''ਥਾਲਾਪਤੀ'' ਨਹੀਂ, ''CM'' ਵਿਜੈ ! ਧਮਾਕੇਦਾਰ ਜਿੱਤ ਮਗਰੋਂ ਫ਼ਿਲਮ ''ਜਨ ਨਾਇਕਨ'' ਦੀ ਵੀਡੀਓ ਵਾਇਰਲ

Thursday, May 07, 2026 - 12:49 PM (IST)

''ਥਾਲਾਪਤੀ'' ਨਹੀਂ, ''CM'' ਵਿਜੈ ! ਧਮਾਕੇਦਾਰ ਜਿੱਤ ਮਗਰੋਂ ਫ਼ਿਲਮ ''ਜਨ ਨਾਇਕਨ'' ਦੀ ਵੀਡੀਓ ਵਾਇਰਲ

ਮਨੋਰੰਜਨ ਡੈਸਕ - ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਵਿਜੇ ਥਲਾਪਤੀ ਦੀ ਰਾਜਨੀਤਿਕ ਪਾਰਟੀ ਟੀ.ਵੀ.ਕੇ. ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਵੱਡੀ ਜਿੱਤ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜਿੱਤ ਦੇ ਜਸ਼ਨਾਂ ਦਰਮਿਆਨ ਵਿਜੇ ਦੀ ਆਖਰੀ ਫਿਲਮ ‘ਜਨ ਨਾਇਕਨ’ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।

ਟਾਈਟਲ ਕਾਰਡ 'ਚ ਲਿਖਿਆ ‘ਮਾਨਯੋਗ ਮੁੱਖ ਮੰਤਰੀ’
ਵਾਇਰਲ ਹੋ ਰਹੀ ਵੀਡੀਓ ਤਾਮਿਲਨਾਡੂ ਦੇ ਇਕ ਸਿਨੇਮਾਘਰ ਦੀ ਦੱਸੀ ਜਾ ਰਹੀ ਹੈ, ਜਿੱਥੇ ਫਿਲਮ ਦੇ ਟਾਈਟਲ ਕਾਰਡ 'ਤੇ ਵਿਜੇ ਦੇ ਨਾਮ ਨਾਲ ਇਕ ਖ਼ਾਸ ਉਪਾਧੀ ਜੋੜੀ ਗਈ ਹੈ। ਸਕ੍ਰੀਨ 'ਤੇ ਲਿਖਿਆ ਦਿਖਾਈ ਦੇ ਰਿਹਾ ਹੈ ‘ਫਿਲਮ ਜਨ ਨਾਇਕਨ 'ਚ ਤਾਮਿਲਨਾਡੂ ਦੇ ਮਾਨਯੋਗ ਮੁੱਖ ਮੰਤਰੀ ਸੀ. ਜੋਸੇਫ ਵਿਜੇ’। ਦੱਸਿਆ ਜਾ ਰਿਹਾ ਹੈ ਕਿ ਭਾਰਤ 'ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਭਿਨੇਤਾ ਲਈ ਫਿਲਮ 'ਚ ‘ਸੀ.ਐੱਮ.’ (CM) ਦਾ ਟਾਈਟਲ ਕਾਰਡ ਵਰਤਿਆ ਗਿਆ ਹੋਵੇ।

108 ਸੀਟਾਂ ਜਿੱਤ ਕੇ ਬਣਾਉਣਗੇ ਸਰਕਾਰ
ਚੋਣ ਨਤੀਜਿਆਂ ਮੁਤਾਬਕ ਵਿਜੇ ਦੀ ਪਾਰਟੀ ਨੇ ਵਿਧਾਨ ਸਭਾ ਦੀਆਂ 108 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਖ਼ਬਰਾਂ ਹਨ ਕਿ ਉਹ ਜਲਦੀ ਹੀ ਗਠਜੋੜ ਦੀ ਸਰਕਾਰ ਬਣਾ ਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਿਨੇਮਾਘਰਾਂ 'ਚ ਆਪਣੇ ਪਸੰਦੀਦਾ ਸਿਤਾਰੇ ਨੂੰ ਮੁੱਖ ਮੰਤਰੀ ਵਜੋਂ ਦੇਖ ਕੇ ਪ੍ਰਸ਼ੰਸਕ ਜਸ਼ਨ ਮਨਾ ਰਹੇ ਹਨ ਅਤੇ ਨੱਚਦੇ ਦਿਖਾਈ ਦਿੱਤੇ।

ਕਦੋਂ ਰਿਲੀਜ਼ ਹੋਵੇਗੀ ਫਿਲਮ?
ਸੂਤਰਾਂ ਅਨੁਸਾਰ, ‘ਜਨ ਨਾਇਕਨ’ ਵਿਜੇ ਦੇ ਫਿਲਮੀ ਕਰੀਅਰ ਦੀ ਆਖਰੀ ਫਿਲਮ ਹੋ ਸਕਦੀ ਹੈ। ਹਾਲਾਂਕਿ ਮੇਕਰਸ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਚਰਚਾ ਹੈ ਕਿ ਇਹ ਫਿਲਮ 8 ਮਈ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਸਕਦੀ ਹੈ। ਰਾਜਨੀਤੀ 'ਚ ਸਰਗਰਮ ਹੋਣ ਤੋਂ ਬਾਅਦ ਵਿਜੇ ਦਾ ਇਹ ਫਿਲਮੀ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।


author

Sunaina

Content Editor

Related News