ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...
Wednesday, May 06, 2026 - 09:45 AM (IST)
ਐਂਟਰਟੇਨਮੈਂਟ ਡੈਸਕ - "ਪੀਆ ਬਸੰਤੀ ਰੇ" ਗਾਣੇ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਅਤੇ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਨੌਹੀਦ ਸਾਇਰਸੀ ਨੇ ਪਿਛਲੇ ਕੁੱਝ ਸਾਲਾਂ ਤੋਂ ਗਲੈਮਰ ਦੀ ਦੁਨੀਆ ਤੋਂ ਦੂਰੀ ਬਣਾਈ ਹੋਈ ਹੈ। ਹਾਲਾਂਕਿ ਵੱਡੇ ਪਰਦੇ ਤੋਂ ਦੂਰ ਹੋਣ ਦੇ ਬਾਵਜੂਦ ਨੌਹੀਦ ਨੇ ਅਜੇ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਦਿਲਾਂ ਵਿਚ ਇਕ ਖਾਸ ਜਗ੍ਹਾ ਰੱਖਦੀ ਹੈ।
ਇਹ ਵੀ ਪੜ੍ਹੋ: ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ ਅਦਾਕਾਰਾ

ਹਾਲ ਹੀ ਵਿਚ ਅਦਾਕਾਰਾ ਨੇ ਫਿਲਮਾਂ ਤੋਂ ਦੂਰੀ ਬਣਾਉਣ ਸਬੰਧੀ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਇੰਡਸਟਰੀ ਵਿੱਚ ਆਪਣੇ ਤਜ਼ਰਬਿਆਂ ਬਾਰੇ ਗੱਲ ਕੀਤੀ ਹੈ ਅਤੇ ਦੱਸਿਆ ਕਿ ਉਹ ਫਿਲਮਾਂ ਅਤੇ ਟੈਲੀਵਿਜ਼ਨ ਤੋਂ ਦੂਰ ਕਿਉਂ ਹੈ। ਅਦਾਕਾਰਾ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਹਾਡੀ ਦੀ ਕੋਈ ਫਿਲਮ ਜਾਂ ਕੋਈ ਸ਼ੋਅ ਆ ਰਿਹਾ ਹੈ?, ਜਿਸ 'ਤੇ ਅਦਾਕਾਰਾ ਨੇ ਕਿਹਾ ਇਹ ਸਵਾਲ ਉਸ ਨੂੰ ਅਕਸਰ ਪੁੱਛਿਆ ਜਾਂਦਾ ਹੈ।
ਇਹ ਵੀ ਪੜ੍ਹੋ: 100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ ! ਇੰਡਸਟਰੀ 'ਚ ਪਸਰਿਆ ਮਾਤਮ
ਨੌਹੀਦ ਨੇ ਦੱਸਿਆ ਕਿ ਫਿਲਮ ਕਰਨ ਤੋਂ ਪਹਿਲਾਂ ਇਕ ਕੰਟਰੈਕਟ ਸਾਈਨ ਕਰਨਾ ਹੁੰਦਾ ਹੈ, ਜਿਸ ਵਿਚ ਇਹ ਲਿਖਿਆ ਹੁੰਦਾ ਹੈ ਕਿ ਤੁਹਾਨੂੰ ਇੰਟੀਮੇਟ ਸੀਨ ਕਰਨ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੇਕਰਜ਼ ਫਿਲਮ ਵਿਚ ਬਿਨਾਂ ਕਾਰਨ ਕਿਸਿੰਗ ਸੀਨ ਜੋੜ ਦਿੰਦੇ ਹਨ, ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਿ ਅਸੀਂ ਸਕ੍ਰੀਨ 'ਤੇ ਕਿੱਸ ਕਰਦੇ ਹੋਏ ਚੰਗੇ ਨਹੀਂ ਲੱਗਦੇ। ਨੌਹੀਦ ਮੁਤਾਬਕ, ਇਨ੍ਹਾਂ ਸੀਨਜ਼ ਲਈ ਮਨ੍ਹਾ ਕਰਨ ਕਾਰਨ ਉਸ ਨੂੰ ਕਈ ਪ੍ਰੋਜੈਕਟਾਂ ਤੋਂ ਹੱਥ ਧੋਣਾ ਪਿਆ ਹੈ। ਇਸ ਤੋਂ ਇਲਾਵਾ ਨੌਹੀਦ ਦਾ ਕਹਿਣਾ ਹੈ ਕਿ ਉਸ ਨੂੰ ਅਕਸਰ ਕਿਸੇ ਦੀ ਭਾਬੀ, ਭੈਣ ਜਾਂ ਚਾਚੀ ਦੇ ਛੋਟੇ ਰੋਲ ਦਿੱਤੇ ਜਾਂਦੇ ਸਨ, ਪਰ ਇਨ੍ਹਾਂ ਵਿੱਚ ਉਸ ਦੀ ਕੋਈ ਦਿਲਚਸਪੀ ਨਹੀਂ ਸੀ। ਇਸ ਲਈ ਮੈਂ ਸੋਚਿਆ ਕਿ ਇਹ ਬਿਹਤਰ ਹੋਵੇਗਾ ਜੇਕਰ ਮੈਂ ਇਹ ਨਾ ਕਰਾਂ।
ਇਹ ਵੀ ਪੜ੍ਹੋ: ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

ਪੈਸਿਆਂ ਦੇ ਮਾਮਲੇ ਵਿੱਚ ਖੁਲਾਸਾ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਕਈ ਵਾਰ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਪ੍ਰੋਡਿਊਸਰ ਲਗਭਗ 25 ਫੀਸਦੀ ਪੇਮੈਂਟ ਰੋਕ ਲੈਂਦੇ ਹਨ। ਅਕਸਰ ਇਹ ਕਹਿ ਕੇ ਪੈਸੇ ਨਹੀਂ ਦਿੱਤੇ ਜਾਂਦੇ ਕਿ ਫਿਲਮ ਚੰਗੀ ਨਹੀਂ ਚੱਲੀ। ਉਸ ਨੇ ਕਿਹਾ ਕਿ ਇੱਕ ਅਦਾਕਾਰ ਵਜੋਂ ਅਜਿਹੇ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਰਾਹੁਲ ਗਾਂਧੀ ਨਾਲ ਵਿਆਹ ਦੀਆਂ 'ਅਫਵਾਹਾਂ' 'ਤੇ ਤੋੜੀ ਚੁੱਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
