ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ ''ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ ਅਦਾਕਾਰਾ

Tuesday, May 05, 2026 - 01:18 PM (IST)

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ ''ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ ਅਦਾਕਾਰਾ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਜਲਦ ਹੀ ਆਪਣੇ ਬੁਆਏਫ੍ਰੈਂਡ ਰਚਿਤ ਸਿੰਘ ਵਿਆਹ ਰਚਾਉਣ ਵਾਲੀ ਹੈ। ਇਸ ਤੋਂ ਪਹਿਲਾਂ ਦੋਹਾਂ ਦੇ ਗੁਪਤ ਤਰੀਕੇ ਨਾਲ ਮੰਗਣੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਹੁਮਾ ਇਸੇ ਸਾਲ ਅਕਤੂਬਰ ਜਾਂ ਨਵੰਬਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਤਿਆਰੀ ਕਰ ਰਹੀ ਹੈ। 

ਇਹ ਵੀ ਪੜ੍ਹੋ: 100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ ! ਇੰਡਸਟਰੀ 'ਚ ਪਸਰਿਆ ਮਾਤਮ

PunjabKesari

ਦੱਸ ਦੇਈਏ ਕਿ ਰਚਿਤ ਸਿੰਘ ਬਾਲੀਵੁੱਡ ਦੇ ਇੱਕ ਮਸ਼ਹੂਰ ਐਕਟਿੰਗ ਟ੍ਰੇਨਰ ਹਨ। ਰਚਿਤ ਸਿੰਘ ਨੇ ਰਣਵੀਰ ਸਿੰਘ ਸਮੇਤ ਕਈ ਵੱਡੇ ਸਿਤਾਰਿਆਂ ਨੂੰ ਅਦਾਕਾਰੀ ਦੇ ਗੁਰ ਸਿਖਾਏ ਹਨ। ਪਿੱਛਲੇ 3 ਸਾਲਾਂ ਤੋਂ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਦੋਹਾਂ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਵਿਆਹ ਵਿਚ ਹੁਮਾ ਅਤੇ ਰਚਿਤ ਦੇ ਕਰੀਬੀ ਲੋਕ ਹੀ ਸ਼ਾਮਲ ਹੋਣਗੇ। ਬਾਅਦ ਵਿੱਚ ਇੰਡਸਟਰੀ ਦੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਦੀ ਯੋਜਨਾ ਬਣਾਈ ਜਾ ਰਹੀ ਹੈ। ਹੁਮਾ ਕੁਰੈਸ਼ੀ ਨੇ ਹਾਲੇ ਤੱਕ ਇਨ੍ਹਾਂ ਖਬਰਾਂ 'ਤੇ ਕੋਈ ਅਧਿਕਾਰਤ ਮੋਹਰ ਨਹੀਂ ਲਗਾਈ ਹੈ। ਪ੍ਰਸ਼ੰਸਕਾਂ ਨੂੰ ਹੁਣ ਅਦਾਕਾਰਾ ਵੱਲੋਂ ਇਸ ਖੁਸ਼ਖਬਰੀ ਦੀ ਪੁਸ਼ਟੀ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

PunjabKesari

ਇਹ ਵੀ ਪੜ੍ਹੋ: ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News