ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ
Friday, May 01, 2026 - 09:45 AM (IST)
ਐਂਟਰਟੇਨਮੈਂਟ ਡੈਸਕ - ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਮਸ਼ਹੂਰ ਫਿਲਮ ਤੇ ਟੀਵੀ ਅਦਾਕਾਰਾ ਰਾਜਸ਼੍ਰੀ ਦੇਸ਼ਪਾਂਡੇ ਅੱਜਕੱਲ੍ਹ ਆਪਣੀ ਨਿੱਜੀ ਜ਼ਿੰਦਗੀ ਦੇ ਇੱਕ ਵੱਡੇ ਸੰਘਰਸ਼ ਅਤੇ ਜਿੱਤ ਕਾਰਨ ਸੁਰਖੀਆਂ ਵਿੱਚ ਹੈ। ਰਾਜਸ਼੍ਰੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਬ੍ਰੈਸਟ ਕੈਂਸਰ ਨਾਲ ਆਪਣੀ ਲੜਾਈ ਅਤੇ ਸਰਜਰੀ ਤੋਂ ਬਾਅਦ ਦੇ ਜ਼ਖ਼ਮਾਂ ਨੂੰ ਸਾਂਝਾ ਕੀਤਾ ਹੈ। ਆਪਣੀ ਸਰਜਰੀ ਅਤੇ ਇਲਾਜ ਦੇ ਕਈ ਮਹੀਨਿਆਂ ਬਾਅਦ, ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ 'ਹੀਲਿੰਗ ਜਰਨੀ' ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਝਲਕੀਆਂ ਵਿੱਚ ਰਾਜਸ਼੍ਰੀ ਬ੍ਰੈਸਟ ਕੈਂਸਰ ਦੇ ਨਿਸ਼ਾਨ ਨੂੰ ਮਾਣ ਨਾਲ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸਨੇ ਇਹ ਸੰਦੇਸ਼ ਦਿੱਤਾ ਹੈ ਕਿ ਸੁੰਦਰਤਾ ਸਿਰਫ ਬਾਹਰੀ ਦਿੱਖ ਵਿੱਚ ਨਹੀਂ, ਸਗੋਂ ਅੰਦਰੂਨੀ ਤਾਕਤ ਅਤੇ ਹਿੰਮਤ ਵਿੱਚ ਹੈ।
ਇਹ ਵੀ ਪੜ੍ਹੋ: ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ ਸਾਰੇ ਰਿਕਾਰਡ

ਆਪਣੀ ਇੰਸਟਾਗ੍ਰਾਮ ਪੋਸਟ ਵਿੱਚ, ਰਾਜਸ਼੍ਰੀ ਨੇ ਲਿਖਿਆ, "ਮੇਰੇ ਜ਼ਖ਼ਮ ਮੇਰੇ ਜ਼ਿੰਦਾ ਰਹਿਣ ਦੀ ਕਹਾਣੀ ਦੱਸਦੇ ਹਨ। ਹਰ ਜ਼ਖ਼ਮ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਮੈਂ ਲੜਾਈ ਲੜੀ ਹੈ, ਮੈਂ ਬਚ ਗਈ ਅਤੇ ਮੈਂ ਜਿੱਤ ਗਈ।" ਉਸਨੇ ਕਿਹਾ, "ਤੁਹਾਡੇ ਜ਼ਖ਼ਮ ਦਾਗ ਨਹੀਂ, ਸਗੋਂ ਤੁਹਾਡੀ ਹਿੰਮਤ ਦਾ ਤਾਜ ਹਨ। ਬ੍ਰੈਸਟ ਕੈਂਸਰ ਨੇ ਆਪਣੇ ਨਿਸ਼ਾਨ ਛੱਡੇ ਹਨ, ਪਰ ਇਹ ਮੇਰੀ ਆਤਮਾ ਨੂੰ ਕਦੇ ਨਹੀਂ ਛੂਹ ਸਕਿਆ। ਹਰ ਉਸ ਔਰਤ ਨੂੰ ਜੋ ਆਪਣੀ ਚਮਕ ਨੂੰ ਫਿੱਕਾ ਪੈਣ ਦੇ ਰਹੀ ਹੈ, ਮੇਰੀ ਬੇਨਤੀ ਹੈ ਕਿ ਫਿਰ ਤੋਂ ਉੱਠ ਕੇ ਖੜ੍ਹੀ ਹੋਵੇ। ਤੁਸੀਂ ਬਹੁਤ ਖੂਬਸੂਰਤ ਹੋ ਅਤੇ ਤੁਹਾਡੇ ਜ਼ਖ਼ਮ ਦਾਗ ਨਹੀਂ ਹਨ ਸਗੋਂ ਤੁਹਾਡੀ ਹਿੰਮਤ ਦਾ ਤਾਜ ਹਨ। ਉਸਨੇ ਸਾਰੀਆਂ ਔਰਤਾਂ ਨੂੰ ਇੱਕ ਸੁਨੇਹਾ ਦਿੱਤਾ ਕਿ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਓ ਅਤੇ ਆਪਣੇ ਜ਼ਖ਼ਮਾਂ ਨੂੰ ਸ਼ਰਮਿੰਗਦੀ ਦੀ ਬਜਾਏ ਤਾਕਤ ਬਣਾ ਕੇ ਅੱਗੇ ਵਧੋ।"
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ; ਗਾਇਕ ਪਾਲੀ ਦੇਤਵਾਲੀਆ ਦੇ ਜਵਾਨ ਪੁੱਤਰ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਰਾਜਸ਼੍ਰੀ ਦੇਸ਼ਪਾਂਡੇ ਨੇ 2012 ਵਿੱਚ ਫਿਲਮ 'ਤਲਾਸ਼' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕਿੱਕ', 'ਮੰਟੋ' ਅਤੇ 'ਸੈਕਰਡ ਗੇਮਸ' ਵਰਗੇ ਪ੍ਰੋਜੈਕਟਾਂ ਵਿੱਚ ਸ਼ਾਨਦਾਰ ਕੰਮ ਕੀਤਾ। ਹਾਲ ਹੀ ਵਿੱਚ ਉਹ ਮਣੀ ਰਤਨਮ ਦੀ ਫਿਲਮ 'ਠੱਗ ਲਾਈਫ' (2025) ਵਿੱਚ ਕਮਲ ਹਾਸਨ ਅਤੇ ਤ੍ਰਿਸ਼ਾ ਵਰਗੇ ਸਿਤਾਰਿਆਂ ਨਾਲ ਨਜ਼ਰ ਆਈ ਸੀ।
ਇਹ ਵੀ ਪੜ੍ਹੋ: 'ਹੁਣ ਮਹਿਸੂਸ ਕਰਦਾ ਹਾਂ ਖੁਦ ਨੂੰ ਮੁਕੰਮਲ'; ਆਮਿਰ ਖਾਨ ਨੇ ਗੌਰੀ ਸਪ੍ਰੈਟ ਨਾਲ ਰਿਸ਼ਤੇ 'ਤੇ ਤੋੜੀ ਚੁੱਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
