ਅਲੀਬਾਗ ’ਤੇ ਟਿੱਪਣੀ ਕਰਕੇ ਬੁਰੇ ਫਸੇ ਆਦਿਤਿਆ ਨਾਰਾਇਣ, ਸੋਸ਼ਲ ਮੀਡੀਆ ’ਤੇ ਮੰਗੀ ਮੁਆਫ਼ੀ

Tuesday, May 25, 2021 - 01:09 PM (IST)

ਅਲੀਬਾਗ ’ਤੇ ਟਿੱਪਣੀ ਕਰਕੇ ਬੁਰੇ ਫਸੇ ਆਦਿਤਿਆ ਨਾਰਾਇਣ, ਸੋਸ਼ਲ ਮੀਡੀਆ ’ਤੇ ਮੰਗੀ ਮੁਆਫ਼ੀ

ਮੁੰਬਈ (ਬਿਊਰੋ)– ਅਦਾਕਾਰ, ਗਾਇਕ ਤੇ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਦੇ ਹੋਸਟ ਆਦਿਤਿਆ ਨਾਰਾਇਣ ਇਨ੍ਹੀਂ ਦਿਨੀਂ ਆਪਣੇ ਇਕ ਬਿਆਨ ਕਾਰਨ ਵਿਵਾਦਾਂ ’ਚ ਆ ਗਿਆ ਹੈ, ਜਿਸ ਕਰਕੇ ਉਸ ਨੂੰ ਮਹਾਰਾਸ਼ਟਰ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ।

ਦਰਅਸਲ ਆਦਿਤਿਆ ਨਾਰਾਇਣ ਨੇ ਹਾਲ ਹੀ ’ਚ ‘ਇੰਡੀਅਨ ਆਈਡਲ 12’ ਦੇ ਇਕ ਸ਼ੋਅ ’ਚ ਮਹਾਰਾਸ਼ਟਰ ਦੇ ਅਲੀਬਾਗ ਨੂੰ ਲੈ ਕੇ ਇਸ ਤਰ੍ਹਾਂ ਦਾ ਬਿਆਨ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਮੁਆਫ਼ੀ ਮੰਗਣੀ ਪੈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਖ਼ਾਨ ਤਿੱਕੜੀ ਨੂੰ ਆਪਣੇ ਤੋਂ ਬਿਹਤਰ ਮੰਨਦੇ ਨੇ ਸੈਫ, ਅਕਸ਼ੇ ਨੂੰ ਲੈ ਕੇ ਜਾਣੋ ਕੀ ਕਿਹਾ

ਆਦਿਤਿਆ ਨਾਰਾਇਣ ਨੇ ‘ਇੰਡੀਆ ਆਈਡਲ 12’ ਦੇ ਇਕ ਐਪੀਸੋਡ ’ਚ ਸ਼ੋਅ ਦੇ ਮੁਕਾਬਲੇਬਾਜ਼ ਸਵਾਈ ਭੱਟ ਨੂੰ ਕਿਹਾ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਲੀਬਾਗ ਤੋਂ ਆਏ ਹਨ।

ਅਦਾਕਾਰ ਦੀ ਇਹ ਗੱਲ ਮਨਸੇ ਨੂੰ ਬਿਲਕੁਲ ਪਸੰਦ ਨਹੀਂ ਆਈ ਤੇ ਉਨ੍ਹਾਂ ਨੇ ਅਦਿੱਤਿਆ ਨਾਰਾਇਣ ਤੋਂ ਅਲੀਬਾਗ ਦੇ ਬਾਰੇ ’ਚ ਇਸ ਤਰ੍ਹਾਂ ਦੀ ਟਿੱਪਣੀ ਕਰਨ ’ਤੇ ਮੁਆਫ਼ੀ ਮੰਗਣ ਨੂੰ ਕਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਮੁਆਫ਼ੀ ਮੰਗੀ ਹੈ।

ਆਦਿਤਿਆ ਨੇ ਆਪਣੀ ਪੋਸਟ ’ਚ ਲਿਖਿਆ ਕਿ ਉਹ ਅਲੀਬਾਗ ਤੇ ਉਨ੍ਹਾਂ ਸਾਰਿਆਂ ਲੋਕਾਂ ਕੋਲੋਂ ਮੁਆਫ਼ੀ ਮੰਗਦੇ ਹਾਂ, ਜੋ ਇੰਡੀਅਨ ਆਈਡਲ ਦੇ ਤਾਜ਼ਾ ਐਪੀਸੋਡ ’ਚ ਮੇਰੀ ਗੱਲ ਤੋਂ ਨਾਰਾਜ਼ ਹਨ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਮਕਸਦ ਨਹੀਂ ਸੀ ਤੇ ਮੈਂ ਅਲੀਬਾਗ ਦੇ ਲੋਕਾਂ ਨੂੰ ਪਿਆਰ ਤੇ ਇੱਜ਼ਤ ਨਾਲ ਦੇਖਦਾ ਹਾਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News