ਉਰਵਸ਼ੀ ਨੇ ਸਾਊਥ ਸੁਪਰਸਟਾਰ ਦੇ ਖੋਲ੍ਹੇ ਭੇਤ ! ਦੱਸਿਆ ਸੈੱਟ ''ਤੇ ਕਰਦੇ ਕਿਹੋ ਜਿਹੀਆਂ ''ਹਰਕਤਾਂ''

Thursday, May 07, 2026 - 12:19 PM (IST)

ਉਰਵਸ਼ੀ ਨੇ ਸਾਊਥ ਸੁਪਰਸਟਾਰ ਦੇ ਖੋਲ੍ਹੇ ਭੇਤ ! ਦੱਸਿਆ ਸੈੱਟ ''ਤੇ ਕਰਦੇ ਕਿਹੋ ਜਿਹੀਆਂ ''ਹਰਕਤਾਂ''

ਮੁੰਬਈ - ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸਾਊਥ ਦੇ ਦਿੱਗਜ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨਾ ਦੇ ਸੈੱਟ 'ਤੇ ਕੀਤੇ ਜਾਣ ਵਾਲੇ ਵਿਵਹਾਰ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਫਿਲਮ 'ਡਾਕੂ ਮਹਾਰਾਜ' 'ਚ ਇਕੱਠੇ ਕੰਮ ਕਰਨ ਤੋਂ ਬਾਅਦ ਉਰਵਸ਼ੀ ਨੇ ਦੱਸਿਆ ਹੈ ਕਿ ਅਸਲ ਜ਼ਿੰਦਗੀ 'ਚ ਬਾਲਕ੍ਰਿਸ਼ਨਾ ਕਿਹੋ ਜਿਹੇ ਇਨਸਾਨ ਹਨ।

ਗੁੱਸੇ ਵਾਲੇ ਅਕਸ ਦੇ ਪਿੱਛੇ ਦੀ ਸੱਚਾਈ
ਬਾਲਕ੍ਰਿਸ਼ਨਾ ਅਕਸਰ ਇੰਡਸਟਰੀ 'ਚ ਆਪਣੇ ਗੁੱਸੇ ਅਤੇ ਵਿਵਹਾਰ ਕਾਰਨ ਚਰਚਾ 'ਚ ਰਹਿੰਦੇ ਹਨ ਪਰ ਉਰਵਸ਼ੀ ਨੇ ਇਕ ਵੱਖਰਾ ਹੀ ਪੱਖ ਸਾਂਝਾ ਕੀਤਾ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਰਵਸ਼ੀ ਨੇ ਕਿਹਾ, "ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਮੈਂ ਖੁਦ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਹਾਂ"। ਉਸਨੇ ਦੱਸਿਆ ਕਿ ਭਾਵੇਂ ਉਸਨੇ ਕਈ ਵਾਰ ਸੈੱਟ 'ਤੇ ਬਾਲਕ੍ਰਿਸ਼ਨਾ ਨੂੰ ਗੁੱਸਾ ਕਰਦੇ ਦੇਖਿਆ ਹੈ, ਪਰ ਉਨ੍ਹਾਂ ਨੂੰ ਅਜਿਹਾ ਕਰਦੇ ਦੇਖਣ 'ਚ ਮਜ਼ਾ ਆਉਂਦਾ ਸੀ।

ਵੈਲੇਨਟਾਈਨ ਡੇਅ 'ਤੇ ਕੀਤਾ ਸੀ ਵਿਸ਼
ਉਰਵਸ਼ੀ ਨੇ ਇਕ ਦਿਲਚਸਪ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਬਾਲਕ੍ਰਿਸ਼ਨਾ ਪਹਿਲੇ ਅਜਿਹੇ ਇਨਸਾਨ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਵੈਲੇਨਟਾਈਨ ਡੇਅ ਵਿਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਬਾਲਕ੍ਰਿਸ਼ਨਾ ਦੇ ਅੰਦਰ ਇਕ ਬੱਚਾ ਛੁਪਿਆ ਹੋਇਆ ਹੈ ਅਤੇ ਉਹ ਬਹੁਤ ਹੀ 'ਫਨ-ਲਵਿੰਗ' ਅਤੇ 'ਡਾਊਨ ਟੂ ਅਰਥ' ਇਨਸਾਨ ਹਨ। ਉਰਵਸ਼ੀ ਮੁਤਾਬਕ ਲੋਕ ਉਨ੍ਹਾਂ ਬਾਰੇ ਗਲਤ ਸੋਚਦੇ ਹਨ, ਜਦਕਿ ਉਹ ਲੋਕਾਂ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ।

3 ਮਿੰਟ ਦੇ ਗਾਣੇ ਲਈ ਲਈ ਮੋਟੀ ਫੀਸ
ਜ਼ਿਕਰਯੋਗ ਹੈ ਕਿ ਫਿਲਮ 'ਡਾਕੂ ਮਹਾਰਾਜ' ਦੇ ਗਾਣੇ 'ਤਿਬਿੜੀ ਤਿਬਿੜੀ' 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਖਬਰਾਂ ਮੁਤਾਬਕ ਇਸ 3 ਮਿੰਟ ਦੇ ਗਾਣੇ ਲਈ ਉਰਵਸ਼ੀ ਰੌਤੇਲਾ ਨੇ ਕਰੀਬ 3 ਕਰੋੜ ਰੁਪਏ ਦੀ ਮੋਟੀ ਫੀਸ ਚਾਰਜ ਕੀਤੀ ਸੀ। ਹਾਲਾਂਕਿ ਪ੍ਰਮੋਸ਼ਨ ਦੌਰਾਨ ਬਾਲਕ੍ਰਿਸ਼ਨਾ ਵੱਲੋਂ ਉਰਵਸ਼ੀ ਨਾਲ ਕੀਤੇ ਗਏ 'ਫਲਰਟ' ਕਾਰਨ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ, ਪਰ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ।


author

Sunaina

Content Editor

Related News