ਆਮਿਰ ਖਾਨ ਦੀ ਫਿਲਮ ''ਸਿਤਾਰੇ ਜ਼ਮੀਨ ਪਰ'' ਦਾ ਪਹਿਲਾ ਗੀਤ ''ਗੁੱਡ ਫਾਰ ਨਥਿੰਗ'' ਰਿਲੀਜ਼
Thursday, May 22, 2025 - 04:47 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਤੇ ਫਿਲਮ ਨਿਰਮਾਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਪਹਿਲਾ ਗਾਣਾ 'ਗੁੱਡ ਫਾਰ ਨਥਿੰਗ' ਰਿਲੀਜ਼ ਹੋ ਗਿਆ ਹੈ। ਸਿਤਾਰੇ ਜ਼ਮੀਨ ਪਰ 2007 ਦੀ ਸੁਪਰਹਿੱਟ ਫ਼ਿਲਮ ਤਾਰੇ ਜ਼ਮੀਨ ਪਰ ਦਾ ਅਧਿਆਤਮਿਕ ਸੀਕੁਅਲ ਹੈ। 'ਗੁੱਡ ਫਾਰ ਨਥਿੰਗ' ਗੀਤ ਵਿੱਚ, ਆਮਿਰ ਖਾਨ ਆਪਣੀ ਬਾਸਕਟਬਾਲ ਟੀਮ ਨੂੰ ਸਿਖਲਾਈ ਦਿੰਦੇ ਹੋਏ ਕੋਚ ਗੁਲਸ਼ਨ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। "ਗੁੱਡ ਫਾਰ ਨਥਿੰਗ" ਗੀਤ ਨੂੰ ਸ਼ੰਕਰ ਮਹਾਦੇਵਨ ਅਤੇ ਅਮਿਤਾਭ ਭੱਟਾਚਾਰੀਆ ਨੇ ਆਪਣੇ ਮਜ਼ੇਦਾਰ ਅਤੇ ਜੋਸ਼ੀਲੇ ਅੰਦਾਜ਼ ਵਿੱਚ ਗਾਇਆ ਹੈ।
ਇਸ ਗਾਣੇ ਨੀਲ ਮੁਖਰਜੀ ਨੇ ਗਿਟਾਰ 'ਤੇ ਅਤੇ ਸ਼ੈਲਡਨ ਡੀ'ਸਿਲਵਾ ਨੇ ਬਾਸ 'ਤੇ ਸ਼ਾਨਦਾਰ ਸਮਰਥਨ ਦਿੱਤਾ ਹੈ, ਜੋ ਇਸਦੀ ਐਨਰਜੀ ਨੂੰ ਹੋਰ ਵਧਾਉਂਦਾ ਹੈ। ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ 'ਸਿਤਾਰੇ ਜ਼ਮੀਨ ਪਰ' ਵਿੱਚ ਆਮਿਰ ਖਾਨ ਅਤੇ ਜੇਨੇਲੀਆ ਦੇਸ਼ਮੁਖ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦੇ ਗਾਣੇ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਅਤੇ ਸੰਗੀਤ ਸ਼ੰਕਰ-ਅਹਿਸਾਨ-ਲੋਏ ਨੇ ਦਿੱਤਾ ਹੈ। ਇਸਦਾ ਸਕ੍ਰੀਨਪਲੇ ਦਿਵਿਆ ਨਿਧੀ ਸ਼ਰਮਾ ਦੁਆਰਾ ਲਿਖਿਆ ਗਿਆ ਹੈ। ਇਸ ਫਿਲਮ ਦਾ ਨਿਰਮਾਣ ਆਮਿਰ ਖਾਨ ਅਤੇ ਅਪਰਣਾ ਪੁਰੋਹਿਤ ਨੇ ਰਵੀ ਭਾਗਚੰਦਕਾ ਨਾਲ ਮਿਲ ਕੇ ਕੀਤਾ ਹੈ। ਆਰ. ਐੱਸ. ਪ੍ਰਸੰਨਾ ਦੁਆਰਾ ਨਿਰਦੇਸ਼ਤ ਇਹ ਫਿਲਮ 20 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।