ਮਸ਼ਹੂਰ ਅਦਾਕਾਰਾ ਨੇ ਕੈਮਰੇ ਸਾਹਮਣੇ ਕੀਤੀਆਂ ਅਜਿਹੀਆਂ ਹਰਕਤਾਂ, ਵੀਡੀਓ ਹੋ ਗਈ ਵਾਇਰਲ

Monday, Apr 28, 2025 - 11:33 AM (IST)

ਮਸ਼ਹੂਰ ਅਦਾਕਾਰਾ ਨੇ ਕੈਮਰੇ ਸਾਹਮਣੇ ਕੀਤੀਆਂ ਅਜਿਹੀਆਂ ਹਰਕਤਾਂ, ਵੀਡੀਓ ਹੋ ਗਈ ਵਾਇਰਲ

ਐਂਟਰਟੇਨਮੈਂਟ ਡੈਸਕ- ਮਾਡਲ ਅਤੇ ਅਦਾਕਾਰਾ ਤਾਨਿਆ ਚੈਟਰਜੀ ਇੱਕ ਵਾਰ ਫਿਰ ਇੰਟਰਨੈੱਟ 'ਤੇ ਸੁਰਖੀਆਂ ਵਿੱਚ ਹੈ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਾਰ ਦੇ ਕੋਲ ਖੜ੍ਹੀ ਹੋ ਕੇ ਪੈਪਰਾਜ਼ੀ ਲਈ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ ਅਤੇ ਇਸ ਦੌਰਾਨ ਅਦਾਕਾਰਾ ਨੇ ਚਲਦੇ ਕੈਮਰੇ ਦੇ ਸਾਹਮਣੇ ਆਪਣੀ ਟੀ-ਸ਼ਰਟ ਵੀ ਉਤਾਰ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਵੀਡੀਓ ਮੁੰਬਈ ਦੇ ਅੰਧੇਰੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਤਾਨਿਆ ਨੇ ਇੱਕ ਬੋਲਡ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ। ਜਿਵੇਂ ਹੀ ਇਹ ਵੀਡੀਓ ਇੰਟਰਨੈੱਟ 'ਤੇ ਆਈ, ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਤੇਜ਼ੀ ਨਾਲ ਆਉਣ ਲੱਗੀਆਂ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇਹਾ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਤਾਨਿਆ ਚੈਟਰਜੀ ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲ 

ਕਈ ਲੋਕਾਂ ਨੇ ਤਾਨਿਆ ਦੀ ਡਰੈੱਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੁਝ ਯੂਜ਼ਰਸ ਨੇ ਟਿੱਪਣੀ ਕਰਦੇ ਹੋਏ ਲਿਖਿਆ, 'ਕੀ ਲੋਕ ਅਜੇ ਵੀ ਕਹਿਣਗੇ ਕਿ ਸਾਡੀ ਸੋਚ ਸੌੜੀ ਹੈ?' ਇੱਕ ਨੇ ਲਿਖਿਆ, 'ਬਾਲੀਵੁੱਡ ਇੰਡਸਟਰੀ ਹੁਣ ਬੇਸ਼ਰਮ ਹੁੰਦੀ ਜਾ ਰਹੀ ਹੈ।' ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, 'ਅੱਜ ਦੇ ਸਮਾਜ ਵਿੱਚ ਕੀ ਹੋ ਰਿਹਾ ਹੈ?'

ਇਹ ਵੀ ਪੜ੍ਹੋ: ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ 'ਤੇ ਬਣੇਗੀ ਫਿਲਮ, '12ਵੀਂ ਫੇਲ੍ਹ' ਅਦਾਕਾਰ ਨਿਭਾਵੇਗਾ Role

ਪਹਿਲਾਂ ਵੀ ਹੋ ਚੁੱਕੀ ਹੈ ਟ੍ਰੋਲਿੰਗ ਦਾ ਸ਼ਿਕਾਰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤਾਨਿਆ ਚੈਟਰਜੀ ਨੂੰ ਉਨ੍ਹਾਂ ਦੇ ਪਹਿਰਾਵੇ ਲਈ ਟ੍ਰੋਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣੇ ਆਊਟਫਿਟਸ ਕਾਰਨ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਸਮਾਂ ਪਹਿਲਾਂ ਵੀ ਤਾਨਿਆ ਨੇ ਕੈਮਰੇ ਦੇ ਸਾਹਮਣੇ ਆਉਂਦੇ ਹੀ ਆਪਣੇ ਕੱਪੜੇ ਉਤਾਰ ਦਿੱਤੇ ਸਨ, ਜਿਸ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਈ ਸੀ। ਫਿਲਹਾਲ ਤਾਨਿਆ ਨੇ ਇਸ ਵਾਇਰਲ ਵੀਡੀਓ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਇਹ ਮੁੱਦਾ ਸੋਸ਼ਲ ਮੀਡੀਆ 'ਤੇ ਗਰਮ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖਬਰ; ਮਸ਼ਹੂਰ ਸਿੰਗਰ ਨੇ 17 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News