ਆਮਿਰ ਖਾਨ ਨੇ ਬੇਟੇ ਜੁਨੈਦ ਖਾਨ ਦੀ ਪਹਿਲੀ ਫਿਲਮ ਦੀ ਸਫਲਤਾ ਮਨਾਇਆ ਜਸ਼ਨ

Sunday, Jan 12, 2025 - 03:19 PM (IST)

ਆਮਿਰ ਖਾਨ ਨੇ ਬੇਟੇ ਜੁਨੈਦ ਖਾਨ ਦੀ ਪਹਿਲੀ ਫਿਲਮ ਦੀ ਸਫਲਤਾ ਮਨਾਇਆ ਜਸ਼ਨ

ਮੁੰਬਈ- ਫਿਲਮ ‘ਲਵਯਾਪਾ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ’ਚ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਟ੍ਰੇਲਰ ਨੂੰ ਮਸ਼ਹੂਰ ਹਸਤੀਆਂ ਅਤੇ ਦਰਸ਼ਕਾਂ ਦਾ ਜ਼ਬਰਦਸਤ ਪਿਆਰ ਮਿਲਿਆ ਹੈ ਅਤੇ ਇਸ ਖੁਸ਼ੀ ਵਿਚ ਆਮਿਰ ਖਾਨ ਨੇ ਆਪਣੇ ਘਰ ਜਸ਼ਨ ਮਨਾਉਣ ਦਾ ਫੈਸਲਾ ਕੀਤਾ ਹੈ। ਇੰਡਸਟਰੀ ਦੇ ਇਕ ਸੂਤਰ ਮੁਤਾਬਕ ਆਮਿਰ ਖਾਨ ਨੇ ‘ਲਵਯਾਪਾ’ ਦੇ ਟ੍ਰੇਲਰ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਦਾ ਜਸ਼ਨ ਮਨਾਉਣ ਲਈ ਆਪਣੇ ਬੇਟੇ ਜੁਨੈਦ ਖਾਨ, ਖੁਸ਼ੀ ਕਪੂਰ, ਆਸ਼ੂਤੋਸ਼ ਰਾਣਾ, ਨਿਰਦੇਸ਼ਕ ਅਦਵੈਤ ਚੰਦਨ ਅਤੇ ਫਿਲਮ ਦੀ ਸਮੁੱਚੀ ਕਾਸਟ ਅਤੇ ਕ੍ਰਿਊ ਲਈ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ।

ਇਹ ਵੀ ਪੜ੍ਹੋ-ਸੋਨਾਕਸ਼ੀ ਨੇ ਵਿਆਹ ਦੇ 6 ਮਹੀਨੇ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ, ਕਿਹਾ- ਹੁਣੇ- ਹੁਣੇ ਬੱਚਾ...

‘ਲਵਯਾਪਾ’ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਦਾ ਵਾਅਦਾ ਕਰਦੀ ਹੈ। ਇਹ ਫਿਲਮ 7 ਫਰਵਰੀ 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News