਂ ਇਨ੍ਹਾਂ ਵੀਡੀਓਜ਼ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh