'ਭਵਿੱਖ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਇਹ ਕਦਮ' ; 32 ਸਾਲਾ ਮਸ਼ਹੂਰ ਅਦਾਕਾਰਾ ਨੇ ਫ੍ਰੀਜ਼ ਕਰਵਾਏ ਐੱਗਜ਼
Sunday, May 03, 2026 - 10:49 AM (IST)
ਐਂਟਰਟੇਨਮੈਂਟ ਡੈਸਕ - ਅਦਾਕਾਰਾ ਆਕਾਂਸ਼ਾ ਰੰਜਨ ਕਪੂਰ ਨੇ ਹਾਲ ਹੀ ਵਿੱਚ ਸੋਹਾ ਅਲੀ ਖਾਨ ਦੇ ਪੋਡਕਾਸਟ ਵਿੱਚ 32 ਸਾਲ ਦੀ ਉਮਰ ਵਿੱਚ ਐੱਗਜ਼ (eggs) ਫ੍ਰੀਜ਼ ਕਰਵਾਉਣ ਅਤੇ ਉਸ ਤੋਂ ਬਾਅਦ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨ ਸਬੰਧੀ ਖੁੱਲ ਕੇ ਗੱਲ ਕੀਤੀ ਹੈ। ਇਸ ਦੌਰਾਨ ਅਦਾਕਾਰਾ ਨੇ ਇਸ ਪ੍ਰਕਿਰਿਆ ਨੂੰ ਡਰ ਦੀ ਬਜਾਏ ਇੱਕ 'ਸੋਚਿਆ-ਸਮਝਿਆ ਅਤੇ ਦੂਰਦਰਸ਼ੀ ਕਦਮ' ਕਰਾਰ ਦਿੱਤਾ ਹੈ।

ਆਕਾਂਸ਼ਾ ਮੁਤਾਬਕ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕਈ ਔਰਤਾਂ ਨੂੰ ਗਰਭ ਧਾਰਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜ਼ਿਆਦਾਤਰ ਮਾਮਲਿਆਂ ਵਿੱਚ, ਬਾਂਝਪਨ ਦਾ ਕਾਰਨ ਅਣਜਾਣ ਸੀ। ਇਸ ਲਈ ਇਹ ਦੋਵੇਂ ਚੀਜ਼ਾਂ ਮਿਲ ਕੇ ਇੱਕ ਕਾਰਨ ਬਣ ਗਈਆਂ। ਕਈ ਔਰਤਾਂ ਨੇ AMH (Anti-Mullerian Hormone) ਟੈਸਟ ਕਰਾਇਆ ਅਤੇ ਮੈਨੂੰ ਵੀ ਕਰਾਉਣ ਲਈ ਕਿਹਾ ਗਿਆ। ਜਦੋਂ ਮੈਂ ਆਪਣਾ ਟੈਸਟ ਕਰਵਾਇਆ, ਤਾਂ ਰਿਪੋਰਟ ਵਿੱਚ ਉਸ ਦੀ ਉਮਰ ਦੇ ਹਿਸਾਬ ਨਾਲ ਐਗਜ਼ ਦੀ ਗਿਣਤੀ ਕਾਫ਼ੀ ਘੱਟ ਪਾਈ ਗਈ। ਇਸ ਲਈ ਮੈਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਹ ਕਦਮ ਚੁੱਕਿਆ। ਅਦਾਕਾਰਾ ਨੇ ਕਿਹਾ ਕਿ ਔੜਤਾਂ ਦੇ ਐਗਜ਼ 20 ਤੋਂ 25 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਸਿਹਤਮੰਦ ਹੁੰਦੇ ਹਨ ਅਤੇ ਮੇਰੀ ਉਮਰ 32 ਸਾਲ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇਹ ਫੈਸਲਾ ਲੈਣ ਵਿੱਚ ਥੋੜ੍ਹੀ ਦੇਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ Gold-Silver

ਇਸ ਪ੍ਰਕਿਰਿਆ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਬਾਰੇ ਗੱਲ ਕਰਦਿਆਂ ਆਕਾਂਸ਼ਾ ਨੇ ਦੱਸਿਆ ਕਿ ਇਹ ਅਨੁਭਵ ਉਨ੍ਹਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਔਖਾ ਸੀ। ਸਰੀਰਕ ਤੌਰ 'ਤੇ ਉਹ ਇੰਨੀ ਤਕਲੀਫ਼ ਵਿੱਚ ਸੀ ਕਿ ਸਿੱਧੀ ਖੜ੍ਹੀ ਵੀ ਨਹੀਂ ਹੋ ਪਾ ਰਹੀ ਸੀ। ਪੇਟ ਵਿੱਚ ਭਾਰੀਪਨ ਅਤੇ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਅੰਦਰ ਕੋਈ ਗੁਬਾਰਾ ਹੋਵੇ ਜੋ ਕਿਸੇ ਵੀ ਵੇਲੇ ਫਟ ਸਕਦਾ ਹੈ। ਦਰਦ ਕਾਰਨ ਉਹ ਦੋ-ਤਿੰਨ ਦਿਨ ਤੱਕ ਸਹੀ ਤਰੀਕੇ ਨਾਲ ਚੱਲ ਵੀ ਨਹੀਂ ਸਕੀ। ਆਕਾਂਸ਼ਾ ਨੇ ਦੱਸਿਆ ਕਿ ਇਸ ਫੈਸਲੇ ਵਿੱਚ ਉਨ੍ਹਾਂ ਨੂੰ ਸਭ ਦਾ ਭਰਪੂਰ ਸਾਥ ਮਿਲਿਆ।
ਇਹ ਵੀ ਪੜ੍ਹੋ: ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
