'ਕਸੌਟੀ ਜ਼ਿੰਦਗੀ ਕੀ' ਦੀ ਅਦਾਕਾਰਾ 'ਤੇ ਲੱਗੇ ਗੰਭੀਰ ਦੋਸ਼, ਪਤੀ ਨੇ ਕਿਹਾ-'ਨੌਕਰਾਂ ਵਰਗਾ ਕਰਦੀ ਹੈ ਸਲੂਕ'

Thursday, Jul 02, 2020 - 10:29 AM (IST)

'ਕਸੌਟੀ ਜ਼ਿੰਦਗੀ ਕੀ' ਦੀ ਅਦਾਕਾਰਾ 'ਤੇ ਲੱਗੇ ਗੰਭੀਰ ਦੋਸ਼, ਪਤੀ ਨੇ ਕਿਹਾ-'ਨੌਕਰਾਂ ਵਰਗਾ ਕਰਦੀ ਹੈ ਸਲੂਕ'

ਮੁੰਬਈ (ਵੈੱਬ ਡੈਸਕ) — 'ਕਸੌਟੀ ਜ਼ਿੰਦਗੀ ਕੀ' ਸੀਰੀਅਲ ਦੇ ਜ਼ਰੀਏ ਦਰਸ਼ਕਾਂ 'ਚ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਸ਼ਵੇਤਾ ਤਿਵਾਰੀ ਇੰਨੀਂ ਦਿਨੀਂ ਮਨੋਰੰਜਨ ਦੀ ਦੁਨੀਆ 'ਚ ਜ਼ਿਆਦਾ ਸਰਗਰਮ ਨਹੀਂ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ। ਉਨ੍ਹਾਂ ਦੀ ਅਸਲ ਜ਼ਿੰਦਗੀ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਰਾਜਾ ਚੌਧਰੀ ਤੋਂ ਬਾਅਦ ਉਨ੍ਹਾਂ ਨੇ ਅਭਿਨਵ ਕੋਹਲੀ ਨਾਲ ਇਹ ਸੋਚ ਕੇ ਵਿਆਹ ਕਰਵਾਇਆ ਸੀ ਕਿ ਸ਼ਾਇਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਠੀਕ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਦੋਨਾਂ ਦਰਮਿਆਨ ਕਦੇ ਵੀ ਕੁਝ ਠੀਕ ਨਹੀਂ ਸੀ ਚੱਲ ਰਿਹਾ। ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਪਤੀ ਅਭਿਨਵ ਕੋਹਲੀ 'ਤੇ ਕਈ ਗੰਭੀਰ ਇਲਜ਼ਾਮ ਲਾਏ ਸਨ। ਸ਼ਵੇਤਾ ਤਿਵਾਰੀ ਨੇ ਅਭਿਨਵ ਕੋਹਲੀ ਖ਼ਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ।
Shweta Tiwari On Ending Toxic Marriage With Abhinav Kohli - Beyond ...
ਇਸੇ ਵਜ੍ਹਾ ਕਰਕੇ ਅਭਿਨਵ ਕੋਹਲੀ ਇਕ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਹੁਣ ਅਭਿਨਵ ਨੇ ਸ਼ਵੇਤਾ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਅਭਿਨਵ ਨੇ ਕਿਹਾ ਕਿ ਸ਼ਵੇਤਾ ਉਨ੍ਹਾਂ ਦੇ ਬੇਟੇ ਨਾਲ ਵੀ ਮਿਲਣ ਨਹੀਂ ਦਿੰਦੀ ਹੈ ਅਤੇ ਉਨ੍ਹਾਂ ਨਾਲ ਨੌਕਰਾਂ ਵਰਗਾ ਸਲੂਕ ਕਰਦੀ ਹੈ। ਅਭਿਨਵ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਤੋਂ ਲੈ ਕੇ ਮਈ 2020 ਤਕ ਸ਼ਵੇਤਾ ਲਗਾਤਾਰ ਮੇਰੇ ਟੱਚ 'ਚ ਸੀ। ਮੈਂ ਉਨ੍ਹਾਂ ਦਾ ਅਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖ ਰਿਹਾ ਸੀ। ਕਾਰ 'ਚ ਪੈਟਰੋਲ ਭਰਵਾਉਣ ਤੋਂ ਲੈ ਕੇ ਰਿਆਂਸ਼ ਲਈ ਕੁਝ ਖਰੀਦਣ ਤੱਕ ਪਰ ਹੁਣ ਉਹ ਮੈਨੂੰ ਰਿਆਂਸ਼ ਨੂੰ ਮਿਲਣ ਵੀ ਨਹੀਂ ਦੇ ਰਹੀ।
Shweta Tiwari Denies Patching up With Ex-Husband Abhinav Kohli ...


author

sunita

Content Editor

Related News